DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੇਅਰ ਨੇ ਪੱਕੇ ਘਰ ਬਣਾਉਣ ਦੇ ਮਨਜ਼ੂਰੀ ਪੱਤਰ ਵੰਡੇ

ਨਗਰ ਨਿਗਮ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ 2.0 ਤਹਿਤ ਕੱਚੇ ਮਕਾਨ ਪੱਕੇ ਕਰਨ ਅਤੇ ਨਵਾਂ ਘਰ ਬਣਾਉਣ ਲਈ 2.50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਲਈ ਦਸਤਾਵੇਜ਼ੀ ਕੰਮ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ। ਮੇਅਰ ਕੁੰਦਨ ਗੋਗੀਆ ਨੇ ਅੱਜ ਕਈ...

  • fb
  • twitter
  • whatsapp
  • whatsapp
featured-img featured-img
ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰ ਦਿੰਦੇ ਹੋਏ ਮੇਅਰ ਕੁੰਦਨ ਗੋਗੀਆ।
Advertisement

ਨਗਰ ਨਿਗਮ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ 2.0 ਤਹਿਤ ਕੱਚੇ ਮਕਾਨ ਪੱਕੇ ਕਰਨ ਅਤੇ ਨਵਾਂ ਘਰ ਬਣਾਉਣ ਲਈ 2.50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਲਈ ਦਸਤਾਵੇਜ਼ੀ ਕੰਮ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ। ਮੇਅਰ ਕੁੰਦਨ ਗੋਗੀਆ ਨੇ ਅੱਜ ਕਈ ਬਿਨੈਕਾਰਾਂ ਨੂੰ ਸਰਕਾਰ ਵੱਲੋਂ ਪਾਸ ਕੀਤੇ ਕੇਸਾਂ ਦੇ ਮਨਜ਼ੂਰੀ ਪੱਤਰ ਵੀ ਵੰਡੇ, ਜਿਸ ਨਾਲ ਉਹ 2.50 ਲੱਖ ਦੀ ਵਿੱਤੀ ਸਹਾਇਤਾ ਲੈਣ ਦੇ ਯੋਗ ਹੋ ਬਣ ਗਏ ਹਨ। ਇਸ ਮੌਕੇ ਨਿਗਮ ਕਮਿਸ਼ਨਰ ਪਰਮਜੀਤ ਸਿੰਘ, ਕੌਂਸਲਰ ਗੁਰਕ੍ਰਿਪਾਲ ਕਸਿਆਣਾ ਅਤੇ ਹੋਰ ਵੀ ਮੌਜੂਦ ਸਨ।  ਮੇਅਰ ਨੇ ਦੱਸਿਆ ਕਿ ਮਕਾਨ ਦੀ ਉਸਾਰੀ ਪੂਰੀ ਹੋਣ ’ਤੇ ਫਾਈਲ ਬਿਲਡਿੰਗ ਬ੍ਰਾਂਚ ਦੁਆਰਾ ਤਸਦੀਕ ਕਰਕੇ ਰਿਪੋਰਟ ਅਪਲੋਡ ਹੋਣ ਉਪਰੰਤ ਸਹਾਇਤਾ ਰਕਮ ਲਾਭਪਾਤਰੀ ਦੇ ਖਾਤੇ ਵਿੱਚ ਭੇਜ ਦਿੱਤੀ ਜਾਂਦੀ ਹੈ।

Advertisement
Advertisement
×