DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Malerkotla MLA Gherao: ਗੰਦਗੀ ਤੋਂ ਨਾਰਾਜ਼ ਲੋਕਾਂ ਵੱਲੋਂ ਵਿਧਾਇਕ ਦਾ ਘਿਰਾਓ

ਲੋਕਾਂ ਦੇ ਵਿਰੋਧ ਤੋਂ ਬਾਅਦ ਪੁਲੀਸ ਨੇ ਸਮਝੌਤਾ ਕਰਵਾਇਆ

  • fb
  • twitter
  • whatsapp
  • whatsapp
Advertisement

ਮਾਲੇਰਕੋਟਲਾ ਦੇ ਮੁਹੱਲਾ ਸਾਦੇਵਾਲਾ ਵਿੱਚ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਪੁੱਜੇ ਹਲਕਾ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੂੰ ਉਸ ਸਮੇਂ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਦੋਂ ਗੁੱਸੇ ਵਿੱਚ ਆਏ ਮੁਹੱਲਾ ਵਾਸੀਆਂ ਨੇ ਉਨ੍ਹਾਂ ਦਾ ਘਿਰਾਓ ਕਰ ਲਿਆ। ਵਿਧਾਇਕ ਮੁਤਾਬਿਕ ਇਹ ਉਨ੍ਹਾਂ ਦੇ ਨਾਨਕਿਆਂ ਦਾ ਮੁਹੱਲਾ ਹੈ, ਪਰ ਇੱਥੋਂ ਦੇ ਵਸਨੀਕ ਗਲੀਆਂ ਵਿੱਚ ਭਰੇ ਗੰਦੇ ਪਾਣੀ ਅਤੇ ਗੰਦਗੀ ਦੇ ਵੱਡੇ-ਵੱਡੇ ਢੇਰਾਂ ਕਾਰਨ ਪਹਿਲਾਂ ਹੀ ਬਹੁਤ ਖ਼ਫ਼ਾ ਸਨ।

ਲੋਕਾਂ ਦਾ ਦੋਸ਼ ਸੀ ਕਿ ਨਿਕਾਸੀ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਗਲੀਆਂ ਗੰਦੇ ਪਾਣੀ ਨਾਲ ਨੱਕੋ-ਨੱਕ ਭਰੀਆਂ ਪਈਆਂ ਹਨ, ਜਿਸ ਕਾਰਨ ਬੱਚਿਆਂ ਦਾ ਸਕੂਲ ਜਾਣਾ ਅਤੇ ਆਮ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਚੁੱਕਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਭਾਰੀ ਪੁਲੀਸ ਫ਼ੋਰਸ ਅਤੇ ਡੀ ਐੱਸ ਪੀ ਮੌਕੇ ’ਤੇ ਪਹੁੰਚ ਗਏ। ਲਗਪਗ ਢਾਈ ਘੰਟੇ ਚੱਲੀ ਲੰਮੀ ਗੱਲਬਾਤ ਅਤੇ ਮਸਲਾ ਹੱਲ ਕਰਨ ਦੇ ਭਰੋਸੇ ਮਗਰੋਂ ਹੀ ਲੋਕਾਂ ਨੇ ਵਿਧਾਇਕ ਨੂੰ ਉੱਥੋਂ ਰਵਾਨਾ ਹੋਣ ਦਿੱਤਾ।

Advertisement

ਇਸ ਮੌਕੇ ਲੋਕਾਂ ਨੂੰ ਸ਼ਾਂਤ ਕਰਦਿਆਂ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਭਰੋਸਾ ਦਿੱਤਾ ਕਿ ਅੱਜ ਛੁੱਟੀ ਹੋਣ ਦੇ ਬਾਵਜੂਦ ਈ ਓ ਨਗਰ ਕੌਂਸਲ ਨੂੰ ਪਟਿਆਲਾ ਤੋਂ ਅਤੇ ਐਕਸੀਅਨ ਨੂੰ ਬਰਨਾਲਾ ਤੋਂ ਬੁਲਾਇਆ ਗਿਆ ਹੈ। ਜਲਦੀ ਹੀ ਅਧਿਕਾਰੀਆਂ ਦੀ ਮੌਜੂਦਗੀ ’ਚ ਮਸ਼ੀਨਾਂ ਨਿਕਾਸ਼ੀ ਨਾਲੇ ਦੀ ਸਫਾਈ ਸ਼ੁਰੂ ਕਰ ਦੇਣਗੀਆਂ। ਉਨ੍ਹਾਂ ਲੋਕਾਂ ਨੂੰ ਯਕੀਨ ਦਿਵਾਇਆ ਕਿ ਉਹ ਆਪਣੇ ਨਾਨਕਿਆਂ ਦੇ ਇਸ ਮੁਹੱਲੇ ਨੂੰ ਪਹਿਲ ਦੇ ਅਧਾਰ ’ਤੇ ਸਾਫ਼ ਸੁਥਰਾ ਬਣਾਉਣ ਵਿਚ ਕੋਈ ਕਸਰ ਨਹੀਂ ਛੱਡਣਗੇ।

Advertisement

ਲੋਕਾਂ ਨੂੰ ਸ਼ਾਂਤ ਕਰਦੇ ਹੋਏ ਪੁਲੀਸ ਤੇ ਸਿਵਲ ਅਧਿਕਾਰੀ।

Advertisement
×