DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਹਿਰਾਗਾਗਾ ਅੰਡਰਬ੍ਰਿਜ ’ਚ ਮੀਂਹ ਦਾ ਪਾਣੀ ਭਰਿਆ

ਆਵਾਜਾੲੀ ਪ੍ਰਭਾਵਿਤ; ਪਾਣੀ ਦੀ ਨਿਕਾਸੀ ਯਕੀਨੀ ਬਣਾੳੁਣ ਦੀ ਮੰਗ

  • fb
  • twitter
  • whatsapp
  • whatsapp
featured-img featured-img
ਲਹਿਰਾਗਾਗਾ ਰੇਲਵੇ ਅੰਡਰਬ੍ਰਿਜ ’ਚ ਖੜ੍ਹਾ ਪਾਣੀ।
Advertisement

ਲਹਿਰਾਗਾਗਾ ਤੋਂ ਇੱਕ ਵਾਰ ਫਿਰ ਪ੍ਰਸ਼ਾਸਨਿਕ ਨਾਕਾਮੀ ਦੀਆਂ ਚਿੰਤਾਜਨਕ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਹਲਕੇ ਮੀਂਹ ਨੇ ਹੀ ਸ਼ਹਿਰ ਦੇ ਅੰਡਰਬ੍ਰਿਜ ਨੂੰ ਪਾਣੀ ਨਾਲ ਨੱਕੋ-ਨੱਕ ਭਰ ਦਿੱਤਾ। ਇਸ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਹਾਲਾਤ ਇੰਨੇ ਨਾਜ਼ੁਕ ਹੋ ਗਏ ਕਿ ਕਈ ਲੋਕ ਆਪਣੇ ਦੋਪਹੀਆ ਵਾਹਨਾਂ ਨੂੰ ਜਾਨ ਜੋਖ਼ਮ ਵਿੱਚ ਪਾ ਕੇ ਰੇਲਵੇ ਟਰੈਕ ਤੋਂ ਲੰਘਾਉਣ ਲਈ ਮਜਬੂਰ ਹਨ। ਇਸੇ ਦੌਰਾਨ ਟਰੈਕ ਪਾਰ ਕਰ ਰਹੇ ਇੱਕ ਸਕੂਟੀ ਸਵਾਰ ਦੇ ਸਾਹਮਣੇ ਅਚਾਨਕ ਰੇਲਗੱਡੀ ਆ ਗਈ, ਜਿਸ ਨਾਲ ਵੱਡਾ ਹਾਦਸਾ ਵਾਪਰਨ ਤੋਂ ਵਾਲ-ਵਾਲ ਬਚਾਅ ਹੋਇਆ। ਸਥਾਨਕ ਲੋਕਾਂ ਮੁਤਾਬਕ ਜਦੋਂ ਤੋਂ ਇਹ ਅੰਡਰਬ੍ਰਿਜ ਬਣਿਆ ਹੈ, ਉਦੋਂ ਤੋਂ ਹੀ ਹਰ ਮੀਂਹ ਮਗਰੋਂ ਇੱਥੇ ਪਾਣੀ ਖੜ੍ਹ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਕਈ ਕਾਰਾਂ, ਬੱਸਾਂ ਅਤੇ ਮੋਟਰਸਾਈਕਲ ਇਸ ਪਾਣੀ ਵਿੱਚ ਫਸ ਕੇ ਆਰਥਿਕ ਨੁਕਸਾਨ ਦਾ ਸ਼ਿਕਾਰ ਹੋ ਚੁੱਕੇ ਹਨ।

Advertisement

ਅੰਡਰਬ੍ਰਿਜ ਦੇ ਦੋਵੇਂ ਪਾਸੇ ਵੱਡੀ ਅਬਾਦੀ ਵੱਸਦੀ ਹੈ ਪਰ ਪਾਣੀ ਦੇ ਨਿਕਾਸ ਦਾ ਕੋਈ ਸਥਾਈ ਪ੍ਰਬੰਧ ਨਹੀਂ ਹੈ। ਇੱਕ ਪਾਸੇ ਅੰਡਰਬ੍ਰਿਜ ਪਾਣੀ ਨਾਲ ਭਰਿਆ ਹੋਇਆ ਹੈ ਅਤੇ ਦੂਜੇ ਪਾਸੇ ਓਵਰਬ੍ਰਿਜ ਪਿਛਲੇ ਛੇ ਮਹੀਨਿਆਂ ਤੋਂ ਬੰਦ ਪਿਆ ਹੈ। ਲੋਕਾਂ ਕੋਲ ਹੁਣ ਸਿਰਫ਼ ਇੱਕ ਰੇਲਵੇ ਫਾਟਕ ਵਾਲਾ ਰਾਹ ਬਚਿਆ ਹੈ, ਜਿੱਥੇ ਗੱਡੀਆਂ ਦੇ ਲੰਮੇ ਜਾਮ ਲੱਗ ਰਹੇ ਹਨ।

Advertisement

ਲੋਕਾਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਕਿਸੇ ਵੱਡੇ ਜਾਨੀ-ਮਾਲੀ ਹਾਦਸੇ ਦੀ ਉਡੀਕ ਕੀਤੇ ਬਿਨਾਂ ਅੰਡਰਬ੍ਰਿਜ ਵਿੱਚੋਂ ਪਾਣੀ ਦੇ ਨਿਕਾਸ ਦਾ ਤੁਰੰਤ ਅਤੇ ਸਥਾਈ ਹੱਲ ਕੀਤਾ ਜਾਵੇ।

Advertisement
×