ਲਹਿਰਾਗਾਗਾ: ਚੋਣ ਨਤੀਜਿਆਂ ਸਬੰਧੀ ਐੱਸਡੀਐੱਮ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ

ਲਹਿਰਾਗਾਗਾ: ਚੋਣ ਨਤੀਜਿਆਂ ਸਬੰਧੀ ਐੱਸਡੀਐੱਮ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ

ਰਮੇਸ਼ ਭਾਰਦਵਾਜ

ਲਹਿਰਾਗਾਗਾ, 23 ਫਰਵਰੀ

ਇਥੇ 17 ਫਰਵਰੀ ਨੂੰ ਐਲਾਨੇ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ’ਚ ਕਥਿਤ ਘਪਲੇੇਬਾਜ਼ੀ ਖ਼ਿਲਾਫ਼ ਲਹਿਰਾ ਵਿਕਾਸ ਮੰਚ ਵੱਲੋਂ ਕੌੌਂਸਲਰ ਕਾਂਤਾ ਗੋਇਲ ਦੀ ਅਗਵਾਈ ’ਚ ਔਰਤਾਂ ਨੇ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਦਿੱਤਾ ਤੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਧਰਨਾਕਾਰੀਆਂ ਨੇ ਕੌਂਸਲ ਚੋਣਾਂ ’ਚ ਕਥਿਤ ਘਪਲੇਬਾਜ਼ੀ ਲਈ ਜ਼ਿੰਮੇਦਾਰ ਕਾਂਗਰਸ ਦੀ ਆਗੂ ਅਤੇ ਐੱਡੀਐੱਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕੌਸਲਰ ਬਲਵਿੰਦਰ ਕੌਰ, ਕੌਂਸਲਰ ਮੰਜੂ ਗੋਇਲ ਤੇ ਸੁਰਿੰਦਰ ਕੌਰ ਨੇ ਕਿਹਾ ਕਿ ਉਹ ਭੁੱਖ ਹੜਤਾਲ ’ਤੇ ਇਨਸਾਫ਼ ਮਿਲਣ ਤੱਕ ਬੈਠਣਗੇ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All