ਲਹਿਰਾਗਾਗਾ: ਟਰੱਕ ਯੂਨੀਅਨ ਬਹਾਲੀ ਲਈ ਤਿੰਨ ਘੰਟੇ ਸੜਕ ਜਾਮ ਕੀਤੀ

ਲਹਿਰਾਗਾਗਾ: ਟਰੱਕ ਯੂਨੀਅਨ ਬਹਾਲੀ ਲਈ ਤਿੰਨ ਘੰਟੇ ਸੜਕ ਜਾਮ ਕੀਤੀ

ਰਮੇਸ਼ ਭਾਰਦਵਾਜ

ਲਹਿਰਾਗਾਗਾ, 3 ਦਸੰਬਰ

ਅੱਜ ਇਥੇ ਦੀ ਜਨਤਾ ਟਰੱਕ ਅਪਰੇਟਰਜ਼ ਯੂਨੀਅਨ ਦੇ ਪ੍ਰਧਾਨ ਸੁਰੇਸ਼ ਕੁਮਾਰ ਠੇਕੇਦਾਰ ਦੀ ਅਗਵਾਈ ’ਚ ਸੈਂਕੜੇ ਅਪਰੇਟਰਾਂ ਨੇ ਘੱਗਰ ਬ੍ਰਾਂਚ ਨਹਿਰ ਦੇ ਪੁੱਲ ’ਤੇ ਸਵੇਰੇ 11 ਵਜੇ ਤੋਂ ਜਾਖਲ-ਲਹਿਰਾਗਾਗਾ-ਸੁਨਾਮ ਮੁੱਖ ਸੜਕ ’ਤੇ ਧਰਨਾ ਤੇ ਟਰੱਕ ਖੜ੍ਹੇ ਕਰਕੇ ਤਿੰਨ ਘੰਟੇ ਲਈ ਆਵਾਜਾਈ ਜਾਮ ਕਰ ਦਿੱਤੀ ਹੈ। ਸੜਕੀ ਜਾਮ ਕਰਕੇ ਪੁਲੀਸ ਨੂੰ ਵਾਇਆ ਗਾਗਾ-ਕੋਟੜਾ ਪੁੱਲ ਰਾਹੀ ਆਵਾਜਾਈ ਨੂੰ ਚਲਾਉਣ ਲਈ ਦੋਵੇਂ ਪਾਸੇ ਕਰਮਚਾਰੀ ਤਾਇਨਾਤ ਕਰਨੇ ਪਏ। ਇਸ ਮੌਕੇ ਟਰੱਕ ਅਪਰੇਟਰਾਂ ਨੇ ਟਰੱਕ ਯੂਨੀਅਨ ਨੂੰ ਬਹਾਲ ਕਰਨ ਲਈ ਤਿੱਖੀ ਨਾਅਰੇਬਾਜ਼ੀ ਕੀਤੀ। ਟਰੱਕ ਯੂਨੀਅਨ ਦੇ ਪ੍ਰਧਾਨ ਸੁਰੇਸ਼ ਕੁਮਾਰ ਨੇ ਕਿਹਾ ਕਿ ਕੈਪਟਨ ਸਰਕਾਰ ਸਮੇਂ ਟਰੱਕ ਯੂਨੀਅਨਾਂ ਭੰਗ ਕਰ ਦਿੱਤੀਆਂ ਸਨ। ਧਰਨੇ ਨੂੰ ਸੀਨੀਅਰ ਅਪਰੇਟਰ ਰਾਮੇਸ਼ ਢੀਂਡਸਾ, ਕਾਮਰੇਡ ਮਹਿੰਦਰ ਬਾਗੀ, ਗੋਬਿੰਦ ਰਾਮ, ਜਸਬੀਰ ਸਿੰਘ ਭੁਟਾਲ ਤੇ ਪਵਨ ਸ਼ਰਮਾ ਨੇ ਸੰਬੋਧਨ ਕੀਤਾ। 

ਧੂਰੀ(ਹਰਦੀਪ ਸਿੰਘ ਸੋਢੀ): ਧੂਰੀ ਟਰੱਕ ਯੂਨੀਅਨ ਦੇ ਸਮੂਹ ਮੈਂਬਰਾਂ, ਸਾਬਕਾ ਪ੍ਰਧਾਨਾਂ ਨੇ ਅਪਣੀਆ ਮੰਗਾਂ ਲਈ ਮਾਲੇਰਕੋਟਲਾ ਰੋਡ ਉੱਪਰ ਸਵੇਰੇ 11ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਧਰਨਾ ਲਾਇਆ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਾਬਕਾ ਪ੍ਰਧਾਨ ਜਗਜੀਤ ਸਿੰਘ ਰਾਏ, ਗਮਦੂਰ ਸਿੰਘ ਭਸੌੜ, ਗੁਰਮੀਤ ਸਿੰਘ ਹਨੇਰੀ ਨੇ ਕਿਹਾ ਪੰਜਾਬ ਸਰਕਾਰ ਨੂੰ ਟਰੱਕ ਯੂਨੀਅਨ ਬਹਾਲ ਕਰਨ ਦੇ ਨਾਲ-ਨਾਲ ਕਿਰਾਏ ਮਹਿੰਗਾਈ ਦੇ ਹਿਸਾਬ ਨਾਲ ਤੈਅ ਕਰਨੇ ਚਾਹੀਦੇ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All