Lehragaga: ਰਾਤ ਸੁੱਤੇ ਪਏ ਪਰਿਵਾਰ ਦੇ ਘਰ ਨੂੰ ਲੱਗੀ ਅੱਗ; ਮਚਿਆ ਚੀਕ-ਚਿਹਾੜਾ
ਲਹਿਰਾਗਾਗਾ ਦੇ ਪਿੰਡ ਚੋਟੀਆਂ ਵਿੱਚ ਰਾਤ ਨੂੰ ਸੁੱਤੇ ਪਏ ਪਰਿਵਾਰ ਦੇ ਘਰ ਨੂੰ ਅੱਗ ਲੱਗ ਗਈ ਅਤੇ ਘਰ ਸੜ ਕੇ ਸੁਆਹ ਹੋ ਗਿਆ। ਗਨੀਮਤ ਰਹੀ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਸ ਅੱਗ ਕਾਰਨ ਲਗਪਗ 15 ਤੋਂ 20...
ਲਹਿਰਾਗਾਗਾ ਦੇ ਪਿੰਡ ਚੋਟੀਆਂ ਵਿੱਚ ਰਾਤ ਨੂੰ ਸੁੱਤੇ ਪਏ ਪਰਿਵਾਰ ਦੇ ਘਰ ਨੂੰ ਅੱਗ ਲੱਗ ਗਈ ਅਤੇ ਘਰ ਸੜ ਕੇ ਸੁਆਹ ਹੋ ਗਿਆ। ਗਨੀਮਤ ਰਹੀ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਸ ਅੱਗ ਕਾਰਨ ਲਗਪਗ 15 ਤੋਂ 20 ਲੱਖ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਰਕੇਸ਼ ਕੁਮਾਰ ਪੁੱਤਰ ਰੋਸ਼ਨ ਲਾਲ ਦੀ, ਜੋ ਕਿ ਦੁਕਾਨ ਦਾ ਕੰਮ ਕਰਦਾ ਹੈ, ਰਾਤ ਨੂੰ ਤਕਰੀਬਨ ਸਾਡੇ 11 ਵਜੇ ਮਕਾਨ ਨੂੰ ਅੱਗ ਲੱਗ ਗਈ ਜਦੋਂ ਕਿ ਪਰਿਵਾਰ ਸੁੱਤਾ ਪਿਆ ਸੀ। ਮਦਦ ਲਈ ਆਏ ਪਿੰਡ ਵਾਸੀਆਂ ਨੇ ਗੇਟਾਂ ਨੂੰ ਤੋੜ ਕੇ ਘਰ ਅੰਦਰ ਪਾਣੀ ਪਾਉਂਦਿਆਂ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ।
ਅੱਗ ਦੀਆਂ ਲਪਟਾਂ ਤੇਜ਼ ਹੋਣ ਕਾਰਨ ਪਿੰਡ ਵਾਸੀਆਂ ਅੱਗ ਬੁਝਾਉਣ ਵਿੱਚ ਅਸਫਲ ਰਹੇ ਜਿਸ ਤੋਂ ਬਾਅਦ ਮੌਕੇ ’ਤੇ ਫਾਇਰ ਬ੍ਰਿਗੇਡ ਗੱਡੀ ਜੋ ਕਿ ਮੂਕ ਤੋਂ ਦੱਸੀ ਜਾ ਰਹੀ ਹੈ ਬੁਲਾਈ ਗਈ ਉਸ ਨੇ ਆ ਕੇ ਅੱਗ ’ਤੇ ਕਾਬੂ ਪਾਇਆ। ਤਕਰੀਬਨ ਸਾਰਾ ਪਿੰਡ ਹੀ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਇਆ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਦਾ ਜੋ ਨੁਕਸਾਨ ਹੋਇਆ ਉਸ ਲਈ ਸਰਕਾਰ ਵੀ ਉਨ੍ਹਾਂ ਨੂੰ ਸਹਿਯੋਗ ਦੇਵੇ।

