ਜਲਾਲਪੁਰ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਆਪ ਆਗੂ ਗ੍ਰਿਫ਼ਤਾਰ

ਜਲਾਲਪੁਰ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਆਪ ਆਗੂ ਗ੍ਰਿਫ਼ਤਾਰ

ਦੁੱਖਾਂ ਦੀ ਪੰਡ ਸਿਰ ’ਤੇ ਲੈ ਕੇ ਮਦਨ ਲਾਲ ਜਲਾਲਪੁਰ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਆਪ ਕਾਰਕੁਨ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 2 ਜੂਨ

ਨਾਜਾਇਜ਼ ਸ਼ਰਾਬ ਦੀ ਫ਼ੈਕਟਰੀ ਦੇ ਮਾਮਲੇ ਵਿਚ ਅੱਜ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਇਕਾਈ ਦੇ ਆਗੂ ਜਦੋਂ ਹੀ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਕੋਠੀ ਦਾ ਘਿਰਾਓ ਕਰਨ ਲਈ ਬਹਾਦਰਗੜ੍ਹ ਤੋਂ ਤੁਰੇ ਤਾਂ ਉਨ੍ਹਾਂ ਨੂੰ ਰਸਤੇ ਵਿਚ ਹੀ ਪੁਲੀਸ ਨੇ ‌ਗ੍ਰਿਫ਼ਤਾਰ ਕਰ ਲਿਆ ਹਾਲਾਂਕਿ ਉਨ੍ਹਾਂ ਨੂੰ ਸ਼ਾਮ 3 ਵਜੇ ਰਿਹਾਅ ਵੀ ਕਰ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਚੇਤਨ ਸਿੰਘ ਜੌੜੇ ਮਾਜਰਾ ਦੇ ਹਲਕਾ ਘਨੌਰ ਦੇ ਇੰਚਾਰਜ ਜਰਨੈਲ ਸਿੰਘ ਮੰਨੂ ਦੀ ਅਗਵਾਈ ਹੇਠ ਕੀਤੇ ਗਏ ਇਸ ਪ੍ਰਦਰਸ਼ਨ ਵਿਚ ਸੀਨੀਅਰ ਆਗੂ ਡਾਕਟਰ ਬਲਬੀਰ ਸਿੰਘ ਸ਼ਹਿ ਪ੍ਰਧਾਨ ਪੰਜਾਬ, ਹਰਚੰਦ ਸਿੰਘ ਬਰਸਟ ਚੇਅਰਮੈਨ ਰੀਵਿਊ ਕਮੇਟੀ ਪੰਜਾਬ, ਨੀਨਾ ਮਿੱਤਲ ਸੂਬਾ ਪ੍ਰਧਾਨ ਵਪਾਰ ਵਿੰਗ ਪੰਜਾਬ, ਦੇਵ ਮਾਨ, ਕੁੰਦਨ ਗੋਗੀਆ, ਜੇਪੀ ਸਿੰਘ, ਤੇਜਿੰਦਰ ਮਹਿਤਾ ਵੀ ਪਹੁੰਚੇ। ਆਪ ਆਗੂਆਂ ਨੇ ਸ੍ਰੀ ਜਲਾਲਪੁਰ ਉੱਤੇ ਦੋਸ਼ ਲਾਇਆ ਕਿ ਉਹ ਨਾਜਾਇਜ਼ ਸ਼ਰਾਬ ਦੀ ਫ਼ੈਕਟਰੀ ਨੂੰ ਚਲਾਉਣ ਵਾਲਿਆਂ ਦਿਪੇਸ਼ ਕੁਮਾਰ, ਹਰਪ੍ਰੀਤ ਸਿੰਘ ਅਤੇ ਅਮਰੀਕ ਸਿੰਘ ਨੂੰ ਬਚਾ ਰਿਹਾ ਹੈ ਤੇ ਪੁਲੀਸ ਨੂੰ ਆਪਣਾ ਕੰਮ ਕਰਨ ਤੋਂ ਰੋਕ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕਤੰਤਰੀ ਤਰੀਕੇ ਨਾਲ ਧਰਨਾ ਦੇਣ ਤੋਂ ਬਾਅਦ ਵਿਧਾਇਕ ਦੀ ਕੋਠੀ ਘੇਰਨ ਜਾਂਦੇ ਆਮ ਲੋਕ ਅਤੇ 40 ਦੇ ਕਰੀਬ ਪਾਰਟੀ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਜੁਲਕਾਂ ਥਾਣੇ ਲਿਜਾਇਆ ਗਿਆ ਅਤੇ ਰੋਸ ਪ੍ਰਦਰਸ਼ਨ ਕਰਨ ਤੋਂ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਈ ਵੱਡੇ ਆਗੂਆਂ ਦੇ ਨਜਾਇਜ਼ ਸ਼ਰਾਬ ਦੀ ਫ਼ੈਕਟਰੀ ਚਲਾ ਰਹੇ ਵਿਅਕਤੀਆਂ ਨਾਲ ਸੰਬੰਧ ਹਨ, ਇਨ੍ਹਾਂ ਦੀ ਕਥਿਤ ਸਹਿ ’ਤੇ ਹੀ ਸ਼ਰਾਬ ਮਾਫ਼ੀਆ ਵਧ ਫੁੱਲ ਰਿਹਾ ਹੈ।ਇਸ ਮੌਕੇ ਪ੍ਰਦੀਪ ਜੋਸ਼ਨ, ਮੇਘ ਚੰਦ ਸ਼ੇਰ ਮਾਜਰਾ, ਇੰਦਰਜੀਤ ਸੰਧੂ, ਬਲਵਿੰਦਰ ਝਾੜਵਾਂ, ਬਲਕਾਰ ਸਿੰਘ ਗੱਜੂ ਮਾਜਰਾ, ਕੁਲਵੰਤ ਬਾਜ਼ੀਗਰ, ਪ੍ਰੀਤੀ ਮਲਹੋਤਰਾ, ਜੱਸੀ ਸੋਹੀਆਂ ਵਾਲਾ ਜ਼ਿਲ੍ਹਾ ਯੂਥ ਪ੍ਰਧਾਨ, ਵੀਰਪਾਲ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ, ਗੁਰਜੰਟ ਸਿੰਘ ਮਹਿਮੂਦਪੁਰ, ਸੰਦੀਪ ਬੰਧੂ ਮੀਡੀਆ ਇੰਚਾਰਜ, ਗੁਰਪ੍ਰੀਤ ਸਿੰਘ ਧਮੋਲੀ, ਸੁਖਦੇਵ ਫ਼ੌਜੀ, ਵਰਿੰਦਰ ਗੌਤਮ, ਅਮਿੱਤ ਰਾਜਪੁਰਾ, ਸੋਨੂੰ ਸਲੇਮਪੁਰ, ਜਸਵਿੰਦਰ ਸਿੰਘ, ਚੜ੍ਹਤ ਸਿੰਘ ਗਾਂਧੀ, ਜਨਕ ਰਾਜ ਭੱਦਕ, ਗੁਰਪ੍ਰੀਤ ਸਿੰਘ, ਦਿਨੇਸ਼ ਮਹਿਤਾ, ਇਸਲਾਮ ਅਲੀ, ਸੰਦੀਪ ਧੀਮਾਨ, ਦਵਿੰਦਰ ਲੂਥਰਾ, ਜਸਵੀਰ ਸਿੰਘ ਮਿਰਜ਼ਾਪੁਰ, ਜਰਨੈਲ ਸਿੰਘ, ਰਣਧੀਰ ਸਿੰਘ, ਹਰਦੀਪ ਖ਼ਾਨ, ਅਨੀਤਾ ਰਾਣੀ, ਬਲਕਾਰ ਸਿੰਘ, ਬਲਦੇਵ ਸਿੰਘ ਦੇਵੀਗੜ੍ਹ, ਸਿਮਰਨਜੀਤ ਸਿੰਘ, ਸੰਨੀ ਕੁਮਾਰ, ਯੂਥ ਪ੍ਰਧਾਨ ਪਟਿਆਲਾ, ਹਰੀਸ਼ ਨਰੂਲਾ, ਸੁਸ਼ੀਲ ਮਿੱਡਾ, ਅਮਿੱਤ ਵਿਕੀ, ਸਾਗਰ ਧਾਲੀਵਾਲ, ਜਸਵਿੰਦਰ ਕੁਮਾਰ, ਰਾਜਵੀਰ ਸਿੰਘ, ਸਿਮਰਨਪ੍ਰੀਤ ਸਿੰਘ, ਰਮੇਸ਼ ਕੁਮਾਰ, ਭਾਰਤ ਭੂਸ਼ਨ, ਅਮਿੱਤ ਡਾਬੀ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All