DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਹਿੰਗਾਈ ਤੇ ਸਰਕਾਰੀ ਧੱਕੇਸ਼ਾਹੀ ਖ਼ਿਲਾਫ਼ ‘ਮਜ਼ਦੂਰ ਮੁਕਤੀ ਮੋਰਚਾ’ ਪੰਜਾਬ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ

10-11 ਸਤੰਬਰ ਦੀ ਮੁੱਖ ਮੰਤਰੀ ਰੈਲੀ ਅਤੇ 10-11 ਸਤੰਬਰ ਦੇ ਧਰਨੇ ਦੀਆਂ ਤਿਆਰੀਆਂ ਸਬੰਧੀ ਲਾਮਬੰਦੀ

  • fb
  • twitter
  • whatsapp
  • whatsapp
featured-img featured-img
ਫੋਟੋ: ਮਜ਼ਦੂਰ ਮੁਕਤੀ ਜਮਾਤ
Advertisement

ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਜ਼ਿਲ੍ਹਾ ਕਮੇਟੀ ਦੀ ਇੱਕ ਅਹਿਮ ਅਤੇ ਭਰਵੀਂ ਮੀਟਿੰਗ ਜੀ.ਪੀ.ਐੱਫ. ਧਰਮਸ਼ਾਲਾ ਲਹਿਰਾਗਾਗਾ ਵਿਖੇ ਨਿਰਮਲ ਸਿੰਘ ਭੁਟਾਲ ਕਲਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ ਅਤੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਿੱਟੂ ਖੋਖਰ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਰੋਜ਼ ਮਜ਼ਦੂਰਾਂ ’ਤੇ ਤਸੱਦਦ ਢਾਹ ਰਹੀ ਹੈ। ਘਰੇਲੂ ਵਰਤੋਂ ਵਾਲੀਆਂ ਵਸਤਾਂ ਜਿਵੇਂ ਖੰਡ, ਸ਼ੱਕਰ, ਘਿਓ ਅਤੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਅਮਰਵੇਲ ਵਾਂਗ ਵਧ ਰਹੀਆਂ ਹਨ, ਜਿਸ ਨੇ ਮਿਹਨਤਕਸ਼ ਅਤੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਵਪਾਰਕ ਅਦਾਰਿਆਂ ਵੱਲੋਂ ਮਨਮਰਜ਼ੀ ਦੇ ਭਾਅ ਵਸੂਲ ਕੇ ਸ਼ਰੇਆਮ ਮੁਨਾਫ਼ਾਖੋਰੀ ਅਤੇ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ, ਜਿਸ ’ਤੇ ਸਰਕਾਰ ਪੂਰੀ ਤਰ੍ਹਾਂ ਚੁੱਪ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਾਰਪੋਰੇਟ ਪੱਖੀ ਨੀਤੀਆਂ ਛੱਡ ਕੇ ਲੋਕ-ਪੱਖੀ ਨੀਤੀਆਂ ਲਾਗੂ ਕਰਨ ਅਤੇ ਜ਼ਰੂਰੀ ਵਸਤਾਂ ਦੇ ਭਾਅ ਤੁਰੰਤ ਕਾਬੂ ਹੇਠ ਲਿਆਉਣ।

ਮੀਟਿੰਗ ਵਿੱਚ ਲਏ ਗਏ ਅਹਿਮ ਫ਼ੈਸਲੇ:

ਜਲੰਧਰ ਰੈਲੀ: 20 ਸਤੰਬਰ ਨੂੰ ਜਲੰਧਰ ਵਿਖੇ ਹੋਣ ਵਾਲੀ ਸੂਬਾ ਪੱਧਰੀ ਰੈਲੀ ਨੂੰ ਸਫ਼ਲ ਬਣਾਉਣ ਲਈ ਮਜ਼ਦੂਰਾਂ ਦੀ ਵੱਡੇ ਪੱਧਰ ’ਤੇ ਲਾਮਬੰਦੀ ਕਰਨ ਦੀਆਂ ਜ਼ਿੰਮੇਵਾਰੀਆਂ ਆਗੂਆਂ ਨੂੰ ਸੌਂਪੀਆਂ ਗਈਆਂ।

Advertisement

ਸਾਂਝਾ ਮੋਰਚਾ ਧਰਨਾ: ਮਜ਼ਦੂਰਾਂ ਦੇ ਸਾਂਝੇ ਮੋਰਚੇ ਵੱਲੋਂ 10 ਅਤੇ 11 ਸਤੰਬਰ ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ।

Advertisement

ਜਥੇਬੰਦਕ ਢਾਂਚਾ: ਜਥੇਬੰਦੀ ਦੀ ਮਜ਼ਬੂਤੀ ਲਈ ਜ਼ਿਲ੍ਹਾ ਅਤੇ ਬਲਾਕ ਪੱਧਰੀ ਇਜਲਾਸ ਜਲਦ ਕਰਵਾਉਣ ਦਾ ਫ਼ੈਸਲਾ ਲਿਆ ਗਿਆ।

ਪੱਤਰਕਾਰ ’ਤੇ ਪਰਚਾ ਰੱਦ ਕਰਨ ਦੀ ਮੰਗ: ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖੁੱਡੀਆਂ ਕਲਾਂ ਦੇ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਪੱਤਰਕਾਰ ਮਨਜਿੰਦਰਜੀਤ ਸਿੱਧੂ ’ਤੇ ਦਰਜ ਕੀਤੇ ਝੂਠੇ ਪਰਚੇ ਨੂੰ ਰੱਦ ਕਰਵਾਉਣ ਲਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ।

ਅਖ਼ੀਰ ਵਿੱਚ ਕਾਮਰੇਡ ਛਾਜਲੀ ਨੇ ਕਿਹਾ ਕਿ ਅੱਜ ਮਾਨ ਸਰਕਾਰ ਤੋਂ ਮਜ਼ਦੂਰ, ਮੁਲਾਜ਼ਮ ਅਤੇ ਹਰ ਵਰਗ ਦੁਖੀ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਸਰਕਾਰ ਹਰ ਫਰੰਟ ’ਤੇ ਫ਼ੇਲ੍ਹ ਸਾਬਿਤ ਹੋ ਚੁੱਕੀ ਹੈ।

ਇਸ ਮੌਕੇ ਮੀਟਿੰਗ ਵਿੱਚ ਜ਼ਿਲ੍ਹਾ ਆਗੂ ਬਾਬਾ ਘੁਮੰਡ ਸਿੰਘ ਉਗਰਾਹਾਂ, ਮਨਜੀਤ ਕੌਰ ਆਲੋਅਰਖ, ਕਾਮਰੇਡ ਕੁਲਵੰਤ ਛਾਜਲੀ, ਕਾਮਰੇਡ ਰਣਜੀਤ ਸਿੰਘ, ਅਮਨੀ ਲਹਿਰਾ, ਕਾਕਾ ਗਾਗਾ, ਸਤਨਾਮ ਸਿੰਘ ਰੇਤਗੜ੍ਹ, ਪੱਪੂ ਖੋਖਰ ਕਲਾਂ, ਨਾਥ ਸਿੰਘ ਛਾਜਲੀ, ਸਾਧਾ ਸਿੰਘ ਖ਼ਾਲਸਾ ਸੁਨਾਮ ਅਤੇ ਜੰਟੀ ਛਾਜਲੀ, ਮਾ : ਪ੍ਰੇਮ ਸਰੂਪ ਸਿੰਘ ਉਗਰਾਹਾਂ, ਮੰਗਲ ਸਿੰਘ ਛਾਜਲੀ ਸਮੇਤ ਵੱਡੀ ਗਿਣਤੀ ਵਰਕਰ ਹਾਜ਼ਰ ਸਨ।

Advertisement
×