DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਲਵਿੰਦਰ ਮਾਲਾ ਟਰੱਕ ਯੂਨੀਅਨ ਦੇ ਪ੍ਰਧਾਨ ਬਣੇ

ਟਰੱਕ ਯੂਨੀਅਨ ਭਵਾਨੀਗੜ੍ਹ ਵਿੱਚ ਭਾਰੀ ਪੁਲੀਸ ਫੋਰਸ ਦੀ ਮੌਜੂਦਗੀ ਵਿੱਚ ਅੱਜ ਮਾਲਵਿੰਦਰ ਸਿੰਘ ਮਾਲਾ ਵੱਲੋਂ ਕਾਰਜ ਸੰਭਾਲਿਆ ਗਿਆ। ਇਸ ਮੌਕੇ ਮਾਲਵਿੰਦਰ ਸਿੰਘ ਮਾਲਾ ਨੇ ਟਰੱਕ ਅਪਰੇਟਰਾਂ ਨੂੰ ਭਰੋਸਾ ਦਿੱਤਾ ਕਿ ਉਹ ਬਿਨਾਂ ਕਿਸੇ ਪੱਖਪਾਤ ਤੋਂ ਯੂਨੀਅਨ ਦੇ ਹਿੱਤਾਂ ਲਈ ਕੰਮ...

  • fb
  • twitter
  • whatsapp
  • whatsapp
featured-img featured-img
ਟਰੱਕ ਯੂਨੀਅਨ ਦੇ ਪ੍ਰਧਾਨ ਮਾਲਵਿੰਦਰ ਸਿੰਘ ਮਾਲਾ ਅਹੁਦਾ ਸੰਭਾਲਦੇ ਹੋਏ।
Advertisement

ਟਰੱਕ ਯੂਨੀਅਨ ਭਵਾਨੀਗੜ੍ਹ ਵਿੱਚ ਭਾਰੀ ਪੁਲੀਸ ਫੋਰਸ ਦੀ ਮੌਜੂਦਗੀ ਵਿੱਚ ਅੱਜ ਮਾਲਵਿੰਦਰ ਸਿੰਘ ਮਾਲਾ ਵੱਲੋਂ ਕਾਰਜ ਸੰਭਾਲਿਆ ਗਿਆ। ਇਸ ਮੌਕੇ ਮਾਲਵਿੰਦਰ ਸਿੰਘ ਮਾਲਾ ਨੇ ਟਰੱਕ ਅਪਰੇਟਰਾਂ ਨੂੰ ਭਰੋਸਾ ਦਿੱਤਾ ਕਿ ਉਹ ਬਿਨਾਂ ਕਿਸੇ ਪੱਖਪਾਤ ਤੋਂ ਯੂਨੀਅਨ ਦੇ ਹਿੱਤਾਂ ਲਈ ਕੰਮ ਕਰਨਗੇ। ਇਸ ਮੌਕੇ ਗੁਰਤੇਜ ਸਿੰਘ ਝਨੇੜੀ ਕਨਵੀਨਰ ਟਰਾਂਸਪੋਰਟ ਸੈੱਲ ਭਾਜਪਾ, ਸਾਬਕਾ ਪ੍ਰਧਾਨ ਸੁਖਮਿੰਦਰਪਾਲ ਸਿੰਘ ਤੂਰ ਅਤੇ ਸਰਬਜੀਤ ਸਿੰਘ ਬਿੱਟੂ ਨੇ ਮਾਲਵਿੰਦਰ ਸਿੰਘ ਮਾਲਾ ਨੂੰ ਵਧਾਈ ਦਿੰਦਿਆਂ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸੇ ਦੌਰਾਨ ਪੁਲੀਸ ਅਤੇ ਟਰੱਕ ਅਪਰੇਟਰਾਂ ਵਿਚਕਾਰ ਹੋਈ ਟਕਰਾਅ ਕਾਰਨ ਦੂਜੀ ਧਿਰ ਵੱਲੋਂ ਬਣਾਏ ਪ੍ਰਧਾਨ ਲਵਲੀ ਸ਼ਰਮਾ ਕਾਕੜਾ ਸਮੇਤ 26 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਬਾਕੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਵਿਧਾਇਕਾ ਵੱਲੋਂ ਜੇਲ੍ਹ ’ਚ ਲਵਲੀ ਸ਼ਰਮਾ ਨਾਲ ਮੁਲਾਕਾਤ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਜੇਲ੍ਹ ਵਿੱਚ ਬੰਦ ਲਵਲੀ ਸ਼ਰਮਾ ਨਾਲ ਮੁਲਾਕਾਤ ਕਰਨ ਉਪਰੰਤ ਪੁਲੀਸ ਪ੍ਰਸ਼ਾਸਨ ਵੱਲੋਂ ਟਰੱਕ ਅਪਰੇਟਰਾਂ ਖ਼ਿਲਾਫ਼ ਕੀਤੀ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਮਸਲਾ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਸੀ।

Advertisement
Advertisement
×