
ਰਮੇਸ਼ ਭਾਰਦਵਾਜ
ਲਹਿਰਾਗਾਗਾ, 27 ਜਨਵਰੀ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਲਹਿਰਾਗਾਗਾ ਵੱਲੋਂ ਅੱਜ ਪਿੰਡ ਕਾਲਵੰਜਾਰਾ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਅੱਗੇ ਸੰਕੇਤਕ ਧਰਨਾ ਬਲਾਕ ਦੇ ਕਾਰਜਕਾਰੀ ਪ੍ਰਧਾਨ ਲੀਲਾ ਸਿੰਘ ਚੋਟੀਆਂ ਦੀ ਅਗਵਾਈ ਵਿੱਚ ਚੱਲ ਰਿਹਾ ਹੈ। ਕਿਸਾਨ ਆਗੂਆਂ ਮਾਸਟਰ ਗੁਰਚਰਨ ਸਿੰਘ ਖੋਖਰ, ਬਲਕਾਰ ਸਿੰਘ ਭੁਟਾਲ ਕਲਾਂ, ਕ੍ਰਿਸ਼ਨ ਸਿੰਘ ਕਾਲਵੰਜਾਰਾ, ਗੁਰਮੇਲ ਸਿੰਘ ਕਾਲਵੰਜਾਰਾ, ਬਬਲੀ ਸਿੰਘ ਘੋੜੇਨਵ ਨੇ ਦੋਸ਼ ਲਾਉਦੇ ਕਿਹਾ ਕਿ ਬੈਂਕ ਵੱਲੋਂ ਕਿਸਾਨਾਂ ਅਤੇ ਗਰੀਬ ਲੋੜਵੰਦ ਲੋਕਾਂ ਦੀਆਂ ਲਿਮਟਾਂ ਕਰਵਾਉਣ ਸਮੇਂ ਬੀਮੇ ਅਤੇ ਗੋਲਡ ਲੋਨ ਦੀਆਂ ਪਾਲਿਸੀਆਂ ਕਥਿਤ ਤੌਰ ’ਤੇ ਵੇਚ ਰਹੇ ਹਨ। ਅੱਜ ਦੇ ਧਰਨੇ ਸਮੇਂ ਰਾਜ ਸਿੰਘ ਖੰਡੇਬਾਦ, ਗੁਰਮੇਲ ਸਿੰਘ ਰਾਏਧਰਾਨਾ, ਜਰਨੈਲ ਸਿੰਘ ਘੋੜੇਨਵ, ਜਸਵੰਤ ਕੌਰ ਰਾਏਧਰਾਨਾ ਅਤੇ ਗੁਰਮੇਲ ਕੌਰ ਘੋੜੇਨਵ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਅਤੇ ਬੀਬੀਆਂ ਹਾਜ਼ਰ ਸਨ। ਬੈਂਕ ਮੈਨੇਜਰ ਆਸ਼ੂ ਗਰਗ ਦਾ ਕਹਿਣਾ ਹੈ ਕਿ ਕਿਸੇ ਦੀ ਕੋਈ ਜਬਰਦਸਤੀ ਨਹੀਂ ਕੀਤੀ ਜਾ ਰਹੀ ਤੇ ਬੈਂਕ ’ਚ ਕਿਸੇ ਨਾਲ ਵੀ ਦੁਰਵਿਵਹਾਰ ਨਹੀਂ ਕੀਤਾ ਜਾਂਦਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ