DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Sangrur Crime: ਮੋਟਰਸਾਈਕਲ ਸਵਾਰਾਂ ਨੇ ਦਿਨ-ਦਿਹਾੜੇ 62 ਹਜ਼ਾਰ ਲੁੱਟੇ

ਖੇਤ ਮਜ਼ਦੂਰਾਂ ਦੀ ਅਦਾਇਗੀ ਕਰਨ ਜਾ ਰਿਹਾ ਸੀ ਕਿਸਾਨ

  • fb
  • twitter
  • whatsapp
  • whatsapp
Advertisement

ਸੰਗਰੂਰ-ਧੂਰੀ ਰੋਡ ’ਤੇ ਸਥਿਤ ਪਿੰਡ ਗੁਰਦਾਸਪੁਰਾ ਵਿੱਚ ਦਿਨ-ਦਿਹਾੜੇ ਲੁੱਟ-ਖੋਹ ਦੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਰਜਵਾਹੇ ਦੀ ਪਟੜੀ ’ਤੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਕਿਸਾਨ ਕੋਲੋਂ 62 ਹਜ਼ਾਰ ਰੁਪਏ ਅਤੇ ਮੋਬਾਈਲ ਫ਼ੋਨ ਖੋਹ ਲਿਆ ਅਤੇ ਫ਼ਰਾਰ ਹੋ ਗਏ। ਪਿੰਡ ਹਰੇੜੀ ਦੇ ਵਸਨੀਕ ਪੀੜਤ ਕਿਸਾਨ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਖੇਤਾਂ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਨੂੰ ਪੈਸੇ ਦੇਣ ਲਈ ਜਾ ਰਿਹਾ ਸੀ। ਜਦੋਂ ਉਹ ਗੁਰਦਾਸਪੁਰਾ ਰਜਵਾਹੇ ਦੀ ਪਟੜੀ ਨੇੜੇ ਪਹੁੰਚਿਆ, ਤਾਂ ਪਹਿਲਾਂ ਤੋਂ ਘਾਤ ਲਾ ਕੇ ਬੈਠੇ ਦੋ ਲੁਟੇਰਿਆਂ ਨੇ ਉਸ ਨੂੰ ਫੜ ਲਿਆ। ਇਸੇ ਦੌਰਾਨ ਇੱਕ ਲੁਟੇਰੇ ਨੇ ਉਸ ਦੇ ਗਲ ’ਤੇ ਤੇਜ਼ਧਾਰ ਹਥਿਆਰ ਰੱਖ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਦੀ ਜੇਬ ਵਿੱਚੋਂ ਨਗਦੀ ਤੇ ਮੋਬਾਈਲ ਕੱਢ ਲਿਆ।

ਨੇੜਲੇ ਖੇਤ ਵਿੱਚ ਕੰਮ ਕਰਦੇ ਹੈਪੀ ਸਿੰਘ ਨਾਂ ਦੇ ਵਿਅਕਤੀ ਨੇ ਜਦੋਂ ਕਿਸਾਨ ਦੀ ਰੌਲਾ ਪਾਉਣ ਦੀ ਆਵਾਜ਼ ਸੁਣੀ, ਤਾਂ ਉਹ ਬਚਾਉਣ ਲਈ ਦੌੜਿਆ, ਪਰ ਉਦੋਂ ਤੱਕ ਤਿੰਨੋਂ ਲੁਟੇਰੇ ਰਫ਼ੂ-ਚੱਕਰ ਹੋ ਚੁੱਕੇ ਸਨ। ਕਿਸਾਨ ਨੇ ਤੁਰੰਤ 112 ਨੰਬਰ ’ਤੇ ਪੁਲੀਸ ਨੂੰ ਸੂਚਨਾ ਦਿੱਤੀ। ਡੀ ਐੱਸ ਪੀ ਦਲਵੀਰ ਸਿੰਘ ਸਿੱਧੂ ਸਮੇਤ ਸੰਗਰੂਰ ਦੇ ਤਿੰਨਾਂ ਥਾਣਿਆਂ ਦੇ ਮੁਖੀ ਭਾਰੀ ਪੁਲੀਸ ਫੋਰਸ ਨਾਲ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਡੀ ਐੱਸ ਪੀ ਸਿੱਧੂ ਨੇ ਦੱਸਿਆ ਕਿ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਲਾਕੇ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Advertisement

Advertisement
Advertisement
×