ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਰਕਾਰੀ ਸਕੂਲ ਭੁੱਲਰਹੇੜੀ ਦੀ ਮਹਿਕਪ੍ਰੀਤ ਕੌਰ ਸੰਗਰੂਰ ’ਚੋਂ ਮੋਹਰੀ

ਝਲੂਰ ਦਾ ਕੁਲਵੀਰ ਸਿੰਘ ਤੇ ਹਮੀਰਗੜ੍ਹ ਦੀ ਸਰਗਮ ਗਰਗ ਜ਼ਿਲ੍ਹੇ ’ਚੋਂ ਦੋਇਮ
ਮਹਿਕਪ੍ਰੀਤ ਕੌਰ
Advertisement

ਗੁਰਦੀਪ ਸਿੰਘ ਲਾਲੀ

ਸੰਗਰੂਰ, 16 ਮਈ

Advertisement

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਕਲਾਸ ਦੇ ਐਲਾਨੇ ਨਤੀਜੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰਹੇੜੀ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ 640/650 ਅੰਕ (98.46 ਫੀਸਦੀ) ਪ੍ਰਾਪਤ ਕਰਕੇ ਜ਼ਿਲ੍ਹਾ ਸੰਗਰੂਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦੋਂ ਕਿ ਪੰਜਾਬ ’ਚੋਂ 10ਵਾਂ ਸਥਾਨ ਹੈ। ਗੌਰਮਿੰਟ ਹਾਈ ਸਕੂਲ ਝਲੂਰ ਦੇ ਵਿਦਿਆਰਥੀ ਕੁਲਵੀਰ ਸਿੰਘ ਅਤੇ ਲੌਰਡ ਸ਼ਿਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹਮੀਰਗੜ੍ਹ ਦੀ ਵਿਦਿਆਰਥਣ ਸਰਗਮ ਗਰਗ ਨੇ ਬਰਾਬਰ 638/650 ਅੰਕ (98.15 ਫੀਸਦੀ) ਪ੍ਰਾਪਤ ਕਰਕੇ ਜ਼ਿਲ੍ਹੇ ’ਚੋ ਦੂਜਾ ਸਥਾਨ ਪ੍ਰਾਪਤ ਕੀਤਾ ਹੈ, ਜਿਨ੍ਹਾਂ ਦਾ ਪੰਜਾਬ ’ਚੋ 12ਵਾਂ ਸਥਾਨ ਹੈ। ਪ੍ਰਸ਼ਾਂਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਭਾਵਾਲ ਦੀ ਹਰਵੀਰ ਕੌਰ ਨੇ 633/650 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ’ਚੋ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਜਿਸਦਾ ਪੰਜਾਬ ’ਚੋਂ 17ਵਾਂ ਸਥਾਨ ਹੈ। ਮੈਰਿਟ ਸੂਚੀ ਵਿੱਚ ਜ਼ਿਲ੍ਹਾ ਸੰਗਰੂਰ ਦੇ 10 ਵਿਦਿਆਰਥੀਆਂ ’ਚੋ 9 ਕੁੜੀਆਂ ਨੇ ਅਹਿਮ ਸਥਾਨ ਪ੍ਰਾਪਤ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਕੁੜੀਆਂ ਕਿਸੇ ਵੀ ਖੇਤਰ ਵਿਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ ਜਦੋਂ ਕਿ ਇਕੱਲੇ ਕੁਲਵੀਰ ਸਿੰਘ ਨੇ ਜ਼ਿਲ੍ਹੇ ’ਚ ਮੁੰਡਿਆਂ ਦੀ ਲਾਜ ਰੱਖੀ ਹੈ। ਮੈਰਿਟ ਸੂਚੀ ਵਿਚ ਨਾਮ ਦਰਜ ਕਰਾਉਣ ਵਾਲੇ ਵਿਦਿਆਰਥੀਆਂ ’ਚ ਗੌਰਮਿੰਟ ਹਾਈ ਸਕੂਲ ਮੰਗਵਾਲ ਦੀ ਜਸਦੀਪ ਕੌਰ ਨੇ 632/650 ਅੰਕ ਪ੍ਰਾਪਤ ਕਰਕੇ ਪੰਜਾਬ ’ਚੋਂ 18ਵਾਂ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਾਂਡਵੀ ਦੀ ਖੁਸ਼ੀ ਦੇਵੀ ਨੇ 632/650 ਅੰਕ ਪ੍ਰਾਪਤ ਕਰਕੇ ਪੰਜਾਬ ’ਚੋਂ 18ਵਾਂ, ਰੌਬਿਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੀ ਜਸਮੀਨ ਕੌਰ ਨੇ 629/650 ਅੰਕ ਪ੍ਰਾਪਤ ਕਰ ਕੇ ਪੰਜਾਬ ’ਚੋਂ 21ਵਾਂ, ਆਸ਼ੀਰਵਾਦ ਡੇਅ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਰਮਨਦੀਪ ਕੌਰ ਨੇ 629/650 ਅੰਕ ਪ੍ਰਾਪਤ ਕਰਕੇ ਪੰਜਾਬ ’ਚੋ 21ਵਾਂ, ਗੌਰਮਿੰਟ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖਨੌਰੀ ਮੰਡੀ ਦੀ ਸਿਮਰਨ ਨੇ 629/650 ਅੰਕ ਪ੍ਰਾਪਤ ਕਰਕੇ ਪੰਜਾਬ ’ਚੋਂ 21ਵਾਂ ਅਤੇ ਸ੍ਰੀ ਆਤਮ ਵੱਲਭ ਜੈਨ ਸਕੂਲ ਸੁਨਾਮ ਊਧਮ ਸਿੰਘ ਵਾਲਾ ਦੀ ਅਵਰੀਤ ਕੌਰ ਨੇ 628/650ਅੰਕ ਪ੍ਰਾਪਤ ਕਰਕੇ ਪੰਜਾਬ ’ਚੋਂ 22ਵਾਂ ਸਥਾਨ ਪ੍ਰਾਪਤ ਕੀਤਾ ਹੈ। ਸੰਗਰੂਰ ਦੇ 10 ਵਿਦਿਆਥੀ ਮੈਰਿਟ ’ਚ ਆਏ ਹਨ।

Advertisement