ਲਹਿਰਾਗਾਗਾ: ਲਾਪਤਾ ਨੌਜਵਾਨ ਮਾਪਿਆਂ ਹਵਾਲੇ ਕੀਤਾ
ਪੁਲੀਸ ਨੇ ਡੇਢ ਸਾਲ ਤੋਂ ਲਾਪਤਾ ਨੌਜਵਾਨ ਨੂੰ ਲੱਭ ਕੇ ਉਸ ਦੇ ਮਾਂ-ਬਾਪ ਅਤੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ। ਇਹ ਕਾਰਵਾਈ ਡੀ ਐੱਸ ਪੀ ਰਣਬੀਰ ਸਿੰਘ, ਐੱਸ ਐੱਚ ਓ ਮਨਪ੍ਰੀਤ ਸਿੰਘ, ਸਿਟੀ ਇੰਚਾਰਜ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਅਤੇ ਆਈਟੀ ਸੈੱਲ...
ਪੁਲੀਸ ਨੇ ਡੇਢ ਸਾਲ ਤੋਂ ਲਾਪਤਾ ਨੌਜਵਾਨ ਨੂੰ ਲੱਭ ਕੇ ਉਸ ਦੇ ਮਾਂ-ਬਾਪ ਅਤੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ। ਇਹ ਕਾਰਵਾਈ ਡੀ ਐੱਸ ਪੀ ਰਣਬੀਰ ਸਿੰਘ, ਐੱਸ ਐੱਚ ਓ ਮਨਪ੍ਰੀਤ ਸਿੰਘ, ਸਿਟੀ ਇੰਚਾਰਜ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਅਤੇ ਆਈਟੀ ਸੈੱਲ ਦੇ ਦਿਲਪ੍ਰੀਤ ਸਿੰਘ ਦੀ ਟੀਮ ਵੱਲੋਂ ਕੀਤੀ ਗਈ।
ਜਾਣਕਾਰੀ ਅਨੁਸਾਰ, 26 ਨਵੰਬਰ 2024 ਨੂੰ ਵਾਰਡ ਨੰਬਰ 5 ਦੇ ਅੰਮ੍ਰਿਤਪਾਲ ਸਿੰਘ ਨੇ ਪੁਲੀਸ ਨੂੰ ਰਿਪੋਰਟ ਕੀਤੀ ਸੀ ਕਿ ਉਸ ਦਾ ਪੁੱਤਰ ਉਦੈਭਾਨ ਸਿੰਗਲਾ, ਜੋ ਕਰੀਬ 20 ਸਾਲ ਦਾ ਹੈ, ਬਿਨਾਂ ਦੱਸੇ ਘਰ ਤੋਂ ਬਾਹਰ ਚਲਾ ਗਿਆ ਹੈ। ਲੱਭਣ ਦੇ ਬਾਵਜੂਦ ਉਹ ਕਿਤੇ ਨਹੀਂ ਮਿਲਿਆ। ਇਸ ਮਾਮਲੇ ਵਿੱਚ ਪੁਲੀਸ ਨੇ ਐੱਫ੍ ਆਈ ਆਰ ਦਰਜ ਕੀਤੀ ਸੀ।
ਡੀ ਐੱਸ ਪੀ ਰਣਬੀਰ ਸਿੰਘ ਨੇ ਦੱਸਿਆ ਕਿ ਐੱਸ ਐੱਚ ਓ ਮਨਪ੍ਰੀਤ ਸਿੰਘ, ਸਿਟੀ ਇੰਚਾਰਜ ਗੁਰਦੇਵ ਸਿੰਘ ਅਤੇ ਆਈਟੀ ਸੈੱਲ ਦੇ ਦਿਲਪ੍ਰੀਤ ਸਿੰਘ ਦੀ ਸਹਿਯੋਗੀ ਟੀਮ ਨੇ ਟੈਕਨੀਕਲ ਤਰੀਕੇ ਨਾਲ ਉਸ ਬੱਚੇ ਨੂੰ ਦਿੱਲੀ ਤੋਂ ਲੱਭਿਆ ਅਤੇ ਉੱਥੇ ਤੋਂ ਉਨ੍ਹਾਂ ਨੂੰ ਲਿਆ ਕੇ ਅੱਜ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸਪੁਰਦ ਕਰ ਦਿੱਤਾ। ਜਦੋਂ ਅੰਮ੍ਰਿਤਪਾਲ ਨਾਲ ਗੱਲ ਕੀਤੀ ਗਈ, ਤਾਂ ਉਸ ਨੇ ਪੁਲੀਸ ਦਾ ਧੰਨਵਾਦ ਕੀਤਾ। ਉਦੈਭਾਨ ਨਾਲ ਗੱਲ ਕਰਨ ’ਤੇ ਉਸ ਨੇ ਕਿਹਾ ਕਿ ਉਹ ਕੰਮ ਕਰਨ ਲਈ ਬਾਹਰ ਜਾਣਾ ਚਾਹੁੰਦਾ ਸੀ, ਪਰ ਇਸ ਬਾਰੇ ਕਿਸੇ ਨੂੰ ਪਤਾ ਲੱਗੇ, ਉਹ ਅਜਿਹਾ ਨਹੀਂ ਚਾਹੁੰਦਾ ਸੀ। ਉਸ ਦਾ ਮਨ ਸੀ ਕਿ ਉਹ ਆਪਣੇ ਪਰਿਵਾਰ ਨੂੰ ਖੁਸ਼ ਕਰਨ ਲਈ ਵੱਡਾ ਆਦਮੀ ਬਣੇ, ਪਰ ਉਸਨੇ ਕਦੇ ਵੀ ਗਲਤ ਕੰਮ ਨਹੀਂ ਕੀਤਾ।

