DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਗ਼ਮੇ ਜੇਤੂ ਨਿਸ਼ਾਨੇਬਾਜ਼ ਜਗਤਵੀਰ ਦਾ ਸਨਮਾਨ

ਜਗਤਵੀਰ ਨੇ ਅੰਤਰ ਯੂਨੀਵਰਸਿਟੀ ਸ਼ਾਟਗੰਨ ਚੈਂਪੀਅਨਸ਼ਿਪ ’ਚ ਚਾਰ ਤਗ਼ਮੇ ਜਿੱਤ ਕੇ ਸੰਗਰੂਰ ਦਾ ਨਾਂ ਚਮਕਾਇਆ

  • fb
  • twitter
  • whatsapp
  • whatsapp
featured-img featured-img
ਨਿਸ਼ਾਨੇਬਾਜ਼ ਜਗਤਵੀਰ ਸਿੰਘ ਦਾ ਸਨਮਾਨ ਕਰਦੇ ਹੋਏ ਸੰਸਥਾਵਾਂ ਦੇ ਆਗੂ।
Advertisement

ਆਲ ਇੰਡੀਆ ਇੰਟਰ ਯੂਨੀਵਰਸਿਟੀ ਸ਼ਾਰਟਗੰਨ ਚੈਂਪੀਅਨਸ਼ਿਪ ਵਿਚ ਸੋਨਾ, ਚਾਂਦੀ ਅਤੇ ਕਾਸ਼ੀ ਦੇ ਤਗ਼ਮੇ ਜਿੱਤ ਕੇ ਸੰਗਰੂਰ ਦਾ ਨਾਂ ਰੌਸ਼ਨ ਕਰਨ ਵਾਲੇ ਨਿਸ਼ਾਨੇਬਾਜ਼ ਜਗਤਵੀਰ ਸਿੰਘ ਦੇ ਸਨਮਾਨ ਲਈ ਵੱਖ-ਵੱਖ ਸੰਸਥਾਵਾਂ ਨਾਲ ਜੁੜੀਆਂ ਸਖ਼ਸ਼ੀਅਤਾਂ ਵਲੋਂ ਇੱਥੇ ਇੱਕ ਹੋਟਲ ਵਿੱਚ ਕਰਵਾਇਆ ਗਿਆ।

ਸਮਾਗਮ ਦੌਰਾਨ ਫੁੱਲਾਂ ਦੇ ਹਾਰ ਪਾ ਕੇ ਜਗਤਵੀਰ ਨੂੰ ਸਟੇਜ ਤੱਕ ਲਿਆਂਦਾ ਗਿਆ ਅਤੇ ਵੱਖ-ਵੱਖ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਕਰਦਿਆਂ ਸਾਈ ਸੈਂਟਰ ਮਸਤੂਆਣਾ ਸਾਹਿਬ ਦੇ ਸਾਬਕਾ ਡਾਇਰੈਕਟਰ ਮਨਜੀਤ ਸਿੰਘ ਕੁੱਕੀ ਨੇ ਦੱਸਿਆ ਕਿ ਜਗਤਵੀਰ ਨੇ ਆਲ ਇੰਡੀਆ ਅੰਤਰ ਯੂਨੀਵਰਸਿਟੀ ਸ਼ਾਟਗੰਨ ਚੈਂਪੀਅਨਸ਼ਿਪ ਵਿਚ ਦੋ ਸੋਨੇ ਦੇ ਤਗ਼ਮੇ, 1 ਚਾਂਦੀ ਦਾ ਤਗ਼ਮਾ ਅਤੇ 1 ਕਾਂਸੀ ਦਾ ਤਗ਼ਮਾ ਜਿੱਤ ਕੇ ਪੰਜਾਬ ਯੂਨੀਵਰਸਿਟੀ ਨੂੰ ਓਵਰਆਲ ਚੈਂਪੀਅਨ ਬਣਾਇਆ ਜੋ ਕਿ ਮਾਣ ਵਾਲੀ ਗੱਲ ਹੈ। ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਬੀਰਕਲਾਂ ਨੇ ਕਿਹਾ ਕਿ ਜਗਤਵੀਰ ਨੇ ਛੋਟੀ ਉਮਰੇ ਸਖਤ ਮਿਹਨਤ ਕਰਦਿਆਂ ਵੱਡੀ ਪੁਲਾਂਘ ਪੁੱਟੀ ਹੈ ਜਿਸ ਪਿੱਛੇ ਉਸ ਦੇ ਪਿਤਾ ਰਾਜਿੰਦਰਪਾਲ ਸਿੰਘ ਭੱਲੂ ਦੀ ਅਹਿਮ ਭੂਮਿਕਾ ਹੈ। ਉੱਘੇ ਕੋਚ ਜਗਮੇਲ ਸਿੰਘ ਸਿੱਧੂ ਨੇ ਜਗਤਵੀਰ ਦੀ ਖੇਡ ਦੇ ਸ਼ੁਰੂਆਤੀ ਦੌਰ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਹ ਨਿਸ਼ਾਨੇਬਾਜ਼ ਉਲੰਪਿਕ ਵਿਚ ਦੇਸ਼ ਦਾ ਨਾਂ ਰੌਸ਼ਨ ਕਰੇਗਾ। ਇਸ ਮੌਕੇ ਜਗਤਵੀਰ ਦੇ ਪਿਤਾ ਰਾਜਿੰਦਰ ਪਾਲ ਸਿੰਘ ਭੱਲੂ, ਐੱਮ. ਡੀ ਕੇਵਲ ਸਿੰਘ ਜਲਾਨ, ਯੋਗਰਾਜ ਸਾਬਕਾ ਡਿਪਟੀ ਡਾਇਰੈਕਟਰ ਸਪੋਰਟਸ, ਏ ਪੀ ਸਿੰਘ ਬਾਬਾ ਆਦਿ ਹਾਜ਼ਰ ਸਨ।

Advertisement

Advertisement
Advertisement
×