ਲਹਿਰਾਗਾਗਾ: 21 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ਦੇ ਸਟਾਫ ਨੇ ਕੀਤੀ ਤਾਲਾਬੰਦੀ

ਲਹਿਰਾਗਾਗਾ: 21 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ਦੇ ਸਟਾਫ ਨੇ ਕੀਤੀ ਤਾਲਾਬੰਦੀ

ਰਮੇਸ਼ ਭਾਰਦਵਾਜ
ਲਹਿਰਾਗਾਗਾ, 19 ਜਨਵਰੀ

ਇਥੇ ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ਦੇ ਸਟਾਫ ਨੂੰ 21 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਪ੍ਰਸ਼ਾਸਕੀ ਬਲਾਕ ਨੂੰ ਜਿੰਦਰਾ ਲਾਉਂਦਿਆਂ ਦਿਨ ਰਾਤ ਦਾ ਅਣਮਿਥੇ ਸਮੇਂ ਲਈ ਧਰਨਾ ਦਿੱਤਾ। ਇਸ ਮੌਕੇ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਟਾਫ ਦੇ ਆਗੂ ਗੁਰਮੀਤ ਸਿੰਘ ਅਤੇ ਮਹਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ 21 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਚਿਆਂ ਦੀਆਂ ਫੀਸਾਂ ਭਰਨ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਸਟਾਫ ਮੈਂਬਰਾਂ ਨੂੰ ਛੋਟੇ- ਛੋਟੇ ਖ਼ਰਚਿਆਂ ਲਈ ਲੋਕਾਂ ਅੱਗੇ ਹੱਥ ਅੱਡਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੇ ਕਾਲਜ ਦੇ 110 ਮੁਲਾਜ਼ਮਾਂ ਨੇ ਅੱਜ ਮਜਬੂਰਨ ਬਲਾਕ ਨੂੰ ਤਾਲਾ ਲਾਇਆ। ਪਿਛਲੇ ਸਾਲ ਵੀ ਇਕ ਮੁਲਾਜ਼ਮ ਨੇ ਤਨਖਾਹਾਂ ਨਾ ਮਿਲਣ ਤੋਂ ਦੁਖੀ ਹੋ ਕੇ ਕਾਲਜ ਦੇ ਅੰਦਰ ਹੀ ਖ਼ੁਦਕੁਸ਼ੀ ਕਰਨ ਦਾ ਯਤਨ ਕੀਤਾ ਸੀ ਪਰ ਸਮਾਂ ਰਹਿੰਦੇ ਪਤਾ ਲੱਗਣ ਕਰਕੇ ਉਸ ਦੀ ਮਸਾਂ ਜਾਨ ਬਚਾਈ ਜਾ ਸਕੀ ਸੀ। ਸਟਾਫ ਦੀ ਮਹਿਲਾ ਮੁਲਾਜ਼ਮ ਅਤੇ ਕੈਂਸਰ ਪੀੜ੍ਹਤ ਸੋਨਮ ਮੋਦਗਿੱਲ ਨੇ ਕਿਹਾ ਕਿ ਤਨਖਾਹ ਬੰਦ ਹੋਣ ਕਾਰਨ ਉਹ ਦਵਾਈ ਚਾਲੂ ਰੱਖਣ ਤੋਂ ਵੀ ਅਸਮਰੱਥ ਹਾਂ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਸਭ ਤੋਂ ਵੱਡੀ ਮੌਤ ਉਦੋਂ ਮਰ ਰਹੇ ਹਾਂ ਜਦੋਂ ਅਸੀਂ ਛੋਟੇ- ਛੋਟੇ ਬੱਚਿਆਂ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਪਾ ਰਹੇ। ਕਰਮਚਾਰੀਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤਕ ਉਨ੍ਹਾਂ ਨੂੰ ਪਿੱਛਲੀ ਤਨਖ਼ਾਹ ਨਹੀਂ ਮਿਲ ਜਾਂਦੀ ਅਤੇ ਅੱਗੇ ਨੂੰ ਕੋਈ ਸਥਾਈ ਹੱਲ ਨਹੀਂ ਨਹੀਂ ਹੋ ਜਾਂਦਾ ਉਦੋਂ ਤੱਕ ਦਿਨ ਰਾਤ ਦਾ ਧਰਨਾ ਜਾਰੀ ਰਹੇਗਾ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All