DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ

ਮੂਣਕ: ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਮੂਨਕ ਦੀ ਮੀਟਿੰਗ ਬਾਹਮਣ ਧਰਮਸਾ਼ਲਾ ਮੂਨਕ ਵਿੱਚ ਕੀਤੀ ਗਈ। ਇਹ ਮੀਟਿੰਗ ਬਲਾਕ ਪ੍ਰਧਾਨ ਬਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜ਼ਿਲ੍ਹਾ ਸਕੱਤਰ ਹਰਮੇਸ਼ ਸਿੰਘ ਕਾਲੀਆ ਵਿਸ਼ੇਸ਼ ਤੌਰ ’ਤੇ ਪਹੁੰਚੇ। ਬਲਵੰਤ ਸਿੰਘ ਨੇ ਡਾਕਟਰ...
  • fb
  • twitter
  • whatsapp
  • whatsapp
Advertisement

ਮੂਣਕ: ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਮੂਨਕ ਦੀ ਮੀਟਿੰਗ ਬਾਹਮਣ ਧਰਮਸਾ਼ਲਾ ਮੂਨਕ ਵਿੱਚ ਕੀਤੀ ਗਈ। ਇਹ ਮੀਟਿੰਗ ਬਲਾਕ ਪ੍ਰਧਾਨ ਬਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜ਼ਿਲ੍ਹਾ ਸਕੱਤਰ ਹਰਮੇਸ਼ ਸਿੰਘ ਕਾਲੀਆ ਵਿਸ਼ੇਸ਼ ਤੌਰ ’ਤੇ ਪਹੁੰਚੇ। ਬਲਵੰਤ ਸਿੰਘ ਨੇ ਡਾਕਟਰ ਦਿਵਸ ’ਤੇ ਸਾਰੀ ਐਸੋਸੀਏਸ਼ਨ ਨੂੰ ਵਧਾਈ ਦਿੱਤੀ। ਡਾ. ਹਰਮੇਸ਼ ਸਿੰਘ ਕਾਲੀਆ ਨੇ ਕਿਹਾ ਕਿ ਸਾਰੇ ਡਾਕਟਰਾਂ ਨੂੰ ਇਮਾਨਦਾਰੀ ਤੇ ਇਨਸਾਨੀਅਤ ਨੂੰ ਸਮਰਪਤ ਹੋਣਾ ਚਾਹੀਦਾ ਹੈ। ਸ਼ਸੀਕਾਤ ਭਾਰਦਵਾਜ ਨੂੰ ਯੂਨੀਅਨ ਵੱਲੋਂ ਟਰਾਫੀ ਦੇ ਕੇ ਸਨਮਾਨਿਆ ਗਿਆ। ਇਸ ਮੀਟਿੰਗ ਨੂੰ ਮੁਨੀਤ ਕੁਮਾਰ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਗੁਰਮੁਖ ਸਿੰਘ, ਭਗਵਾਨ ਸਿੰਘ, ਹਸਨਦੀਨ, ਧਰਮਪਾਲ ਸਿੰਘ, ਜਗਸੀਰ ਸਿੰਘ ਮਹਾਸਿੰਘ ਵਾਲਾ ਤੇ ਭੋਲਾ ਰਾਮ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਗੁਰਸੇਵਕ ਸਿੰਘ ਬੰਗਾਲੀ ਨੇ ਨਿਭਾਈ। -ਪੱਤਰ ਪ੍ਰੇਰਕ

Advertisement

Advertisement
×