DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਵਿਧਾਇਕਾ ਵੱਲੋਂ ਪਾਰਕ ’ਚ 1.50 ਕਰੋੜੀ ਪ੍ਰਾਜੈਕਟ ਦੀ ਸ਼ੁਰੂਆਤ

ਦਿਵਿਆਂਗਾਂ ਦੀਆਂ ਲੋਡ਼ਾਂ ਮੁਤਾਬਕ ਵਿਕਸਿਤ ਹੋਵੇਗਾ ਪਾਰਕ

  • fb
  • twitter
  • whatsapp
  • whatsapp
featured-img featured-img
ਵਿਕਾਸ ਪ੍ਰਾਜੈਕਟ ਦੀ ਸ਼ੁਰੂਆਤ ਕਰਨ ਮੌਕੇ ਵਿਧਾਇਕਾ ਨਰਿੰਦਰ ਕੌਰ ਭਰਾਜ।
Advertisement

ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਅੱਜ ਸਥਾਨਕ ਬੀ ਐੱਸ ਐੱਨ ਐੱਲ ਪਾਰਕ (ਸਿਟੀ ਪਾਰਕ) ਵਿੱਚ ਲਗਭਗ 1.50 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਸਰਬਪੱਖੀ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਪ੍ਰਾਜੈਕਟ ਤਹਿਤ ਪਾਰਕ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੇ ਨਾਲ-ਨਾਲ ਦਿਵਿਆਂਗ ਫਰੈਂਡਲੀ ਪਾਰਕ ਵਜੋਂ ਵਿਕਸਤ ਕੀਤਾ ਜਾਵੇਗਾ ਤਾਂ ਜੋ ਹਰ ਵਰਗ ਦੇ ਲੋਕ, ਖਾਸ ਕਰਕੇ ਦਿਵਿਆਂਗ ਇਸ ਪਾਰਕ ਦੀਆਂ ਸਹੂਲਤਾਂ ਦਾ ਬਿਨਾਂ ਕਿਸੇ ਰੁਕਾਵਟ ਦੇ ਲਾਭ ਲੈ ਸਕਣ।

ਇਸ ਮੌਕੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਦਿਵਿਆਂਗਜਨਾਂ ਲਈ ਸੁਰੱਖਿਅਤ ਜਨਤਕ ਥਾਵਾਂ ਦਾ ਨਿਰਮਾਣ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ ਅਤੇ ਇਹ ਪ੍ਰਾਜੈਕਟ ਇਸੇ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਬੀ ਐੱਸ ਐੱਨ ਐੱਲ ਪਾਰਕ ਸੰਗਰੂਰ ਸ਼ਹਿਰ ਦੇ ਲੋਕਾਂ ਲਈ ਸੈਰ-ਸਪਾਟੇ, ਕਸਰਤ, ਮਨੋਰੰਜਨ ਅਤੇ ਸਿਹਤਮੰਦ ਜੀਵਨ ਸ਼ੈਲੀ ਦਾ ਅਹਿਮ ਕੇਂਦਰ ਹੈ। ਇਸ ਦੇ ਨਵੀਨੀਕਰਨ ਤੋਂ ਬਾਅਦ ਇਹ ਪਾਰਕ ਬੱਚਿਆਂ, ਨੌਜਵਾਨਾਂ, ਮਹਿਲਾਵਾਂ, ਬਜ਼ੁਰਗਾਂ ਅਤੇ ਦਿਵਿਆਂਗਜਨਾਂ ਲਈ ਇੱਕ ਆਦਰਸ਼ ਜਨਤਕ ਸਥਾਨ ਵਜੋਂ ਵਿਕਸਿਤ ਹੋਵੇਗਾ। ਇਸ ਪ੍ਰਾਜੈਕਟ ਅਧੀਨ ਪਾਰਕ ਵਿੱਚ ਰੈਂਪ, ਵੀਲ੍ਹਚੇਅਰ ਅਨੁਕੂਲ ਪੈਦਲ ਮਾਰਗ, ਵਿਸ਼ੇਸ਼ ਬੈਠਣ ਦੀਆਂ ਸਹੂਲਤਾਂ, ਆਧੁਨਿਕ ਲਾਈਟਿੰਗ ਪ੍ਰਬੰਧ, ਸੁੰਦਰ ਲੈਂਡਸਕੇਪਿੰਗ, ਹਰਿਆਲੀ ਵਿੱਚ ਵਾਧਾ, ਬੱਚਿਆਂ ਲਈ ਆਧੁਨਿਕ ਖੇਡ ਉਪਕਰਨ, ਓਪਨ ਜਿਮ ਅਤੇ ਹੋਰ ਸਹੂਲਤਾਂ ਵਿਕਸਤ ਕੀਤੀਆਂ ਜਾਣਗੀਆਂ। ਵਿਧਾਇਕਾ ਨੇ ਕਿਹਾ ਕਿ ਸੰਗਰੂਰ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟ ਲਾਗੂ ਕੀਤੇ ਜਾ ਰਹੇ ਹਨ। ਇਸ ਮੌਕੇ ਪ੍ਰਧਾਨ ਭੁਪਿੰਦਰ ਨਹਿਲ, ਪ੍ਰਧਾਨ ਅਵਤਾਰ ਸਿੰਘ ਤਾਰੀ, ਪੰਕਜ ਗਰਗ, ਐੱਮ ਸੀ ਜਗਜੀਤ ਕਾਲਾ, ਹਰਮਨ ਕੌਰ ਤੇ ਕ੍ਰਿਸ਼ਨ ਲਾਲ ਵਿੱਕੀ, ਚਰਨਜੀਤ ਚੰਨੀ, ਕਾਕਾ ਹਰੀਪੁਰਾ, ਖੁਸ਼ਵਿੰਦਰ ਕੋਚ, ਵਿਨੋਦ ਸ਼ਰਮਾ, ਨੋਨੀ, ਸਮੇਤ ਨਗਰ ਕੌਂਸਲ ਦੇ ਅਧਿਕਾਰੀ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ, ਪਾਰਟੀ ਆਗੂ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।

Advertisement

Advertisement
Advertisement
×