ਲਖਵਿੰਦਰ ਧਾਲੀਵਾਲ ਬਣੇ Elementary Teachers Union ਦੇ ਬਲਾਕ ਪ੍ਰਧਾਨ
ਇੱਥੇ ਐਲੀਮੈਂਟਰੀ ਟੀਚਰਜ਼ ਯੂਨੀਅਨ ਬਲਾਕ ਭਵਾਨੀਗੜ੍ਹ ਦੀ ਅਹਿਮ ਚੋਣ ਕਰਵਾਈ ਗਈ। ਇਹ ਚੋਣ ਪ੍ਰਕਿਰਿਆ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਭਲਵਾਨ, ਜਨਰਲ ਸਕੱਤਰ ਜੋਤਿੰਦਰ ਸਿੰਘ ਜੋਤੀ ਅਤੇ ਖ਼ਜ਼ਾਨਚੀ ਜਸਵੀਰ ਸਿੰਘ ਗਿੱਲ ਦੀ ਵਿਸ਼ੇਸ਼ ਨਿਗਰਾਨੀ ਹੇਠ ਮੁਕੰਮਲ ਹੋਈ। ਇਸ ਮੀਟਿੰਗ ਦੌਰਾਨ...
ਇੱਥੇ ਐਲੀਮੈਂਟਰੀ ਟੀਚਰਜ਼ ਯੂਨੀਅਨ ਬਲਾਕ ਭਵਾਨੀਗੜ੍ਹ ਦੀ ਅਹਿਮ ਚੋਣ ਕਰਵਾਈ ਗਈ। ਇਹ ਚੋਣ ਪ੍ਰਕਿਰਿਆ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਭਲਵਾਨ, ਜਨਰਲ ਸਕੱਤਰ ਜੋਤਿੰਦਰ ਸਿੰਘ ਜੋਤੀ ਅਤੇ ਖ਼ਜ਼ਾਨਚੀ ਜਸਵੀਰ ਸਿੰਘ ਗਿੱਲ ਦੀ ਵਿਸ਼ੇਸ਼ ਨਿਗਰਾਨੀ ਹੇਠ ਮੁਕੰਮਲ ਹੋਈ। ਇਸ ਮੀਟਿੰਗ ਦੌਰਾਨ ਸਮੂਹ ਅਧਿਆਪਕ ਆਗੂਆਂ ਵੱਲੋਂ ਸਰਬਸੰਮਤੀ ਨਾਲ ਨਵੀਂ ਬਲਾਕ ਕਮੇਟੀ ਦੀ ਚੋਣ ਕੀਤੀ ਗਈ।
ਮੀਟਿੰਗ ਦੌਰਾਨ ਲਏ ਗਏ ਫ਼ੈਸਲੇ ਅਨੁਸਾਰ ਲਖਵਿੰਦਰ ਸਿੰਘ ਧਾਲੀਵਾਲ ਨੂੰ ਸਰਬਸੰਮਤੀ ਨਾਲ ਬਲਾਕ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਨਕਟੇ ਨੂੰ ਜਨਰਲ ਸਕੱਤਰ, ਜਸਵਿੰਦਰ ਕੌਰ ਹਰੀਕੇ ਨੂੰ ਸਹਾਇਕ ਜਨਰਲ ਸਕੱਤਰ, ਕਰਮਜੀਤ ਸਿੰਘ ਨੂੰ ਖ਼ਜ਼ਾਨਚੀ ਤੇ ਲਾਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਵਜੋਂ ਚੁਣਿਆ ਗਿਆ ਹੈ।
ਕਮੇਟੀ ਦੇ ਹੋਰਨਾਂ ਅਹੁਦੇਦਾਰਾਂ ਵਿੱਚ ਸੁੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਸਹਾਇਕ ਵਿੱਤ ਸਕੱਤਰ, ਜਦਕਿ ਜਸਪਿੰਦਰ ਸਿੰਘ ਸਮੁੰਦਗੜ੍ਹ ਅਤੇ ਅਕਾਸ਼ਦੀਪ ਸਿੰਗਲਾ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਵਤਾਰ ਸਿੰਘ ਬਹਿਲਾ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਬਣਾਇਆ ਗਿਆ ਹੈ।

