DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੀ ਸੀ ਦਫ਼ਤਰ ਅੱਗੇ ਧਰਨੇ ਲਈ ਤਿਆਰੀ ਸਬੰਧੀ ਮੀਟਿੰਗ

ਕਿਸਾਨੀ ਮੰਗਾਂ ਤੇ ਜ਼ਿਲ੍ਹਾ ਪੱਧਰੀ ਮਸਲੇ ਹੱਲ ਕਰਾਉਣ ਦੀ ਲੋਡ਼ ’ਤੇ ਜ਼ੋਰ ਦਿੱਤਾ

  • fb
  • twitter
  • whatsapp
  • whatsapp
Advertisement

ਇਥੇ ਹਰਦੀਪ ਸਿੰਘ ਘਨੂੜਕੀ ਦੀ ਅਗਵਾਈ ਹੇਠ ਅੱਜ ਹੋਈ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿੱਚ ਸੂਬਾ ਕਮੇਟੀ ਦੇ ਫੈਸਲੇ ਤਹਿਤ 6 ਅਪਰੈਲ ਨੂੰ ਡੀ ਸੀ ਦਫ਼ਤਰ ਅੱਗੇ ਦਿੱਤੇ ਜਾਣ ਵਾਲ਼ੇ ਧਰਨੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਦੌਰਾਨ ਡੀ ਸੀ ਦਫਤਰ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜਣ ਦਾ ਵੀ ਫ਼ੈਸਲਾ ਕੀਤਾ ਗਿਆ। ਮੀਟਿੰਗ ਵਿੱਚ ਬਲਰਾਜ ਜੋਸ਼ੀ, ਪਵਨ ਸੋਗਲਪੁਰ, ਦਵਿੰਦਰ ਪੂਨੀਆ, ਧਰਮਪਾਲ ਸੀਲ , ਗੁਰਬਚਨ ਕਨਸੂਹਾ, ਹਰਭਜਨ ਧੂਹੜ, ਰਾਜ ਕਿਸ਼ਨ ਨੂਰਖੇੜੀਆਂ, ਧੰਨਾ ਸਿੰਘ ਦੌਣਕਲਾਂ,ਸੁਖਮਿੰਦਰ ਬਾਰਨ, ਜਗਪਾਲ ਮੰਡੌਲੀ, ਪਰਵਿੰਦਰ ਸਿੰਘ ਅਤੇ ਹਜੂਰਾ ਸਿੰਘ ਆਦਿ ਕਿਸਾਨ ਆਗੂਆਂ ਨੇ ਸ਼ਿਰਕਤ ਕੀਤੀ।

ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਬਲਰਾਜ ਜੋਸ਼ੀ ਨੇ ਦੱਸਿਆ ਕਿ 6 ਅਪਰੈਲ ਨੂੰ ਇਹ ਧਰਨਾ ਪ੍ਰਰਦਸ਼ਨ ਭਾਰਤ ਵੱਲੋਂ ਅਮਰੀਕਾ ਨਾਲ ਕਰ ਮੁਕਤ ਵਪਾਰ ਕਰਨ ਦੇ ਵਿਰੋਧ ਅਤੇ ਬਿਜਲੀ/ਬੀਜ ਬਿੱਲ, ਮਗਨਰੇਗਾ ਸੋਧ ਬਿੱਲ ਰੱਦ ਕਰਨ ਸਮੇਤ ਲੇਬਰ ਲਾਅ ਅਤੇ ਕਰਜ਼ਾ ਮੁਕਤੀ ਆਦਿ ਮੰਗਾਂ ਅਤੇ ਮਸਲਿਆਂ ਨੂੰ ਲੈ ਕੇ ਦਿਤਾ ਜਾ ਰਿਹਾ ਹੈ। ਦਵਿੰਦਰ ਪੂਨੀਆ ਨੇ ਦੱਸਿਆ ਕਿ ਇਸ ਤੋਂ ਇਲਾਵਾ ਜਿਲੇ ਨਾਲ ਸੰਬੰਧਤ ਵੱਖਰੇ ਤੌਰ ’ਤੇ ਲਟਕਦੀਆਂ ਮੰਗਾਂ , ਜਿਵੇਂ ਜੰਗਲੀ ਜਾਨਵਰ ਤੇ ਅਵਾਰਾ ਪਸ਼ੂਆ, ਘੱਗਰ, ਡਰੇਨਾਂ ਤੇ ਨਦੀਆਂ ਦੀ ਸਫ਼ਾਈ ਅਤੇ ਮੁਰੰਮਤ, ਝੋਨੇ ਦਾ ਬੌਣਾ ਤੇ ਹਲਦੀ ਰੋਗ ਦਾ ਮੁਆਵਜ਼ਾ ਅਤੇ ਕੇਬਲ ਤੇ ਮੋਟਰਾਂ ਦੀ ਚੋਰੀ ਰੋਕਣ ਸਮੇਤ ਖਾਦਾਂ ਦੇ ਪ੍ਰਬੰਧ ਯਕੀਨੀ ਬਣਾਉਣ ਆਦਿ ਮੰਗਾਂ ਦੀ ਪੂਰਤੀ ’ਤੇ ਵੀ ਜ਼ੋਰ ਦਿੱਤਾ ਜਾਵੇਗਾ।

Advertisement

Advertisement
Advertisement
×