ਵਿਆਹੁਤਾ ਨੂੰ ਸਾੜਨ ਦਾ ਮਾਮਲਾ: ਐੱਸਐੱਸਪੀ ਨੂੰ ਮਿਲਿਆ ਪੇਕਾ ਪਰਿਵਾਰ

ਵਿਆਹੁਤਾ ਨੂੰ ਸਾੜਨ ਦਾ ਮਾਮਲਾ: ਐੱਸਐੱਸਪੀ  ਨੂੰ ਮਿਲਿਆ ਪੇਕਾ ਪਰਿਵਾਰ

ਨਿਜੀ ਪੱਤਰ ਪ੍ਰੇਰਕ

ਸੰਗਰੂਰ, 19 ਮਈ

ਜ਼ਿਲ੍ਹੇ ਦੇ ਥਾਣਾ ਖਨੌਰੀ ਅਧੀਨ ਪੈਂਦੇ ਪਿੰਡ ਮੰਡਵੀਂ ਵਿਖੇ ਵਿਆਹੁਤਾ ਨੂੰ ਅੱਗ ਲਗਾ ਕੇ ਸਾੜਨ ਦੇ ਦੋਸ਼ ਹੇਠ ਦਰਜ ਕੇਸ ਵਿਚ ਲੋੜੀਂਦੇ ਸਹੁਰੇ ਪਰਿਵਾਰ ਦੀ ਗ੍ਰਿਫ਼ਤਾਰੀ ਲਈ ਮ੍ਰਿਤਕਾ ਦਾ ਪੇਕਾ ਪਰਿਵਾਰ ਪੰਚਾਇਤ ਸਮੇਤ ਐਸਐਸਪੀ ਨੂੰ ਮਿਲਿਆ। ਪੀੜਤ ਪਰਿਵਾਰ ਨੇ ਮੰਗ ਕੀਤੀ ਕਿ ਕਤਲ ਦੇ ਦੋਸ਼ ਹੇਠ ਦਰਜ ਹੋਏ ਕੇਸ ਵਿਚ ਮ੍ਰਿਤਕਾ ਦੀ ਸੱਸ, ਸਹੁਰਾ, ਵਿਚੋਲਾ ਅਤੇ ਦੋਵੇਂ ਨਣਦਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

ਹਰਿਆਣਾ ਦੇ ਜੀਂਦ ਨੇੜਲੇ ਪਿੰਡ ਢਡਾਣਾ ਤੋਂ ਪੁੱਜੇ ਮ੍ਰਿਤਕਾ ਦੇ ਪਿਤਾ ਮੋਹਨ ਸਿੰਘ ਨੇ ਦੱਸਿਆ ਕਿ 26 ਫਰਵਰੀ 2022 ਨੂੰ ਉਨ੍ਹਾਂ ਦੀ ਲੜਕੀ ਪਰਮਜੀਤ ਕੌਰ ਉਪਰ ਸਹੁਰੇ ਪਰਿਵਾਰ ਵਲੋਂ ਤੇਲ ਪਾ ਕੇ ਅੱਗ ਲਗਾ ਦਿੱਤੀ ਗਈ ਸੀ। ਸਹੁਰਾ ਪਰਿਵਾਰ ਪਹਿਲਾਂ ਪਰਮਜੀਤ ਨੂੰ ਜ਼ਖ਼ਮੀ ਹਾਲਤ ’ਚ ਟੋਹਾਣਾ ਲੈ ਗਿਆ ਜਿਥੋਂ ਉਸ ਨੂੰ ਮੁਹਾਲੀ ਰੈਫ਼ਰ ਕਰ ਦਿੱਤਾ ਸੀ। ਜਦੋਂ ਉਹ ਮੁਹਾਲੀ ਪੁੱਜੇ। ਲੜਕੀ ਨੇ ਜ਼ਖਮੀ ਹਾਲਤ ਵਿਚ ਮੁਹਾਲੀ ਵਿਖੇ ਮੈਜਿਸਟ੍ਰੇਟ ਸਾਹਮਣੇ ਬਿਆਨ ਦਰਜ ਕਰਵਾਇਆ ਜਿਸ ਮਗਰੋਂ ਇਰਾਦਾ ਕਤਲ ਸਣੇ ਵੱਖ-ਵੱਖ ਧਾਰਾਵਾਂ ਤਹਿਤ ਪਤੀ ਗੁਰਮੇਜ ਸਿੰਘ, ਸੱਸ ਬਲਵਿੰਦਰ ਕੌਰ, ਵਿਚੋਲਾ ਭੁਪਿੰਦਰ ਸਿੰਘ, ਨਣਦ ਕੋਮਲਜੀਤ ਕੌਰ ਅਤੇ ਸਮਿੰਦਰ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ ਅਤੇ ਪੁਲੀਸ ਨੇ ਪਤੀ ਅਤੇ ਸੱਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮਗਰੋਂ ਮਾਮਲੇ ਦੀ ਜਾਂਚ ਐਸ.ਪੀ. ਕਰਨਵੀਰ ਸਿੰਘ ਵਲੋਂ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਐਸ.ਪੀ. ਅਤੇ ਉਸ ਦੇ ਰੀਡਰ ਵੱਲੋਂ ਰਿਸ਼ਵਤ ਲੈ ਕੇ ਸਹੁਰੇ ਪਰਿਵਾਰ ਖ਼ਿਲਾਫ਼ ਇਰਾਦਾ ਕਤਲ ਦੇ ਦੋਸ਼ ਹੇਠ ਦਰਜ ਕੇਸ ਰੱਦ ਕਰ ਦਿੱਤਾ ਗਿਆ ਜਿਸ ਕਾਰਨ ਉਨ੍ਹਾਂ ਦੀ ਲੜਕੀ ਦੇ ਪਤੀ ਅਤੇ ਸੱਸ ਜੇਲ੍ਹ ’ਚੋ ਰਿਹਾਅ ਹੋ ਗਏ। ਇਸ ਮਗਰੋਂ 8 ਅਪਰੈਲ ਨੂੰ ਉਨ੍ਹਾਂ ਦੀ ਲੜਕੀ ਪਰਮਜੀਤ ਕੌਰ ਦੀ ਮੌਤ ਹੋ ਗਈ। ਇਸ ਮਗਰੋਂ ਉਹ ਐਸਐਸਪੀ ਮਨਦੀਪ ਸਿੰਘ ਸਿੱਧੂ ਨੂੰ ਮਿਲੇ ਜਿਨ੍ਹਾਂ ਵਲੋਂ ਐਸਆਈਟੀ ਬਣਾਈ ਗਈ ਜਿਸ ਦੀ ਰਿਪੋਰਟ ’ਤੇ ਸਾਹੁਰੇ ਪਰਿਵਾਰ ਖ਼ਿਲਾਫ਼ ਦਰਜ ਕੇਸ ਵਿਚ ਵਾਧਾ ਕਰਕੇ ਧਾਰਾ 302 ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਸਹੁਰੇ ਪਰਿਵਾਰ ਅਤੇ ਐਸ.ਪੀ. ਦੀ ਗ੍ਰਿਫ਼ਤਾਰੀ ਲਈ ਐਸਐਸਪੀ ਅਤੇ ਐਸਪੀ ਨੂੰ ਮਿਲੇ ਹਨ ਜਿਨ੍ਹਾਂ ਨੇ ਇਨਸਾਫ਼ ਦਾ ਭਰੋਸਾ ਦਿਵਾਇਆ ਹੈ। ਇਸ ਸਬੰਧ ਵਿਚ ਐਸਪੀ ਪਲਵਿੰਦਰ ਸਿੰਘ ਚੀਮਾ ਦਾ ਕਹਿਣਾ ਹੈ ਕਿ ਕੇਸ ਵਿਚ ਲੋੜੀਂਦੇ ਪਤੀ, ਸੱਸ, ਨਣਦਾਂ ਅਤੇ ਵਿਚੋਲਾ ਫ਼ਰਾਰ ਹਨ। ਅਦਾਲਤ ਦੇ ਹੁਕਮਾਂ ’ਤੇ ਜਾਂਚ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ ਸੌਂਪੀ ਗਈ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All