ਖੱਬੇ ਪੱਖੀ ਜਥੇਬੰਦੀਆਂ ਵੱਲੋਂ ਪੁੱਡਾ ਗਰਾਊਂਡ ਵਿੱਚ ਧਰਨਾ
ਇੱਥੇ ਪੁੱਡਾ ਗਰਾਊਂਡ ਵਿੱਚ ਅੱਜ ਖੱਬੇ ਪੱਖੀ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਿਸ ਵਿੱਚ ਆਂਗਣਵਾੜੀ ਵਰਕਰਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਜਸਵਿੰਦਰ ਕੌਰ ਤੇ ਰਾਜ ਕੌਰ ਨੇ...
ਇੱਥੇ ਪੁੱਡਾ ਗਰਾਊਂਡ ਵਿੱਚ ਅੱਜ ਖੱਬੇ ਪੱਖੀ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਿਸ ਵਿੱਚ ਆਂਗਣਵਾੜੀ ਵਰਕਰਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਜਸਵਿੰਦਰ ਕੌਰ ਤੇ ਰਾਜ ਕੌਰ ਨੇ ਕਿਹਾ ਕਿ ਉਨ੍ਹਾਂ ਦੀਆਂ ਚਿਰਾਂ ਤੋਂ ਲਟਕ ਰਹੀਆਂ ਮੰਗਾਂ ਵੱਲ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਵਰਕਰਾਂ ਦੀ ਤਰਸਯੋਗ ਹਾਲਤ ਲਈ ਸਰਕਾਰ ਜ਼ਿੰਮੇਵਾਰ ਹੈ।
ਇਕੱਠ ਨੂੰ ਕਿਸਾਨ ਸਭਾ ਦੇ ਸੂਬਾਈ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਨਾਭਾ ਤੋਂ ਗੁਰਮੀਤ ਸਿੰਘ ਛੱਜੂਭੱਟ, ਪੀਆਰਟੀਸੀ ਤੋਂ ਤਰਸੇਮ ਸਿੰਘ ਰੋਹਟੀ, ਕੁੱਲ ਹਿੰਦ ਮਜ਼ਦੂਰ ਸਭਾ ਵੱਲੋਂ ਜੈ ਰਾਮ ਭਾਨਰਾ, ਗੁਰਨਾਮ ਸਿੰਘ ਘਨੌਰ, ਕਿਸਾਨ ਆਗੂ ਧਰਮਪਾਲ ਸੀਲ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਰਮੇਸ਼ ਸਿੰਘ ਅਜ਼ਾਦ, ਨਾਇਬ ਸਿੰਘ ਲੋਚਮਾ, ਪ੍ਰੇਮ ਸਿੰਘ ਘਨੌਰ ਆਦਿ ਨੇ ਸੰਬੋਧਨ ਕਰਦਿਆਂ ਸਾਰਿਆਂ ਨੂੰ ਗ੍ਰਿਫ਼ਤਾਰੀਆਂ ਦੇਣ ਲਈ ਕਿਹਾ।
ਇਸ ਤਹਿਤ ਵੱਡਾ ਇਕੱਠ ਡੀ ਸੀ ਦਫ਼ਤਰ ਪੁੱਜਾ। ਆਗੂਆਂ ਕਿਹਾ ਕਿ ਸਰਕਾਰ ਅਵਾਮ ਦੀਆਂ ਮੰਗਾਂ ਮੰਨੇ, ਨਹੀਂ ਤਾਂ ਉਹ ਸਭ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹਾਂ ਵਿੱਚ ਭੇਜ ਦੇਵੇ। ਇਸ ਵੇਲੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਪਰ ਕੋਈ ਵੀ ਅਧਿਕਾਰੀ ਗ੍ਰਿਫ਼ਤਾਰ ਕਰਨ ਲਈ ਨਹੀਂ ਪੁੱਜਾ।

