DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਲੇ ਵਿੱਚ ਡੁੱਬਣ ਨਾਲ ਵਿਅਕਤੀ ਦੀ ਮੌਤ

    ਸਥਾਨਕ ਦੁਲੱਦੀ ਗੇਟ ਤੋਂ ਅਲੋਹਰਾਂ ਗੇਟ ਨੂੰ ਜਾਂਦੇ ਰਸਤੇ ਦੇ ਨਾਲ ਚਲਦੇ ਇੱਕ ਨਾਲੇ ਵਿੱਚ ਇੱਕ ਵਿਅਕਤੀ ਦੇ ਡਿੱਗ ਕੇ ਕਥਿਤ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਅਜੇ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਅਤੇ ਪੁਲੀਸ ਨੇ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Advertisement

ਸਥਾਨਕ ਦੁਲੱਦੀ ਗੇਟ ਤੋਂ ਅਲੋਹਰਾਂ ਗੇਟ ਨੂੰ ਜਾਂਦੇ ਰਸਤੇ ਦੇ ਨਾਲ ਚਲਦੇ ਇੱਕ ਨਾਲੇ ਵਿੱਚ ਇੱਕ ਵਿਅਕਤੀ ਦੇ ਡਿੱਗ ਕੇ ਕਥਿਤ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਅਜੇ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਅਤੇ ਪੁਲੀਸ ਨੇ ਮ੍ਰਿਤਕ ਦੇਹ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਈ ਹੋਈ ਹੈ। ਵਿਅਕਤੀ ਦੇ ਨਾਲੇ ਵਿੱਚ ਡਿੱਗਣ ਦੀ ਸੀਸੀਟੀਵੀ ਵੀਡੀਓ ਵੀ ਵਾਇਰਲ ਹੋਈ। ਵੀਡੀਓ ਮੁਤਾਬਕ ਉਕਤ ਵਿਅਕਤੀ ਬੀਤੀ ਰਾਤ ਪੈਦਲ ਤੁਰਿਆ ਆ ਰਿਹਾ ਸੀ ਤੇ ਉਸ ਦੇ ਕਦਮ ਡਗਮਗਾ ਰਹੇ ਸਨ। ਉਹ ਅਚਾਨਕ ਨਾਲੇ ਵਿੱਚ ਡਿੱਗ ਪਿਆ ਤੇ ਨਾਲਾ ਡੂੰਘਾ ਹੋਣ ਕਾਰਨ ਉਸ ਕੋਲੋਂ ਨਿਕਲਿਆ ਨਾ ਗਿਆ। ਅੱਜ ਸਵੇਰੇ ਕਿਸੇ ਰਾਹਗੀਰ ਨੂੰ ਉਸ ਦੀ ਲਾਸ਼ ਨਾਲੇ ਵਿੱਚ ਦਿਖਾਈ ਦਿੱਤੀ ਤਾਂ ਉਸਨੇ ਲੋਕਾਂ ਨੂੰ ਇਕੱਠਾ ਕੀਤਾ।

Advertisement

ਮੁਹੱਲਾ ਨਿਵਾਸੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਬਹੁਤ ਵਾਰੀ ਇਹ ਨਾਲਾ ਢੱਕਣ ਦੀ ਅਪੀਲ ਕੀਤੀ ਹੈ। ਇਸਦੇ ਕਿਨਾਰੇ 'ਤੇ ਕੋਈ ਦੀਵਾਰ ਵੀ ਨਹੀਂ ਹੈ ਜਿਸ ਕਾਰਨ ਕੁਝ ਸਾਲ ਪਹਿਲਾਂ ਇੱਕ ਮਹਿਲਾ ਵੀ ਇਸ ਨਾਲੇ ਵਿੱਚ ਡਿੱਗ ਕੇ ਜਾਨ ਗੁਆ ਚੁੱਕੀ ਹੈ। ਮੁਹੱਲਾ ਨਿਵਾਸੀਆਂ ਨੇ ਰੋਸ ਜਤਾਇਆ ਕਿ ਸਮੇਂ ਨਾਲ ਸੜਕਾਂ ਉੱਚੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਕਾਰਨ ਨਾਲਾ ਡੂੰਘਾ ਹੁੰਦਾ ਜਾ ਰਿਹਾ ਹੈ ਤੇ ਆਏ ਦਿਨ ਇਥੇ ਜਾਨਵਰ ਵੀ ਗਿਰਦੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਬੱਚਿਆਂ ਦਾ ਵੀ ਡਰ ਲੱਗਿਆ ਰਹਿੰਦਾ ਹੈ।

ਨਾਭਾ ਐਸਐਚਓ ਸੌਰਭ ਸਭਰਵਾਲ ਨੇ ਦੱਸਿਆ ਕਿ ਅਜੇ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਤੇ ਮਾਮਲੇ ਦੀ ਪੜਤਾਲ ਜਾਰੀ ਹੈ।

Advertisement
×