ਫੌਜ ’ਚ ਭਰਤੀ ਦੇ ਝਾਂਸੇ ’ਚ ਲੱਖਾਂ ਦੀ ਠੱਗੀ ਦਾ ਸ਼ਿਕਾਰ ਬਣੇ ਨੌਜਵਾਨ

ਫੌਜ ’ਚ ਭਰਤੀ ਦੇ ਝਾਂਸੇ ’ਚ ਲੱਖਾਂ ਦੀ ਠੱਗੀ ਦਾ ਸ਼ਿਕਾਰ ਬਣੇ ਨੌਜਵਾਨ

ਸੰਗਰੂਰ ’ਚ ਐਡਵੋਕੇਟ ਰਵਿੰਦਰ ਸਿੰਘ ਮੌੜ ਪ੍ਰੈੱਸ ਕਾਨਫਰੰਸ ਦੌਰਾਨ ਫੌਜ ’ਚ ਭਰਤੀ ਦਾ ਜਾਅਲੀ ਨਿਯੁਕਤੀ ਪੱਤਰ ਵਿਖਾਉਂਦੇ ਹੋਏ।

ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਜੁਲਾਈ

ਭਾਰਤੀ ਫੌਜ ’ਚ ਭਰਤੀ ਹੋਣ ਦੇ ਝਾਂਸੇ ਵਿਚ ਆ ਕੇ ਭੋਲੇ ਭਾਲੇ ਨੌਜ਼ਵਾਨ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਹਨ। ਨੌਜਵਾਨਾਂ ਨੂੰ ਕਥਿਤ ਤੌਰ ’ਤੇ ਗੁੰਮਰਾਹ ਕਰਨ ਲਈ ਫੌਜ਼ ਵਿਚ ਭਰਤੀ ਹੋਣ ਦੇ ਜਾਅਲੀ ਨਿਯੁਕਤੀ ਪੱਤਰ ਵੀ ਸੌਂਪ ਦਿੱਤੇ ਗਏ ਸਨ ਪਰ ਨਾ ਫੌਜ ’ਚ ਭਰਤੀ ਹੋਏ ਤੇ ਨਾ ਹੀ ਲੱਖਾਂ ਰੁਪਏ ਵਾਪਸ ਮਿਲੇ। ਇਨ੍ਹਾਂ ਨੌਜਵਾਨਾਂ ਵੱਲੋਂ ਹੁਣ ਇਨਸਾਫ਼ ਲਈ ਜ਼ਿਲ੍ਹਾ ਪੁਲੀਸ ਮੁਖੀ ਕੋਲ ਸ਼ਿਕਾਇਤ ਕੀਤੀ ਗਈ ਹੈ। ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਲੋਕ ਇਨਸਾਫ ਪਾਰਟੀ ਦੇ ਹਲਕਾ ਮੌੜ ਦੇ ਇੰਚਾਰਜ ਐਡਵੋਕੇਟ ਰਾਵਿੰਦਰ ਸਿੰਘ ਮੌੜ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਹਲਕੇ ਮੌੜ ਨਾਲ ਸਬੰਧਤ ਕਰੀਬ 40 ਨੌਜਵਾਨ ਜਦੋਂਕਿ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ 15 ਜਣੇ ਫੌਜ ਵਿਚ ਭਰਤੀ ਦੇ ਨਾਂ ’ਤੇ ਠੱਗੀ ਦਾ ਸ਼ਿਕਾਰ ਹੋਏ ਹਨ। ਨੌਜਵਾਨਾਂ ਨਾਲ ਠੱਗੀ ਮਾਰਨ ਵਾਲਾ ਜ਼ਿਲ੍ਹਾ ਮਾਨਸਾ ਦੀ ਤਹਿਸੀਲ ਬੁਢਲਾਡਾ ਅਧੀਨ ਪੈਂਦੇ ਇੱਕ ਪਿੰਡ ਨਾਲ ਸਬੰਧਤ ਵਿਅਕਤੀ ਹੈ। ਉਨ੍ਹਾਂ ਭਾਰਤੀ ਫੌਜ ’ਚ ਭਰਤੀ ਦੇ ਜਾਅਲੀ ਨਿਯੁਕਤੀ ਪੱਤਰ ਵੀ ਵਿਖਾਏ। ਜਦੋਂ ਨੌਜਵਾਨਾਂ ਨੂੰ ਪਤਾ ਲੱਗਿਆ ਕਿ ਇਹ ਜਾਅਲੀ ਨਿਯੁਕਤੀ ਪੱਤਰ ਹਨ ਤਾਂ ਉਹ ਭਰਤੀ ਕਰਾਉਣ ਦਾ ਝਾਂਸਾ ਦੇਣ ਵਾਲੇ ਵਿਅਕਤੀ ਕੋਲੋਂ ਪੈਸੇ ਵਾਪਸ ਮੰਗੇ ਪਰ ਨੌਜਵਾਨਾਂ ਨੂੰ ਧਮਕੀਆਂ ਮਿਲੀਆਂ। ਐਡਵੋਕੇਟ ਮੌੜ ਨੇ ਦੱਸਿਆ ਕਿ ਭਰਤੀ ਕਰਾਉਣ ਦੇ ਝਾਂਸੇ ਹੇਠ ਠੱਗੀ ਮਾਰਨ ਵਾਲਾ ਵਿਅਕਤੀ ਇਹਨ੍ਹਾਂ ਨੌਜ਼ਵਾਨਾਂ ਨੂੰ ਭਰਤੀ ਲਈ ਬਿਹਾਰ ਵੀ ਲੈ ਕੇ ਗਿਆ ਹੈ ਅਤੇ ਦਿੱਲੀ ਵਿਚ ਵੀ ਇਸਦੇ ਬੰਦੇ ਹਨ। ਇਹ ਵੱਡਾ ਗਿਰੋਹ ਹੈ ਜਿਸਦੀ ਜਾਂਚ ਹੋਣ ’ਤੇ ਪਰਤਾਂ ਖੁੱਲ੍ਹਣਗੀਆਂ। ਉਹ ਜ਼ਿਲ੍ਹਾ ਪੁਲੀਸ ਮੁਖੀ ਬਠਿੰਡਾ ਕੋਲ ਲਿਖਤੀ ਸ਼ਿਕਾਇਤ ਦੇ ਚੁੱਕੇ ਹਨ ਤੇ ਪੁਲੀਸ ਵੱਲੋਂ ਛਾਪੇ ਮਾਰੇ ਗਏ ਪਰ ਸਾਰਾ ਪਰਿਵਾਰ ਫਰਾਰ ਹੈ। ਅੱਜ ਜ਼ਿਲ੍ਹਾ ਪੁਲੀਸ ਮੁਖੀ ਸੰੰਗਰੂਰ ਕੋਲ ਵੀ ਲਿਖਤੀ ਸਿਕਾਇਤ ਕੀਤੀ ਗਈ ਹੈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਅਧਿਕਾਰੀਆਂ ਨੇ ਪਾਬੰਦੀਆਂ ਨੂੰ ਕਰੋਨਾ ਦੇ ਫੈਲਾਅ ਨੂੰ ਠੱਲ੍ਹਣ ਲਈ ਕੀਤੇ ...

ਸੁਸ਼ਾਂਤ ਨੂੰ ਬਾਈਪੋਲਰ ਡਿਸਆਡਰ ਸੀ: ਮੁੰਬਈ ਪੁਲੀਸ

ਸੁਸ਼ਾਂਤ ਨੂੰ ਬਾਈਪੋਲਰ ਡਿਸਆਡਰ ਸੀ: ਮੁੰਬਈ ਪੁਲੀਸ

ਬਿਹਾਰ ਦੇ ਨੇਤਾਵਾਂ ਨੇ ਸੀਬੀਆਈ ਜਾਂਚ ਮੰਗੀ

ਸ਼ਹਿਰ

View All