DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਾਪਤਾ ਨਾਬਾਲਗ ਲੜਕੀ ਮਾਪਿਆਂ ਨੂੰ ਸੌਂਪੀ

ਪੱਛਮੀ ਬੰਗਾਲ ਵਿੱਚ ਸਥਿਤ ਆਪਣੇ ਘਰ ਤੋਂ ਲਾਪਤਾ ਹੋਈ ਇੱਕ ਨਾਬਾਲਗ ਲੜਕੀ ਮਾਲੇਰਕੋਟਲਾ ਪੁਲੀਸ ਅਤੇ ਬਾਲ ਸੁਰੱਖਿਆ ਵਿਭਾਗ ਦੇ ਸਾਂਝੇ ਯਤਨਾਂ ਸਦਕਾ ਮੁੜ ਆਪਣੇ ਮਾਪਿਆਂ ਨੂੰ ਮਿਲਣ ’ਚ ਸਫ਼ਲ ਹੋ ਗਈ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਵੱਲੋਂ...

  • fb
  • twitter
  • whatsapp
  • whatsapp
Advertisement
ਪੱਛਮੀ ਬੰਗਾਲ ਵਿੱਚ ਸਥਿਤ ਆਪਣੇ ਘਰ ਤੋਂ ਲਾਪਤਾ ਹੋਈ ਇੱਕ ਨਾਬਾਲਗ ਲੜਕੀ ਮਾਲੇਰਕੋਟਲਾ ਪੁਲੀਸ ਅਤੇ ਬਾਲ ਸੁਰੱਖਿਆ ਵਿਭਾਗ ਦੇ ਸਾਂਝੇ ਯਤਨਾਂ ਸਦਕਾ ਮੁੜ ਆਪਣੇ ਮਾਪਿਆਂ ਨੂੰ ਮਿਲਣ ’ਚ ਸਫ਼ਲ ਹੋ ਗਈ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਪੱਛਮੀ ਬੰਗਾਲ ਸਥਿਤ ਆਪਣੇ ਘਰੋਂ 22 ਨਵੰਬਰ ਨੂੰ ਲਾਪਤਾ ਹੋਈ ਨਾਬਾਲਗ ਜ਼ਿਲ੍ਹਾ ਮਾਲੇਰਕੋਟਲਾ ਦੇ ਕੁੱਪ ਕਲਾਂ ਖੇਤਰ ਤੋਂ ਮੁਸ਼ਕਲ ਹਾਲਾਤ ਵਿੱਚ ਪੁਲੀਸ ਨੂੰ ਮਿਲੀ ਸੀ। ਸੂਚਨਾ ਮਿਲਣ ’ਤੇ ਚਾਈਲਡ ਲਾਈਨ ਮਾਲੇਰਕੋਟਲਾ ਦੀ ਟੀਮ ਵੱਲੋਂ ਬੱਚੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਿਆਂ ਤੁਰੰਤ ਉਸ ਦਾ ਬਚਾਅ ਕੀਤਾ ਗਿਆ। ਟੀਮ ਵੱਲੋਂ ਚਾਈਲਡ ਵੈੱਲਫੇਅਰ ਕਮੇਟੀ ਮਾਲੇਰਕੋਟਲਾ ਦੇ ਆਦੇਸ਼ਾਂ ਅਨੁਸਾਰ ਬੱਚੀ ਨੂੰ ਅਸਥਾਈ ਤੌਰ ’ਤੇ ਬਾਲ ਸੰਭਾਲ ਕੇਂਦਰ ਜਲੰਧਰ ਵਿੱਚ ਸ਼ਿਫਟ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੀ ਟੀਮ ਵੱਲੋਂ ਕੀਤੇ ਲਗਾਤਾਰ ਉਪਰਾਲਿਆਂ ਸਦਕਾ ਲੜਕੀ ਦੇ ਪਰਿਵਾਰ ਦੀ ਪਛਾਣ ਕਰ ਕੇ ਉਨ੍ਹਾਂ ਨਾਲ ਸੰਪਰਕ ਸਥਾਪਤ ਕੀਤਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਬੰਧਤ ਰਾਜ ਅਧਿਕਾਰੀਆਂ ਨਾਲ ਤਾਲਮੇਲ ਕਰਦਿਆਂ ਮਾਮਲਾ ਚਾਈਲਡ ਵੈੱਲਫੇਅਰ ਕਮੇਟੀ ਕੋਲਕਾਤਾ ਨਾਲ ਸਾਂਝਾ ਕੀਤਾ ਗਿਆ। ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਬਾਅਦ ਪੁਲੀਸ ਵਿਭਾਗ ਦੇ ਅਧਿਕਾਰੀਆਂ ਦੀ ਦੇਖ-ਰੇਖ ਹੇਠ ਬੱਚੀ ਨੂੰ ਸੁਰੱਖਿਅਤ ਕੋਲਕਾਤਾ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ। ਡੀ ਸੀ ਵਿਰਾਜ ਐੱਸ ਤਿੜਕੇ ਦੀ ਰਹਿਨੁਮਾਈ ਹੇਠ ਐੱਸ ਆਈ ਬਲਜਿੰਦਰ ਕੌਰ, ਮੋਹਨ ਸਿੰਘ, ਗਾਂਧੀ ਵਨੀਤਾ ਆਸ਼ਰਮ ਜਲੰਧਰ ਦੀ ਟੀਮ, ਜ਼ਿਲ੍ਹਾ ਪੁਲੀਸ ਵਿਭਾਗ ਅਤੇ ਬਾਲ ਸੁਰੱਖਿਆ ਵਿਭਾਗ ਦੇ ਸਾਂਝੇ ਉੱਦਮ ਸਦਕਾ ਲਾਪਤਾ ਬੱਚੀ ਸੁਰੱਖਿਅਤ ਆਪਣੇ ਮਾਪਿਆਂ ਕੋਲ ਪਹੁੰਚ ਗਈ।

Advertisement
Advertisement
×