DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Malerkotla: ਸਾਬਕਾ ਪ੍ਰਧਾਨ ਲਈ ਮਾਲੇਰਕੋਟਲਾ ਹਾਊਸ ਦੇ ਦਰਵਾਜ਼ੇ ਬੰਦ: ਅਖਤਰ

ਸਾਬਕਾ ਡੀ ਜੀ ਪੀ ਨੇ ਸਾਬਕਾ ਕਾਂਗਰਸੀ ਵਿਧਾਇਕ ਖ਼ਿਲਾਫ਼ ਮੋਰਚਾ ਖੋਲ੍ਹਿਆ

  • fb
  • twitter
  • whatsapp
  • whatsapp
featured-img featured-img
ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਨਿਸ਼ਾਤ ਅਖਤਰ।
Advertisement

ਲੁਧਿਆਣਾ ਨਾਲ ਸਬੰਧਤ ਸਾਬਕਾ ਕਾਂਗਰਸੀ ਵਿਧਾਇਕ ਅਤੇ ਜ਼ਿਲ੍ਹਾ ਮਾਲੇਰਕੋਟਲਾ ਦੇ ਸਾਬਕਾ ਕਾਂਗਰਸ ਪ੍ਰਧਾਨ ਵੱਲੋਂ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਅਤੇ ਸਾਬਕਾ ਡੀ ਜੀ ਪੀ ਮੁਹੰੰਮਦ ਮੁਸਤਫਾ ਦੇ ਪਰਿਵਾਰ ਵਿਰੁੱਧ ਕੀਤੀਆਂ ਕਥਿਤ ਦੂਸ਼ਣਬਾਜ਼ੀਆਂ ਦਾ ਜਵਾਬ ਦੇਣ ਲਈ ਜ਼ਿਲ੍ਹਾ ਕਾਂਗਰਸ ਪ੍ਰਧਾਨ ਨਿਸ਼ਾਤ ਅਖਤਰ ਨੇ ਮੋਰਚਾ ਸੰਭਾਲ ਲਿਆ। ਆਪਣੀ ਮਾਤਾ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਅਤੇ ਪਿਤਾ ਸਾਬਕਾ ਡੀ ਜੀ ਪੀ ਮੁਹੰੰਮਦ ਮੁਸਤਫਾ ਸਮੇਤ ਆਗੂਆਂ ਨਾਲ ਆਪਣੀ ਰਿਹਾਇਸ਼ ਮਾਲੇਰਕੋਟਲਾ ਹਾਊਸ ’ਚ ਪ੍ਰੈੱਸ ਕਾਨਫਰੰਸ ਦੌਰਾਨ ਬੀਬਾ ਨਿਸ਼ਾਤ ਅਖਤਰ ਨੇ ਸਪੱਸ਼ਟ ਕੀਤਾ ਕਿ ਸਾਬਕਾ ਜ਼ਿਲ੍ਹਾ ਪ੍ਰਧਾਨ ਜਸਪਾਲ ਦਾਸ ਹਥਨ ਨੂੰ ਕਿਸੇ ਨੇ ਵੀ ਮਾਲੇਰਕੋਟਲਾ ਹਾਊਸ ’ਚੋਂ ਨਹੀਂ ਕੱਢਿਆ ਸਗੋਂ ਉਹ ਖ਼ੁਦ ਹੀ ਛੱਡ ਕੇ ਗਏ ਹਨ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਵੇਲੇ ਹੀ ਜਸਪਾਲ ਦਾਸ ਨੇ ਸਿਹਤ ਠੀਕ ਨਾ ਹੋਣ ਬਾਰੇ ਆਖ ਕੇ ਆਪਣੇ ਪਿੰਡ ਤੋਂ ਕੋਈ ਵੀ ਵਰਕਰ ਰੈਲੀ ਵਿੱਚ ਲਿਜਾਣ ਤੋਂ ਇਨਕਾਰ ਕਰ ਦਿੱਤਾ ਸੀ। ਬੀਬਾ ਨਿਸ਼ਾਤ ਮੁਤਾਬਕ ਜਸਪਾਲ ਦਾਸ ਨੂੰ ਮੈਡਮ ਰਜ਼ੀਆ ਸੁਲਤਾਨਾ ਨੇ ਪਹਿਲਾਂ ਪੰਚਾਇਤ ਸਮਿਤੀ ਦਾ ਚੇਅਰਮੈਨ ਅਤੇ ਫਿਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਬਣਾ ਕੇ ਪੂਰਾ ਮਾਣ-ਸਨਮਾਨ ਦਿੱਤਾ ਪਰ ਉਹ ਧੰਨਵਾਦੀ ਹੋਣ ਦੀ ਬਜਾਇ ਮਾਲੇਰਕੋਟਲਾ ਹਾਊਸ ਖ਼ਿਲਾਫ਼ ਇਲਜ਼ਾਮ ਲਾਉਣ ਲੱਗ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਕਾਂਗਰਸੀ ਆਗੂ ਰਾਇ ਲੈਣ ਮਾਲੇਰਕੋਟਲਾ ਪਹੁੰਚੇ ਕੇਂਦਰੀ ਆਬਜ਼ਰਵਰ ਵਰਿੰਦਰ ਸਿੰਘ ਰਾਠੌਰ ਕੋਲ ਕਿਸੇ ਵੀ ਵਰਕਰ ਨੇ ਜਸਪਾਲ ਦਾਸ ਦੇ ਨਾਂ ਦੀ ਸਿਫਾਰਸ਼ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਪਿੰਡ ਹਥਨ ਦੀ ਕਾਂਗਰਸ ਕਮਾਂਡ ਜਸਪਾਲ ਦਾਸ ਦੇ ਹੱਥ ਦਿੱਤੀ ਗਈ, ਉਦੋਂ ਤੋਂ ਕਦੇ ਵੀ ਕਾਂਗਰਸ ਪਾਰਟੀ ਕਿਸੇ ਵੀ ਚੋਣ ਵਿੱਚ ਇਸ ਪਿੰਡ ਤੋਂ ਨਹੀਂ ਜਿੱਤ ਸਕੀ। ਬੀਬਾ ਨਿਸ਼ਾਤ ਨੇ ਸਪੱਸ਼ਟ ਕੀਤਾ ਕਿ ਹੁਣ ਜਸਪਾਲ ਦਾਸ ਲਈ ਮਾਲੇਰਕੋਟਲਾ ਹਾਊਸ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹਨ ਅਤੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਵੀ ਜਲਦੀ ਹੀ ਬਾਹਰ ਕਰ ਦਿੱਤਾ ਜਾਵੇਗਾ। ਸਾਬਕਾ ਡੀ ਜੀ ਪੀ ਮੁਹੰੰਮਦ ਮੁਸਤਫਾ ਨੇ ਵੀ ਜਿੱਥੇ ਸਾਬਕਾ ਪ੍ਰਧਾਨ ਜਸਪਾਲ ਦਾਸ ਬਾਰੇ ਵੱਡੇ ਖੁਲਾਸੇ ਕੀਤੇ, ਉੱਥੇ ਸਾਬਕਾ ਕਾਂਗਰਸੀ ਵਿਧਾਇਕ ’ਤੇ ਵਰ੍ਹਦਿਆਂ ਕਿਹਾ ਕਿ ਕੇਂਦਰੀ ਏਜੰਸੀਆਂ ਦੇ ਰਾਡਾਰ ’ਤੇ ਚੱਲ ਰਿਹਾ ਇਹ ਵਿਅਕਤੀ ਬਹੁਤ ਜਲਦੀ ਜੇਲ੍ਹ ਵਿੱਚ ਹੋਵੇਗਾ। ਪ੍ਰੈੱਸ ਕਾਨਫਰੰਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਸੁਲੇਮਾਨ ਜੋਸ਼ ਨੇ ਵੀ ਵਿਦੇਸ਼ ਤੋਂ ਪਰਤ ਕੇ ਮਾਲੇਰਕੋਟਲਾ ਸਿਆਸਤ ਵਿੱਚ ਉਤਰੇ ਆਗੂ ਉਪਰ ਇਲਜ਼ਾਮ ਲਾਏ।

Advertisement
Advertisement
×