DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Land Acquisition: ਸਰਕਾਰ ਵੱਲੋਂ ਨਵੀਂ ਨਹਿਰ ਕੱਢਣ ਦਾ ਕਿਸਾਨਾਂ ਵੱਲੋਂ ਵਿਰੋਧ

ਨਹਿਰ ਲੲੀ ਜ਼ਮੀਨ ਦੇਣ ਤੋਂ ਇਨਕਾਰ; ਸਰਕਾਰ ਦੇ ਨਹਿਰ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ

  • fb
  • twitter
  • whatsapp
  • whatsapp
featured-img featured-img
ਸਰਕਾਰ ਅਤੇ ਨਹਿਰੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਵੱਖ-ਵੱਖ ਪਿੰਡਾਂ ਦੇ ਕਿਸਾਨ।
Advertisement
ਸਰਕਾਰ ਵੱਲੋਂ ਕਿਸਾਨਾਂ ਨੂੰ ਸਿੰਜਾਈ ਲਈ ਨਹਿਰੀ ਪਾਣੀ ਦੇਣ ਦੇ ਮਕਸਦ ਨਾਲ ਕੋਟਲਾ ਬਰਾਂਚ ਨਹਿਰ 'ਚੋਂ ਲਾਡੇਵਾਲ ਹੈੱਡ ਤੋਂ ਸਾਢੇ 54 ਕਿਲੋਮੀਟਰ ਲੰਮੀ ਤੇ ਕਰੀਬ 30 ਫੁੱਟ ਚੌੜੀ ਨਹਿਰ ਦਾ ਨਿਰਮਾਣ ਕੀਤਾ ਜਾਣਾ ਹੈ, ਜਿਸ ਲਈ ਨਹਿਰੀ ਵਿਭਾਗ ਵੱਲੋਂ ਕਿਸਾਨਾਂ ਦੀ 288 ਏਕੜ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ। ਇਹ ਨਹਿਰ ਬਣਾਉਣ ਦੇ ਵਿਰੋਧ ਵਿੱਚ ਪਿੰਡ ਗੁਆਰਾ ਦੇ ਗੁਰਦੁਆਰਾ ਸਾਹਿਬ ਵਿਖੇ ਨਹਿਰੀ ਵਿਰੋਧ ਸੰਘਰਸ਼ ਕਮੇਟੀ' ਦੇ ਝੰਡੇ ਹੇਠ ਇਕੱਠੇ ਹੋਏ ਨਾਰੀਕੇ, ਬਿੰਜੋਕੀ ਕਲਾਂ, ਬਿੰਜੋਕੀ ਖੁਰਦ ਤੇ ਉਪੋਕੀ ਆਦਿ ਪਿੰਡਾਂ ਦੇ ਰਣਵੀਰ ਸਿੰਘ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ, ਤਰਨਦੀਪ ਸਿੰਘ, ਵਰਿੰਦਰ ਸਿੰਘ, ਫਰੀਦ ਖਾਂ, ਮਨਪ੍ਰੀਤ ਦਾਸ, ਦੀਦਾਰ ਸਿੰਘ, ਸੁਰਿੰਦਰ ਸਿੰਘ ਤੇ ਗੁਰਤੇਜ ਸਿੰਘ ਆਦਿ ਕਿਸਾਨਾਂ ਨੇ ਇਸ ਨਹਿਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰਦਿਆਂ ਸਰਕਾਰ ਤੇ ਨਹਿਰੀ ਵਿਭਾਗ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਕੱਠੇ ਹੋਏ ਕਿਸਾਨਾਂ ਨੇ ਕਿਹਾ ਕਿ ਇਸ ਨਵੀਂ ਨਹਿਰ ਨਿਕਲਣ ਕਾਰਨ ਜਿੱਥੇ ਜੰਗਲੀ ਜਾਨਵਰਾਂ ਰਾਹੀਂ ਫਸਲਾਂ ਦਾ ਉਜਾੜਾ ਵਧੇਗਾ ਉਥੇ ਹੀ ਨਸ਼ਾ ਤਸਕਰੀ ਤੇ ਹੋਰ ਸਮਾਜ ਵਿਰੋਧੀ ਘਟਨਾਵਾਂ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਹਿਰ ਬਣਨ ਨਾਲ ਜਿਆਦਾਤਰ ਕਿਸਾਨਾਂ ਦੀਆਂ ਜ਼ਮੀਨਾਂ ਕਈ-ਕਈ ਟੁਕੜਿਆਂ ਵਿੱਚ ਵੰਡੀਆਂ ਜਾਣਗੀਆਂ ਅਤੇ ਕੁਝ ਕਿਸਾਨ ਜੋ ਘੱਟ ਜ਼ਮੀਨਾਂ ਦੇ ਮਾਲਕ ਹੋਣ ਕਾਰਨ ਆਪਣੀ ਰੋਜ਼ੀ ਰੋਟੀ ਸਬਜ਼ੀ ਵਗੈਰਾ ਦੀ ਕਾਸ਼ਤ ਕਰ ਕੇ ਤੋਰਦੇ ਹਨ ਉਹ ਬਿਲਕੁਲ ਵੀ ਬੇਜ਼ਮੀਨੇ ਤੇ ਬੇਰੁਜ਼ਗਾਰ ਹੋ ਜਾਣਗੇ। ਕਿਸਾਨਾਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਜ਼ਮੀਨਾਂ ਨਹੀਂ ਦੇਣਗੇ ਅਤੇ ਆਖਰੀ ਦਮ ਤੱਕ ਸੰਘਰਸ਼ ਕਰਨਗੇ। ਇਸ ਮੌਕੇ ਕਿਸਾਨਾਂ ਦੀ ਹਮਾਇਤ ’ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸੰਦੀਪ ਸਿੰਘ ਨੇ ਕਿਹਾ ਕਿ ਕਿਸਾਨਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਜਥੇਬੰਦੀ ਇਸ ਸੰਘਰਸ਼ ਵਿੱਚ ਉਨ੍ਹਾਂ ਦਾ ਡਟ ਕੇ ਸਾਥ ਦੇਵੇਗੀ।

Advertisement

Advertisement
Advertisement
×