ਰਮੇਸ਼ ਭਾਰਦਵਾਜ
ਲਹਿਰਾਗਾਗਾ, 11 ਅਪਰੈਲ
ਅੱਜ ਸਵੇਰੇ ਲਹਿਰਾਗਾਗਾ-ਜਵਾਹਰਵਾਲਾ ਸੜਕ ਨੇੜੇ ਬਿਜਲੀ ਸਪਾਰਕਿੰਗ ਕਾਰਨ ਦੋ ਛੋਟੇ ਕਿਸਾਨਾਂ ਦੀ ਖੇਤ ’ਚ ਖੜ੍ਹੀ ਕਣਕ ਅੱਗ ਨਾਲ ਸੁਆਹ ਹੋ ਗਈ। ਅੱਗ ਕਾਰਨ ਚੂਹੜ ਸਿੰਘ ਪੁੱਤਰ ਬਾਬੂ ਸਿੰਘ ਅਤੇ ਦਲਿਤ ਮਹਿੰਦਰ ਸਿੰਘ ਪੁੱਤਰ ਜੋਧ ਸਿੰਘ ਵਾਸੀ ਰਾਮਪੁਰਾ ਜਵਾਹਰਵਾਲਾ ਦੀ ਕਰੀਬ ਢਾਈ ਏਕੜ ਫਸਲ ਤਬਾਹ ਹੋ ਗਈ। ਅੱਗ ਲੱਗਣ ਬਾਰੇ ਪਿੰਡ ਦੇ ਗੁਰੂਘਰ ਵੱਲੋਂ ਮੁਨਿਆਦੀ ਕੀਤੀ ਗਈ ਤਾਂ ਦੋਵੇਂ ਪਿੰਡਾਂ ਦੇ ਲੋਕ ਅੱਗ ਬੁਝਾਉਣ ਲਈ ਪਹੁੰਚੇ। ਨਗਰ ਕੌਂਸਲ ਦੇ ਜੁਗਾੜ ਫਾਇਰ ਬ੍ਰਿਗੇਡ ਨੇ ਵੀ ਅੱਗ ਬੁਝਾਈ। ਇਸ ਮੌਕੇ ਥਾਣਾ ਸਦਰ ਦੀ ਪੁਲੀਸ ਨੇ ਲੋਕਾਂ ਦੀ ਅੱਗ ਬੁਝਾਉਣ ’ਚ ਮਦਦ ਕੀਤੀ। ਇਸ ਸਮੇਂ ਤੇਜ ਹਵਾ ਚੱਲਣ ਕਰਕੇ ਅੱਗ ਨੂੰ ਅੱਗੇ ਵੱਧਣ ਤੋਂ ਲੋਕਾਂ ਨੂੰ ਮੁਸ਼ਕਲ ਨਾਲ ਰੋਕਿਆ।