DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੈਨਸ਼ਨ ਨੂੰ ਤਰਸਦੇ ਬਾਬੇ ਸੜਕ ’ਤੇ ਨਿਤਰੇ

ਬੱਸ ਅੱਡੇ ਨੇਡ਼ੇ ਆਵਾਜਾੲੀ ਜਾਮ; ਮਹਿਲਾਵਾਂ ਦਾ ਮੁਫ਼ਤ ਸਫ਼ਰ ਬੰਦ ਕਰਨ ਦੀ ਮੰਗ

  • fb
  • twitter
  • whatsapp
  • whatsapp
featured-img featured-img
ਪਟਿਆਲਾ ਵਿੱਚ ਆਵਾਜਾਈ ਠੱਪ ਕਰਦੇ ਹੋਏ ਪੈਨਸ਼ਨਰ।
Advertisement

ਪੈਨਸ਼ਨ ਨਾ ਮਿਲਣ ਦੇ ਰੋਸ ਵਜੋਂ ਪੀ ਆਰ ਟੀ ਸੀ ਦੇ ਪੈਨਸ਼ਨਰਾਂ ਨੇ ਚੇਅਰਮੈਨ ਮੁਕੰਦ ਸਿੰਘ ਅਤੇ ਸੂਬਾਈ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਅਗਵਾਈ ਹੇਠ ਅੱਜ ਇਥੇ ਪੁਰਾਣਾ ਬੱਸ ਅੱਡਾ ਵਿੱਚ ਸੱਦੀ ਮੀਟਿੰਗ ਦੌਰਾਨ ਸਰਕਾਰ ਤੇ ਮੈਨੇਜਮੈਂਟ ਖਿਲਾਫ਼ ਧਰਨਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਉਹ ਰੋਸ ਮਾਰਚ ਕਰਦੇ ਹੋਏ ਬੱਤੀਆਂ ਵਾਲ਼ੇ ਚੌਕ ਤੱਕ ਅੱਪੜ ਗਏ ਤੇ ਧਰਨਾ ਮਾਰ ਕੇ ਆਵਾਜਾਈ ਠੱਪ ਕਰ ਦਿੱਤੀ। ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦਾ ਖੂਬ ਪਿੱਟ ਸਿਆਪਾ ਕਰਦਿਆਂ ਉਨ੍ਹਾਂ ਤਨਖਾਹਦਾਰ ਬੀਬੀਆਂ ਦੀ ਮੁਫ਼ਤ ਸਫ਼ਰ ਸਹੂਲਤ ਬੰਦ ਕਰਨ ਅਤੇ ਕੱਚੇ ਕਾਮੇ ਪੱਕੇ ਕਰਨ ਸਮੇਤ ਕੇਸ ਵਾਪਸ ਲੈਣ ਦੀ ਮੰਗ ਕੀਤੀ।

ਸ੍ਰੀ ਕੰਗਣਵਾਲ ਤੇ ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਕਿਹਾ ਕਿ ਕਈ ਕੁਰਬਾਨੀਆਂ ਮਗਰੋਂ ਉਨ੍ਹਾਂ ਨੇ ਅਦਾਰੇ ਵਿੱਚ ਪੈਨਸ਼ਨ ਲਾਗੂ ਕਰਵਾਈ, ਪਰ ਅੱਜ ਬੁਢਾਪੇ ’ਚ ਪੁੱਜਣ ’ਤੇ ਉਨ੍ਹਾਂ ਨੂੰ ਹੀ ਪੈਨਸ਼ਨ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਹਰੀ ਸਿੰਘ ਚਮਕ ਨੇ ਕਿਹਾ ਕਿ ਮੈਡੀਕਲ ਬਿੱਲਾਂ ਤੇ 2016 ਪੇਅ ਕਮਿਸ਼ਨ ਦੇ ਬਕਾਏ ਨਹੀਂ ਦਿੱਤੇ ਜਾ ਰਹੇ। ਕਿਲੋਮੀਟਰ ਸਕੀਮ ਬੱਸਾਂ ਨਿਜੀਕਰਨ ਵੱਲ ਕਦਮ ਵਧਾਉਣ ਦੀ ਨੀਤੀ ਹੈ। ਉਨ੍ਹਾਂ ਤਨਖਾਹ ਲੈਣ ਵਾਲੀਆਂ ਔਰਤਾਂ ਦੀ ਮੁਫ਼ਤ ਸਫ਼ਰ ਸਹੂਲਤ ਬੰਦ ਕਰਨ ’ਤੇ ਜ਼ੋਰ ਦਿੰਦਿਆਂ ਕੱਚੇ ਕਾਮੇ ਪੱਕੇ ਕਰਨ ਸਮੇਤ ਕੇਸ ਵਾਪਿਸ ਲੈਣ ਦੀ ਮੰਗ ਕੀਤੀ। ਇੱਕ ਪੈਨਸ਼ਨਰ ਨੇ ਕਿਹਾ ਕਿ ਪੈਨਸ਼ਨ ਨਾ ਮਿਲਣ ਕਰਕੇ ਉਨ੍ਹਾਂ ਦੇ ਭੁੱਖੇ ਮਰਨ ਦੀ ਨੌਬਤ ਆਈ ਹੋਈ ਹੈ। ਇੱਕ ਬਜ਼ੁਰਗ ਪੈਨਸ਼ਨਰ ਦੀ ਹਾਲਤ ਵਿਗੜਨ ਕਰਕੇ ਡਾਕਟਰ ਕੋਲ ਪਹੁੰਚਾਉਣਾ ਪਿਆ। ਇਸ ਧਰਨੇ ਨੂੰ ਜਲੌਰ ਫਰੀਦਕੋਟ ਡਿਪੂ, ਜਨਕਰਾਜ ਬਰਨਾਲਾ, ਗੁਰਮੀਤ ਕਪੂਰਥਲਾ, ਬਲਵੰਤ ਸੰਗਰੂਰ, ਸੁਖਦੇਵ ਬੁਢਲਾਡਾ, ਭਜਨ ਚੰਡੀਗੜ੍ਹ, ਜੋਗਿੰਦਰ ਪਟਿਆਲਾ ਅਤੇ ਹਰਦੇਵ ਲੁਧਿਆਣਾ ਨੇ ਵੀ ਸੰਬੋਧਨ ਕੀਤਾ।

Advertisement

Advertisement
Advertisement
×