ਚੇਅਰਮੈਨ ਦੀ ਚੋਣ ਲਈ ਮੀਟਿੰਗ ਦੂਜੀ ਵਾਰ ਮੁਲਤਵੀ
ਬਲਾਕ ਸਮਿਤੀ ਚੋਣਾਂ ਹੋਈਆਂ ਨੂੰ ਲਗਪਗ ਸਾਢੇ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਬਲਾਕ ਸਮਿਤੀ ਸੰਗਰੂਰ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਹਾਲੇ ਤੱਕ ਨਹੀਂ ਹੋ ਸਕੀ। ਬਲਾਕ ਸਮਿਤੀ ਸੰਗਰੂਰ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਲਈ ਅੱਜ...
Advertisement
ਬਲਾਕ ਸਮਿਤੀ ਚੋਣਾਂ ਹੋਈਆਂ ਨੂੰ ਲਗਪਗ ਸਾਢੇ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਬਲਾਕ ਸਮਿਤੀ ਸੰਗਰੂਰ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਹਾਲੇ ਤੱਕ ਨਹੀਂ ਹੋ ਸਕੀ। ਬਲਾਕ ਸਮਿਤੀ ਸੰਗਰੂਰ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਲਈ ਅੱਜ ਬੁਲਾਈ ਮੀਟਿੰਗ ਦੂਜੀ ਵਾਰ ਮੁਲਤਵੀ ਕਰ ਦਿੱਤੀ ਗਈ ਹੈ। ਇਸਤੋਂ ਪਹਿਲਾਂ ਵੀ ਇੱਕ ਵਾਰ ਚੋਣ ਮੀਟਿੰਗ ਮੁਲਤਵੀ ਕੀਤੀ ਜਾ ਚੁੱਕੀ ਹੈ। ਦੂਜੀ ਵਾਰ ਚੋਣ ਮੀਟਿੰਗ ਮੁਲਤਵੀ ਕਰਨ ਤੋਂ ਖਫ਼ਾ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਰੌਕੀ ਬਾਂਸਲ ਨੇ ਸਮੇਤ ਪਾਰਟੀ ਦੇ ਛੇ ਬਲਾਕ ਸਮਿਤੀ ਮੈਂਬਰਾਂ ਨਾਲ ਬੀ ਡੀ ਪੀ ਓ ਦਫ਼ਤਰ ਪੁੱਜ ਕੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਦੋ ਵਾਰ ਚੋਣ ਮੀਟਿੰਗ ਮੁਲਤਵੀ ਕਰਨ ਤੋਂ ਸਪੱਸ਼ਟ ਹੈ ਕਿ ਸੱਤਾਧਾਰੀ ਪਾਰਟੀ ਕੋਲ ਬਹੁਮਤ ਨਹੀਂ ਹੈ। ਬੀ ਡੀ ਪੀ ਓ ਗੁਰਦਰਸ਼ਨ ਸਿੰਘ ਨੇ ਚੋਣ ਮੀਟਿੰਗ ਮੁਲਤਵੀ ਹੋਣ ਦੀ ਪੁਸ਼ਟੀ ਕੀਤੀ ਹੈ।
Advertisement
Advertisement
×

