‘ਆਪ’ ਦੇ ਵਪਾਰ ਵਿੰਗ ਵੱਲੋਂ ਮੀਟਿੰਗ
‘ਆਪ’ ਦੇ ਵਪਾਰ ਵਿੰਗ ਨੂੰ ਜ਼ਮੀਨੀ ਪੱਧਰ ’ਤੇ ਹੋਰ ਸਰਗਰਮ ਬਣਾਉਣ ਲਈ ਸੰਗਠਨ ਇੰਚਾਰਜ ਕੁੰਦਨ ਗੋਗੀਆ ਅਤੇ ਵਪਾਰ ਵਿੰਗ ਦੇ ਪ੍ਰਧਾਨ ਐਡਵੋਕੇਟ ਵਿਨੋਦ ਕੁਮਾਰ ਸਿੰਗਲਾ ਦੀ ਅਗਵਾਈ ਹੇਠ ਮੀਟਿੰਗ ਹੋਈ। ਇਸ ਦੌਰਾਨ ਵਪਾਰ ਵਿੰਗ ਨਾਲ ਜੁੜ ਅਹੁਦੇਦਾਰਾਂ, ਸੰਗਠਨਕ ਮੈਂਬਰਾਂ ਅਤੇ ਕਈ ਮਾਰਕੀਟ ਪ੍ਰਧਾਨਾਂ ਨੇ ਹਾਜ਼ਰੀ ਭਰੀ। ਸੰਜੀਵ ਗੁਪਤਾ ਸੂਬਾ ਸਕੱਤਰ, ਪੁਨੀਤ ਬੁੱਧੀਰਾਜਾ ਹਲਕਾ ਕੋਆਰਡੀਨੇਟਰ ਪਟਿਆਲਾ ਸ਼ਹਿਰੀ, ਰਾਜੇਸ਼ ਛਾਬੜਾ ਕੋਆਰਡੀਨੇਟਰ ਹਲਕਾ ਸਮਾਣਾ, ਵੇਦ ਪ੍ਰਕਾਸ਼ ਕੋਆਰਡੀਨੇਟਰ ਹਲਕਾ ਸਨੌਰ, ਦੁਰਗਾ ਦਾਸ ਕੋਆਰਡੀਨੇਟਰ ਹਲਕਾ ਸ਼ੁਤਰਾਣਾ ਵੀ ਮੌਜੂਦ ਸਨ। ਕੁੰਦਨ ਗੋਗੀਆ ਨੇ ਕਿਹਾ ਕਿ ਪਾਰਟੀ ਦਾ ਮੂਲ ਤਾਕਤ ਲੋਕਾਂ ਨਾਲ ਸਿੱਧਾ ਸੰਪਰਕ ਅਤੇ ਜ਼ਮੀਨੀ ਪੱਧਰ ’ਤੇ ਨਿਰੰਤਰ ਸਰਗਰਮੀ ਹੈ। ਵਪਾਰ ਵਿੰਗ ਸ਼ਹਿਰ ਦੇ ਵਪਾਰੀਆਂ ਨੂੰ ਇਕਜੁਟ ਕਰਕੇ ਸੰਗਠਨ ਨੂੰ ਹੋਰ ਮਜ਼ਬੂਤ ਬਣਾ ਰਿਹਾ ਹੈ ਅਤੇ ਅੱਗੇ ਵੀ ਇਹ ਕੰਮ ਹੋਰ ਜਜ਼ਬੇ ਨਾਲ ਜਾਰੀ ਰਹੇਗਾ। ਗੋਗੀਆ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਅਤੇ ਯੋਜਨਾਵਾਂ ਨੂੰ ਵਪਾਰੀਆਂ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਦਾ ਹੱਲ ਕਰਵਾਉਣਾ ਵਪਾਰ ਵਿੰਗ ਦੀ ਮੁੱਖ ਜ਼ਿੰਮੇਵਾਰੀ ਹੈ। ਐਡਵੋਕੇਟ ਵਿਨੋਦ ਕੁਮਾਰ ਸਿੰਗਲਾ ਨੇ ਕਿਹਾ ਕਿ ਪਟਿਆਲਾ ਦੇ ਵਪਾਰੀ ਸ਼ਹਿਰ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਵਪਾਰ ਵਿੰਗ ਦੀ ਪਹਿਲੀ ਜ਼ਿੰਮੇਵਾਰੀ ਹੈ।
