
ਰਮੇਸ਼ ਭਾਰਦਵਾਜ
ਲਹਿਰਾਗਾਗਾ, 29 ਮਈ
ਨੇੜਲੇ ਪਿੰਡ ਚੋਟੀਆਂ ਦੇ ਵਿਆਹੁਤਾ ਨੇ ਕਥਿਤ ਤੌਰ ’ਤੇ ਸਹੁਰੇ ਪਰਿਵਾਰ ਤੋਂ ਦੁਖੀ ਹੋਕੇ ਖ਼ੁਦਕੁਸ਼ੀ ਕਰ ਲਈ। ਥਾਣਾ ਸਦਰ ਦੇ ਇੰਸਪੈਕਟਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਕੁਲਵੀਰ ਕੌਰ ਵਾਸੀ ਮੌਲਵੀਵਾਲਾ ਹਾਲ ਪਾਤੜਾਂ ਦਾ ਵਿਆਹ 15 ਵਰ੍ਹੇ ਪਹਿਲਾਂ ਪਿੰਡ ਚੋਟੀਆਂ ਦੇ ਵਸਨੀਕ ਨਾਲ ਹੋਇਆ ਸੀ। ਉਸ ਦਾ ਇੱਕ ਲੜਕਾ ਸਕੂਲ ’ਚ ਪੜ੍ਹਦਾ ਸੀ ਪਰ ਸਹੁਰੇ ਪਰਿਵਾਰ ਨਾਲ ਕਥਿਤ ਝਗੜਾ ਰਹਿੰਦਾ ਸੀ ਪਰ ਪੇਕੇ ਪਰਿਵਾਰ ਪੰਚਾਇਤ ਨੇ ਸਮਝਾਕੇ ਵਸਾਸਾ ਦਿੱਤਾ ਸੀ। ਉਹ ਘਰ ਇਕੱਲੀ ਸੀ ਤਾਂ ਉਸ ਨੇ ਫਾਹਾ ਲੈ ਕੇ ਜੀਵਨ ਲੀਲਾ ਖਤਮ ਕਰ ਲਈ। ਚੋਟੀਆਂ ਪੁਲੀਸ ਦੇ ਥਾਣੇਦਾਰ ਗਮਦੂਰ ਸਿੰਘ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮੂਨਕ ਹਸਪਤਾਲ ’ਚ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲੀਸ ਨੇ ਮ੍ਰਿਤਕਾ ਦੇ ਪਤੀ, ਦਿਉਰ ਅਤੇ ਸੱਸ ਖ਼ਿਲਾਫ਼ ਧਾਰਾ 306,34 ਆਈਪੀਸੀ ਅਧੀਨ ਕੇਸ ਦਰਜ ਕਰ ਲਿਆ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ