ਵਿਧਾਇਕ ਗੋਇਲ ਨੇ ਲਹਿਰਾਗਾਗਾ ਵਿੱਚ ਝੋਨੇ ਦੀ ਪਹਿਲੀ ਬੋਲੀ ਲਵਾਈ : The Tribune India

ਵਿਧਾਇਕ ਗੋਇਲ ਨੇ ਲਹਿਰਾਗਾਗਾ ਵਿੱਚ ਝੋਨੇ ਦੀ ਪਹਿਲੀ ਬੋਲੀ ਲਵਾਈ

ਵਿਧਾਇਕ ਗੋਇਲ ਨੇ ਲਹਿਰਾਗਾਗਾ ਵਿੱਚ ਝੋਨੇ ਦੀ ਪਹਿਲੀ ਬੋਲੀ ਲਵਾਈ

ਲਹਿਰਾਗਾਗਾ ’ਚ ਝੋਨੇ ਦੀ ਬੋਲੀ ਲਵਾਉਂਦੇ ਹੋਏ ਵਿਧਾਇਕ ਬਰਿੰਦਰ ਗੋਇਲ।

ਰਮੇਸ਼ ਭਾਰਦਵਾਜ

ਲਹਿਰਾਗਾਗਾ, 4 ਅਕਤੂਬਰ

ਸੂਬਾ ਸਰਕਾਰ ਨੇ ਝੋਨੇ ਦੀ ਬੋਲੀ 1 ਅਕਤੂਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ, ਪਰ ਅੱਜ ਚਾਰ ਦਿਨਾਂ ਮਗਰੋਂ ਇੱਥੇ ਵਿਧਾਇਕ ਬਰਿੰਦਰ ਗੋਇਲ ਅਤੇ ਐੱਸਡੀਐੱਮ ਸੂਬਾ ਸਿੰਘ ਦੀ ਅਗਵਾਈ ’ਚ ਝੋਨੇ ਦੀ ਪਹਿਲੀ ਬੋਲੀ ਕਰਵਾਈ ਗਈ। ਜ਼ਿਕਰਯੋਗ ਹੈ ਕਿ ਚਾਹੇ ਝੋਨਾ ਐਤਵਾਰ ਨੂੰ ਸੁੱਕਾ ਸੀ ਪਰ ਇਲਾਕੇ ’ਚ ਵਿਧਾਇਕ ਦੀ ਗੈਰਮੌਜੂਦਗੀ ਕਾਰਨ ਬੋਲੀ ਅੱਜ ਲੱਗੀ ਤੇ ਕਿਸਾਨਾਂ ਨੂੰ ਚਾਰ ਦਿਨ ਮੰਡੀਆਂ ’ਚ ਬੈਠਣਾ ਪਿਆ।

ਅੱਜ ਵਿਧਾਇਕ ਬਰਿੰਦਰ ਗੋਇਲ, ਐੱਸਡੀਐੱਮ, ਡੀਐਫਐਸਸੀ ਨਰਿੰਦਰ ਸਿੰਘ, ਸਕੱਤਰ ਨਰਿੰਦਰ ਪਾਲ, ਮੰਡੀ ਸੁਪਰਵਾਈਜ਼ਰ ਰਣਧੀਰ ਸਿੰਘ ਖਾਲਸਾ, ਆੜ੍ਹਤੀ ਯੂਨੀਅਨ ਦੇ ਪ੍ਰਧਾਨ ਜੀਵਨ ਰੱਬੜ ਨੇ ਦੇਵ ਰਾਜ ਅਮਿਤ ਕੁਮਾਰ ਆੜ੍ਹਤੀ ਦੀ ਦੁਕਾਨ ਤੋਂ ਕਿਸਾਨ ਦਰਸ਼ਨ ਸਿੰਘ ਚੰਗਾਲੀਵਾਲਾ ਦੇ ਲਿਆਂਦੇ 30 ਕੁਇੰਟਲ ਝੋਨੇ ਦੀ ਸਰਕਾਰੀ ਬੋਲੀ ਪਨਗਰੇਨ ਰਾਹੀਂ ਖਰੀਦੀ। ਅਜੇ ਤੱਕ ਅਨਾਜ ਮੰਡੀ ’ਚ ਬਾਸਮਤੀ ਵਿਕਣ ਨਹੀਂ ਆਈ। ਵਿਧਾਇਕ ਸ੍ਰੀ ਗੋਇਲ ਨੇ ਕਿਸਾਨਾਂ ਨੂੰ ਭਰੋੋਸਾ ਦਿਵਾਇਆ ਕਿ ਲਹਿਰਾਗਾਗਾ ਅਧੀਨ ਆਉਂਦੇ 28 ਖਰੀਦ ਕੇਂਦਰਾਂ ’ਚ ਖਰੀਦ ਤੇ ਸਫ਼ਾਈ ਦੇ ਪ੍ਰਬੰਧ ਪੂਰੇ ਕੀਤੇ ਜਾ ਚੁੱਕੇ ਹਨ। 

ਘਨੌਰ ਦੀਆਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਮੱਠੀ

ਘਨੌਰ: ਘਨੌਰ ਦੀਆਂ ਮੰਡੀਆਂ ਵਿੱਚ ਫ਼ਸਲ ਦੀ ਆਮਦ ਤੇਜ਼ ਹੋਣ ਦੇ ਬਾਵਜੂਦ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ ਝੋਨੇ ਦੀ ਖ਼ਰੀਦ ਦੇ ਮਾਮਲੇ ਵਿੱਚ ਵਰਤੀ ਜਾ ਰਹੀ ਢਿੱਲ ਕਿਸਾਨਾਂ ਲਈ ਪ੍ਰੇਸ਼ਾਨੀ ਬਣ ਰਹੀ ਹੈ। ਐੱਫਸੀਆਈ ਨੇ ਅਜੇ ਤੱਕ ਘਨੌਰ ਦੀਆਂ ਮੰਡੀਆਂ ਵਿੱਚੋਂ ਇੱਕ ਕਿਲੋ ਵੀ ਝੋਨਾ ਨਹੀਂ ਖ਼ਰੀਦਿਆ। ਮੁੱਖ ਯਾਰਡ ਘਨੌਰ, ਅਨਾਜ ਖ਼ਰੀਦ ਕੇਂਦਰ ਜੰਡ ਮੰਘੌਲੀ ’ਚ ਕਰੀਬ ਇੱਕ ਹਜ਼ਾਰ ਕੁਇੰਟਲ ਝੋਨੇ ਦੀ ਆਮਦ ਹੋਣ ਦੇ ਬਾਵਜੂਦ ਐਫ.ਸੀ.ਆਈ ਨੇ ਕੋਈ ਖ਼ਰੀਦ ਨਹੀਂ ਕੀਤੀ। ਖ਼ਰੀਦ ਕੇਂਦਰ ਮਰਦਾਂਪੁਰ ਵਿੱਚ ਝੋਨਾ ਵੇਚਣ ਆਏ ਕਿਸਾਨ ਨੈਬ ਸਿੰਘ, ਜਗਤਾਰ ਸਿੰਘ, ਜਰਨੈਲ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਉਹ ਤਿੰਨ ਦਿਨਾਂ ਤੋਂ ਝੋਨਾ ਵੇਚਣ ਲਈ ਮੰਡੀ ਵਿੱਚ ਬੈਠੇ ਹਨ, ਪਰ ਝੋਨਾ ਵਿਕ ਨਹੀਂ ਰਿਹਾ। ਇਸ ਅਨਾਜ ਖ਼ਰੀਦ ਕੇਂਦਰ ਵਿੱਚ ਕਰੀਬ 4 ਹਜ਼ਾਰ ਕੁਇੰਟਲ ਝੋਨੇ ਦੀ ਆਮਦ ਹੋ ਚੁੱਕੀ ਹੈ ਜਿਸ ਵਿੱਚੋਂ ਅੱਜ ਪਹਿਲੇ ਦਿਨ 400 ਕੁਇੰਟਲ ਝੋਨਾ ਹੀ ਵਿਕਿਆ। ਮਾਰਕੀਟ ਕਮੇਟੀ ਰਾਜਪੁਰਾ ਤੇ ਘਨੌਰ ਦੇ ਸਕੱਤਰ ਅਸ਼ਵਨੀ ਕੁਮਾਰ ਮਹਿਤਾ ਨੇ ਦੱਸਿਆ ਕਿ ਅੱਜ ਤੱਕ ਘਨੌਰ ਦੀਆਂ ਮੰਡੀਆਂ ਵਿੱਚ 24 ਹਜ਼ਾਰ 970 ਕੁਇੰਟਲ ਝੋਨੇ ਦੀ ਖਰੀਦ ਹੋਈ ਹੈ ਜਦੋਂਕਿ ਰਾਜਪੁਰਾ ਦੀਆਂ ਮੰਡੀਆਂ ਵਿੱਚ ਅੱਜ ਤੱਕ 1 ਲੱਖ ਚਾਰ ਹਜ਼ਾਰ 710 ਕੁਇੰਟਲ ਝੋਨਾ ਖ਼ਰੀਦਿਆ ਗਿਆ ਹੈ। ਇੱਥੇ ਵੀ ਐੱਫਸੀਆਈ ਨੇ ਅਜੇ ਝੋਨੇ ਦੀ ਖ਼ਰੀਦ ਸ਼ੁਰੂ ਨਹੀਂ ਕੀਤੀ। -ਪੱਤਰ ਪ੍ਰੇਰਕ

ਪਟਿਆਲਾ ਦੀਆਂ ਮੰਡੀਆਂ ’ਚ 16,724 ਮੀਟਰਿਕ ਟਨ ਝੋਨੇ ਦੀ ਆਮਦ

ਪਟਿਆਲਾ: ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਝੋਨੇ ਦੀ ਖ਼ਰੀਦ ਲਈ ਬਣਾਈਆਂ ਕੁੱਲ 106 ’ਚੋਂ 45 ਮੰਡੀਆਂ ਵਿੱਚ ਝੋਨੇ ਦੀ ਆਮਦ ਅਤੇ 32 ਮੰਡੀਆਂ ਵਿੱਚ ਖ਼ਰੀਦ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨ ਤੱਕ 45 ਮੰਡੀਆਂ ਵਿੱਚ ਝੋਨੇ ਦੀ 16724 ਮੀਟਰਿਕ ਟਨ ਆਮਦ ਹੋਈ ਹੈ ਜਿਸ ਵਿੱਚੋਂ 12406  ਮੀਟਰਿਕ ਟਨ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਖ਼ਰੀਦੇ ਝੋਨੇ ਵਿੱਚੋਂ ਪਨਗਰੇਨ ਵੱਲੋਂ 6830 ਮੀਟਰਿਕ ਟਨ, ਮਾਰਕਫੈੱਡ ਵੱਲੋਂ 1169 ਮੀਟਰਿਕ ਟਨ,  ਪਨਸਪ ਵੱਲੋਂ 2485 ਮੀਟਰਿਕ ਟਨ ਤੇ ਪੰਜਾਬ ਰਾਜ ਵੇਅਰਹਾਊਸ ਕਾਰਪੋਰੇਸ਼ਨ ਵੱਲੋਂ 1922  ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। -ਖੇਤਰੀ ਪ੍ਰਤੀਨਿਧ

ਨੋਡਲ ਅਫ਼ਸਰ ਵੱਲੋਂ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ

ਪਟਿਆਲਾ: ਪੰਜਾਬ ਸਰਕਾਰ ਵੱਲੋਂ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਸਬੰਧੀ ਨੋਡਲ ਅਫ਼ਸਰ ਵਜੋਂ ਤਾਇਨਾਤ ਵੇਅਰਹਾਊਸ ਦੀ ਮੈਨੇਜਿੰਗ ਡਾਇਰੈਕਟਰ ਕਮਲਪ੍ਰੀਤ ਕੌਰ ਬਰਾੜ ਨੇ ਅੱਜ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਏ.ਡੀ.ਸੀ. (ਜ) ਗੁਰਪ੍ਰੀਤ ਥਿੰਦ ਅਤੇ ਹੋਰ ਅਧਿਕਾਰੀਆਂ ਨਾਲ ਬੈਠਕ ਕਰ ਕੇ ਉਨ੍ਹਾਂ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਸਰਕਾਰ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ। - ਖੇਤਰੀ ਪ੍ਰਤੀਨਿਧ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਕੈਂਸਰ ਬਾਰੇ ਚੇਤਨਾ ਲਈ ਹੰਭਲੇ

ਕੈਂਸਰ ਬਾਰੇ ਚੇਤਨਾ ਲਈ ਹੰਭਲੇ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਸ਼ਹਿਰ

View All