DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸਾਨੀ ਬਚਾਉਣ ਲਈ ਐੱਮ ਐੱਸ ਪੀ ਗਾਰੰਟੀ ਜ਼ਰੂਰੀ ਕਰਾਰ

ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਤੇ ਕਰਜ਼ਾ ਮੁਆਫ਼ ਹੋਵੇ: ਡੱਲੇਵਾਲ

  • fb
  • twitter
  • whatsapp
  • whatsapp
featured-img featured-img
ਪਿੰਡ ਜਲੂਰ ’ਚ ਮੀਟਿੰਗ ਮੌਕੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਤੇ ਹੋਰ ਆਗੂ।
Advertisement

ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੀ ਬਲਾਕ ਲਹਿਰਾਗਾਗਾ ਦੀ ਮੀਟਿੰਗ ਪਿੰਡ ਜਲੂਰ ਵਿੱਚ ਬਾਬਾ ਬੁੱਢਾ ਜੀ ਦੇ ਸਥਾਨ ’ਤੇ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ ਦੀ ਅਗਵਾਈ ਹੇਠ ਹੋਈ। ਮੀਟਿੰਗ ਮੌਕੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਫਸਲਾਂ ਦੇ ਪੂਰੇ ਭਾਅ ਨਾ ਮਿਲਣ ਅਤੇ ਸਮੇਂ ਸਮੇਂ ’ਤੇ ਪੈਂਦੀਆਂ ਕੁਦਰਤੀ ਮਾਰਾਂ ਕਰਕੇ ਕਿਸਾਨ ਦਿਨੋਂ-ਦਿਨ ਕਰਜ਼ਾਈ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਦੇਸ਼ ’ਚ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ। ਸ੍ਰੀ ਡੱਲੇਵਾਲ ਨੇ ਕਿਹਾ ਕਿ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਹੋਰਨਾਂ ਮੰਗਾਂ ਦੇ ਨਾਲ ਨਾਲ ਐੱਮ ਐੱਸ ਪੀ ਗਾਰੰਟੀ ਕਾਨੂੰਨ ਬਣਾਉਣਾ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ ਤੇ ਸਮੁੱਚੀ ਕਰਜ਼ਾ ਮੁਕਤੀ ਅਤੀ ਜ਼ਰੂਰੀ ਹੈ, ਜਿਸ ਲਈ ਵੱਡਾ ਹੰਭਲਾ ਮਾਰਨ ਦੀ ਲੋੜ ਹੈ। ਇਸ ਮੌਕੇ ਜ਼ਿਲ੍ਹਾ ਕਨਵੀਨਰ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ, ਜਨਰਲ ਸਕੱਤਰ ਰਣ ਸਿੰਘ ਚੱਠਾ ਵੀ ਹਾਜ਼ਰ ਸਨ।

Advertisement

ਸ੍ਰੀ ਡੱਲੇਵਾਲ ਨੇ ਕਿਹਾ ਕਿ ਕਿਸਾਨੀ ਮੰਗਾਂ ਲਈ ਦੇਸ਼ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਐੱਸ ਕੇ ਐੱਮ ਗੈਰ ਸਿਆਸੀ ਵੱਲੋਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਜਾਗਰੂਕਤਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਦੀ ਸ਼ੁਰੂਆਤ 7 ਫਰਵਰੀ ਨੂੰ ਤਾਮਿਲਨਾਡੂ ਵਿੱਚ ਵੱਡੀ ਕਿਸਾਨ ਮਹਾਪੰਚਾਇਤ ਕਰਕੇ ਕੀਤੀ ਜਾਵੇਗੀ। ਯਾਤਰਾ 19 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਸਮਾਪਤ ਹੋਵੇਗੀ ਅਤੇ ਉਸ ਦਿਨ ਲੱਖਾਂ ਕਿਸਾਨਾਂ ਦੇ ਦਸਤਖ਼ਤਾਂ ਵਾਲਾ ਮੈਮੋਰੰਡਮ ਪ੍ਰਧਾਨ ਮੰਤਰੀ ਨੂੰ ਸੌਂਪਿਆ ਜਾਵੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸੌਂਪੇ ਜਾਣ ਵਾਲੇ ਮੈਮੋਰੰਡਮ ਦੀਆਂ ਕਾਪੀਆਂ ਪਿੰਡਾਂ ’ਚੋਂ ਵੱਡੀ ਗਿਣਤੀ ਕਿਸਾਨਾਂ ਦੇ ਦਸਤਖ਼ਤ ਕਰਵਾਉਣ ਲਈ ਪਿੰਡ ਇਕਾਈਆਂ ਦੇ ਆਗੂਆਂ ਨੂੰ ਸੌਂਪਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਨਵੀਨਰ ਰਣਜੀਤ ਸਿੰਘ ਮਮਦੋਟ, ਰਾਮਫਲ ਸਿੰਘ ਜਲੂਰ, ਜਤਿੰਦਰ ਸਿੰਘ ਜਲੂਰ, ਕੇਵਲ ਸਿੰਘ ਜਵੰਧਾ, ਜਸਵੰਤ ਸਿੰਘ ਛਾਹੜ, ਰਿੰਕੂ ਮੂਣਕ, ਨਿਰਭੈ ਕੱਲਰ ਭੈਣੀ, ਮਨਿੰਦਰ ਦਲਾਲ, ਗੁਰਦੀਪ ਜਲੂਰ, ਹਰਬੰਸ ਕਾਲਬੰਜਾਰਾ, ਬਲਕਾਰ ਲਹਿਲ ਖੁਰਦ, ਸੁਨੀਲ ਰਾਮਗੜ੍ਹ, ਗੁਰਚਰਨ ਲਹਿਲ ਕਲਾਂ, ਮਿੱਠੂ ਭੂਟਾਲ ਕਲਾਂ, ਸੁਖਵਿੰਦਰ ਦੇਹਲਾ, ਦੀਪ ਰਾਏਧਰਾਣਾ, ਮਿੰਟੂ ਡੂਡੀਆ, ਅਵਤਾਰ ਰਾਮਪੁਰਾ, ਕਾਕਾ ਸਲੇਮਗੜ੍ਹ, ਮੇਜਰ ਸੁਰਜਣ ਭੈਣੀ, ਸ਼ੰਮੀ ਖਾਈ, ਮਨਜੀਤ ਖਾਈ, ਮੱਖਣ ਗਾਗਾ, ਸੁਖਦੇਵ ਖੋਖਰ, ਗੁਰਜੋਤ ਆਲਮਪੁਰ, ਜਸਵਿੰਦਰ ਡਸਕਾ, ਬਲਵੀਰ ਰੋੜੇਵਾਲਾ, ਕ੍ਰਿਸ਼ਨ ਨੰਗਲਾ ਤੋਂ ਇਲਾਵਾ ਵਿੱਚ ਪਿੰਡ ਇਕਾਈਆਂ ਦੇ ਆਗੂ ਤੇ ਵਰਕਰ ਹਾਜ਼ਰ ਸਨ।

Advertisement

Advertisement
×