DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Malerkotla: ਪਿਸਤੌਲ ਅਤੇ ਅਸਲੇ ਸਣੇ ਕਾਰ ਸਵਾਰ ਕਾਬੂ

ਤਿੰਨ ਪਿਸਤੌਲ, ਵਿਦੇਸ਼ੀ ਗਲੌਕ ਰਿਵਾਲਵਰ ਅਤੇ ਚਾਰ ਕਾਰਤੂਸ ਬਰਾਮਦ

  • fb
  • twitter
  • whatsapp
  • whatsapp
featured-img featured-img
ਹਥਿਆਰਾਂ ਸਮੇਤ ਗ੍ਰਿਫ਼ਤਾਰ ਮੁਲਜ਼ਮ ਪੁਲੀਸ ਪਾਰਟੀ ਨਾਲ।
Advertisement

ਜ਼ਿਲ੍ਹਾ ਪੁਲੀਸ ਮਾਲੇਰਕੋਟਲਾ ਨੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਦੇਸੀ ਅਤੇ ਵਿਦੇਸੀ ਅਸਲੇ ਸਮੇਤ ਕਾਰ ਸਵਾਰ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਕਪਤਾਨ ਪੁਲੀਸ (ਪੀ ਬੀ ਆਈ) ਮਾਲੇਰਕੋਟਲਾ ਰਾਜਵਿੰਦਰ ਸਿੰਘ ਰੰਧਾਵਾ ਨੇ ਜ਼ਿਲ੍ਹਾ ਪੁਲੀਸ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ’ਚ ਡੀ ਐੱਸ ਪੀ ਯਾਦਵਿੰਦਰ ਸਿੰਘ, ਡੀ ਐੱਸ ਪੀ ਦੀਪਇੰਦਰ ਸਿੰਘ ਜੇਜੀ ਅਤੇ ਇੰਸਪੈਕਟਰ ਹਰਜਿੰਦਰ ਸਿੰਘ ਸੀ ਆਈ ਏ ਦੀ ਮੌਜੂਦਗੀ ਵਿੱਚ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੀ ਆਈ ਏ ਸਟਾਫ ਮਾਹੋਰਾਣਾ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਮੁਖਬਰ ਦੀ ਸੂਚਨਾ ’ਤੇ ਵਰਨਾ ਕਾਰ ਨੰਬਰ ਡੀ ਐੱਲ-3 ਸੀ ਬੀ ਪੀ-5663 ਨੂੰ ਰੋਕ ਕੇ ਤਲਾਸ਼ੀ ਲਈ ਗਈ ਜਿਸ ਦੌਰਾਨ ਸਿਮਰਨਪ੍ਰੀਤ ਸਿੰਘ ਉਰਫ਼ ਸਿਮਰੀ ਵਾਸੀ ਉੱਪਲਖੇੜੀ, ਥਾਣਾ ਅਮਰਗੜ੍ਹ ਕੋਲੋਂ ਕਾਲੇ ਰੰਗ ਦਾ 9 ਐੱਮ ਐੱਮ ਗਲੌਕ ਪਿਸਤੌਲ, ਮੈਗਜ਼ੀਨ ਅਤੇ ਕਾਰਤੂਸ ਬਰਾਮਦ ਹੋਇਆ। ਇਸੇ ਕਾਰ ਵਿੱਚ ਸਵਾਰ ਸਮੀਰ ਸਿੰਘ ਉਰਫ਼ ਬਿੱਲਾ ਵਾਸੀ ਗੜ੍ਹੀ ਤਰਖਾਣਾਂ ਕੋਲੋਂ .30 ਬੋਰ ਦਾ ਦੇਸੀ ਪਿਸਤੌਲ, ਮੈਗਜ਼ੀਨ ਅਤੇ ਕਾਰਤੂਸ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਸਿਮਰਨਪ੍ਰੀਤ ਸਿੰਘ ਦੇ ਖੁਲਾਸੇ ’ਤੇ ਮੁਹੰਮਦ ਸਾਨ ਵਾਸੀ ਨਵੀਂ ਆਬਾਦੀ, ਸਰਹਿੰਦੀ ਗੇਟ, ਮਾਲੇਰਕੋਟਲਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜਦਕਿ ਮੁਹੰਮਦ ਕਲੀਮ ਉਰਫ਼ ਕਲੀਮ ਵਾਸੀ ਬਿੰਜੋਕੀ ਖੁਰਦ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਅਮਰਗੜ੍ਹ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਅਨੁਸਾਰ ਸਿਮਰਨਪ੍ਰੀਤ ਸਿੰਘ ਖ਼ਿਲਾਫ਼ ਪਹਿਲਾਂ ਪੰਜ ਅਤੇ ਸਮੀਰ ਸਿੰਘ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਹੈ। ਵੱਖਰੀ ਕਾਰਵਾਈ ਦੌਰਾਨ 26 ਜੁਲਾਈ ਨੂੰ ਸੀ ਆਈ ਏ ਸਟਾਫ ਮਾਹੋਰਾਣਾ ਦੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਮੁਖਬਰ ਦੀ ਸੂਚਨਾ ਦੇ ਆਧਾਰ ’ਤੇ ਅਸਲਮ ਖਾਂ ਵਾਸੀ ਨਾਰੋਮਾਜਰਾ ਨੂੰ ਪਿੰਡ ਰੋਹੀੜਾ ਦੇ ਬੱਸ ਸਟੈਂਡ ਨੇੜਿਓਂ ਗ੍ਰਿਫ਼ਤਾਰ ਕੀਤਾ ਜਿਸ ਦੀ ਤਲਾਸ਼ੀ ਦੌਰਾਨ .32 ਬੋਰ ਦਾ ਦੇਸੀ ਪਿਸਤੌਲ, ਮੈਗਜ਼ੀਨ ਅਤੇ ਤਿੰਨ ਕਾਰਤੂਸ ਬਰਾਮਦ ਹੋਏ। ਇਸ ਸਬੰਧੀ ਥਾਣਾ ਸਦਰ ਅਹਿਮਦਗੜ੍ਹ ਵਿੱਚ ਕੇਸ ਦਰਜ ਕੀਤਾ ਗਿਆ ਹੈ।

Advertisement
Advertisement
×