ਪਤੀ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਨਾਲ ਜੁੜੇ ਪਵਿੱਤਰ ਤਿਉਹਾਰ ਕਰਵਾ ਚੌਥ ਕਾਰਨ ਪਟਿਆਲਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਭਾਰੀ ਉਤਸ਼ਾਹ ਅਤੇ ਚਹਿਲ-ਪਹਿਲ ਦੇਖਣ ਨੂੰ ਮਿਲ ਰਹੀ ਹੈ। ਤਿਉਹਾਰ ਤੋਂ ਇੱਕ ਦਿਨ ਪਹਿਲਾਂ ਔਰਤਾਂ ਨੇ ਬਾਜ਼ਾਰਾਂ ਵਿੱਚ ਪਹੁੰਚ ਕੇ ਕਾਫ਼ੀ ਖ਼ਰੀਦਦਾਰੀ ਕੀਤੀ ਅਤੇ ਹੱਥਾਂ ਉੱਤੇ ਮਹਿੰਦੀ ਲਗਵਾਈ। ਸ਼ਾਹੀ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਸਵੇਰ ਤੋਂ ਹੀ ਔਰਤਾਂ ਦੀ ਆਵਾਜਾਈ ਵਧ ਗਈ ਸੀ। ਚੂੜੀਆਂ, ਬਿੰਦੀਆਂ, ਮੋਤੀਆਂ ਵਾਲੇ ਹਾਰ, ਰੰਗ-ਬਿਰੰਗੇ ਸੂਟ ਅਤੇ ਕਰਵਾ ਚੌਥ ਦੀ ਪੂਜਾ ਨਾਲ ਸਬੰਧਤ ਸਮੱਗਰੀ ਖ਼ਰੀਦਣ ਲਈ ਔਰਤਾਂ ਵਿੱਚ ਭਾਰੀ ਉਤਸ਼ਾਹ ਰਿਹਾ। ਇਸ ਦੇ ਨਾਲ ਹੀ ਬਾਜ਼ਾਰਾਂ ਵਿੱਚ ਮਹਿੰਦੀ ਲਗਾਉਣ ਵਾਲੇ ਸਟਾਲਾਂ ’ਤੇ ਵੀ ਔਰਤਾਂ ਅਤੇ ਮੁਟਿਆਰਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ, ਜਿੱਥੇ ਕਈ ਔਰਤਾਂ ਨੂੰ ਆਪਣੀ ਵਾਰੀ ਦੀ ਉਡੀਕ ਵੀ ਕਰਨੀ ਪਈ। ਇਸ ਮੌਕੇ ਕਾਂਤਾ ਰਾਣੀ, ਨਿਰਮਲਾ ਦੇਵੀ ਅਤੇ ਕਰਨੈਲ ਕੌਰ ਸਮੇਤ ਹੋਰਨਾਂ ਔਰਤਾਂ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਰਵਾ ਚੌਥ ਪਤੀ-ਪਤਨੀ ਦੇ ਆਪਸੀ ਪਿਆਰ, ਅਟੁੱਟ ਵਿਸ਼ਵਾਸ ਅਤੇ ਸਮਰਪਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਤਿਉਹਾਰ ਮੌਕੇ ਨਵੇਂ ਕੱਪੜੇ ਪਹਿਨਣਾ, ਸੋਹਣਾ ਸ਼ਿੰਗਾਰ ਕਰਨਾ ਅਤੇ ਮਹਿੰਦੀ ਲਗਵਾਉਣਾ ਭਾਰਤੀ ਸੱਭਿਆਚਾਰ ਦੀ ਖ਼ੂਬਸੂਰਤ ਪਰੰਪਰਾ ਹੈ, ਜੋ ਪਰਿਵਾਰਕ ਸਾਂਝਾਂ ਨੂੰ ਹੋਰ ਮਜ਼ਬੂਤ ਕਰਦੀ ਹੈ। ਜ਼ਿਕਰਯੋਗ ਹੈ ਕਿ ਵਰਤ ਰੱਖਣ ਵਾਲੀਆਂ ਸੁਹਾਗਣਾਂ ਸ਼ਾਮ ਨੂੰ ਰਵਾਇਤੀ ਰਸਮਾਂ ਤਹਿਤ ਕਰਵੇ ਦੀ ਪੂਜਾ ਕਰਨਗੀਆਂ ਅਤੇ ਰਾਤ ਨੂੰ ਚੰਦਰਮਾ ਦੇ ਦਰਸ਼ਨ ਕਰ ਕੇ ਆਪਣਾ ਵਰਤ ਖ਼ਤਮ ਕਰਨਗੀਆਂ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

