DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Drone show ਮੌਕੇ ਅਧਿਕਾਰੀਆਂ ਦੀ ਗ਼ੈਰਹਾਜ਼ਰੀ ਤੋਂ ਵਿਧਾਇਕ ਖ਼ਫ਼ਾ

ਮਾਲੇਰਕੋਟਲਾ ਵਿੱਚ ਪ੍ਰਬੰਧਕਾਂ ਦੀ ਲਾਪਰਵਾਹੀ ਸਾਹਮਣੇ ਆਈ; ਸਿਰੋਪਾ ਨਾ ਹੋਣ ਕਾਰਨ ਢਾਡੀ ਜਥੇ ਸਨਮਾਨ ਤੋਂ ਵਾਂਝੇ

  • fb
  • twitter
  • whatsapp
  • whatsapp
featured-img featured-img
ਮਾਲੇਰਕੋਟਲਾ ਵਿੱਚ ਡਰੋਨ ਸ਼ੋਅ ਦੌਰਾਨ ਖ਼ਾਲੀ ਪਿਆ ਪੰਡਾਲ।
Advertisement

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਤਹਿਤ ਮਾਲੇਰਕੋਟਲਾ ਦੇ ਅਲ-ਫਲਾਹ ਪਬਲਿਕ ਸਕੂਲ ਵਿੱਚ ਡਰੋਨ ਸ਼ੋਅ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹੇ ਦੇ ਵੱਡੇ ਅਧਿਕਾਰੀਆਂ ਦੀ ਗ਼ੈਰਹਾਜ਼ਰੀ ਅਤੇ ਪੰਡਾਲ ਵਿੱਚ ਸੰਗਤ ਦਾ ਘੱਟ ਇਕੱਠ ਦੇਖ ਕੇ ਹਲਕਾ ਵਿਧਾਇਕ ਡਾ. ਜਮੀਲ ਉਰ ਰਹਿਮਾਨ ਡਾਢੇ ਖਫ਼ਾ ਨਜ਼ਰ ਆਏ। ਪ੍ਰਾਪਤ ਜਾਣਕਾਰੀ ਮੁਤਾਬਕ ਸਮਾਗਮ ਵਿਚ ਪੁੱਜੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਦਾ ਮੌਕੇ ’ਤੇ ਮੌਜੂਦ ਜ਼ਿਲ੍ਹਾ ਮਾਲ ਅਫਸਰ ਨਵਜੋਤ ਤਿਵਾੜੀ ਅਤੇ ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ ਵੱਲੋਂ ਗੁਲਦਸਤੇ ਭੇਟ ਕਰ ਕੇ ਸਵਾਗਤ ਕੀਤਾ ਗਿਆ। ਉਸ ਸਮੇਂ ਤੱਕ ਜ਼ਿਲ੍ਹਾ ਸਿਵਲ ਪ੍ਰਸਾਸ਼ਨ ਦਾ ਹੋਰ ਕੋਈ ਵੱਡਾ ਅਧਿਕਾਰੀ ਮੌਜੂਦ ਨਹੀਂ ਸੀ। ਕੁੱਝ ਸਮੇਂ ਬਾਅਦ ਸਹਾਇਕ ਕਮਿਸ਼ਨਰ ਮਨਦੀਪ ਕੌਰ ਵੀ ਪਹੁੰਚ ਗਏ। ਮੁੱਖ ਮੰਚ ਤੋਂ ਡਰੋਨ ਸ਼ੋਅ ਦਾ ਆਗਾਜ਼ ਕਰਦਿਆਂ ਵਿਧਾਇਕ ਨੇ ਕਿਹਾ ਕਿ ਅਜਿਹੇ ਖ਼ੁਸ਼ੀ ਦੇ ਮੌਕੇ ਅਫਸਰਾਂ ਨੂੰ ਮੌਜੂਦ ਰਹਿ ਕੇ ਇਹ ਸਮਾਗਮ ਆਪਣੀ ਦੇਖ-ਰੇਖ ਹੇਠ ਕਰਵਾਉਣਾ ਚਾਹੀਦਾ ਸੀ। ਉਨ੍ਹਾਂ ਅਧਿਕਾਰੀਆਂ ਦੀ ਗ਼ੈਰ-ਹਾਜ਼ਰੀ ਨੂੰ ਸੌੜੀ ਸੋਚ ਕਰਾਰ ਦਿੱਤਾ। ਹੈਰਾਨੀ ਦੀ ਗੱਲ ਇਹ ਰਹੀ ਕਿ ਗੁਰੂ ਸਾਹਿਬ ਦੀ ਬਾਣੀ ਅਤੇ ਜੀਵਨ ਬਾਰੇ ਪ੍ਰੋਗਰਾਮ ਪੇਸ਼ ਕਰਨ ਵਾਲੇ ਬੀਬੀਆਂ ਦੇ ਢਾਡੀ ਜਥੇ ਨੂੰ ਬਿਨਾਂ ਸਨਮਾਨ ਤੋਂ ਹੀ ਸਬਰ ਕਰਨਾ ਪਿਆ, ਕਿਉਂਕਿ ਪ੍ਰਬੰਧਕ ਸਿਰੋਪੇ ਲਿਆਉਣਾ ਹੀ ਭੁੱਲ ਗਏ ਸਨ। ਇਸ ਡਰੋਨ ਸ਼ੋਅ ਵਿੱਚ 500 ਡਰੋਨਾਂ ਨੇ ਰੰਗ-ਬਿਰੰਗੀਆਂ ਰੌਸ਼ਨ ਆਕ੍ਰਿਤੀਆਂ ਰਾਹੀਂ ਗੁਰੂ ਸਾਹਿਬ ਦੇ ਜੀਵਨ ਅਤੇ ਸਰਬ-ਸਾਂਝੀਵਾਲਤਾ ਦੇ ਸੰਦੇਸ਼ ਨੂੰ ਪੇਸ਼ ਕੀਤਾ। ਸਮਾਗਮ ਵਿੱਚ ਡਿਪਟੀ ਕਮਿਸ਼ਨਰ ਅਤੇ ਹੋਰ ਮੁੱਖ ਅਧਿਕਾਰੀ ਗੈਰਹਾਜ਼ਰ ਰਹੇ, ਹਾਲਾਂਕਿ ਕੁਝ ਅਧਿਕਾਰੀ ਅਤੇ ਪਾਰਟੀ ਆਗੂ ਮੌਜੂਦ ਸਨ।

Advertisement
Advertisement
×