DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਤ ਅਤਰ ਸਿੰਘ ਦੀ ਬਰਸੀ ਮੌਕੇ ਲੱਖਾਂ ਸ਼ਰਧਾਲੂ ਨਤਮਸਤਕ

ਵੱਡੀ ਗਿਣਤੀ ਵਿੱਚ ਸਿਆਸੀ ਆਗੂਆਂ ਨੇ ਵੀ ਭਰੀ ਹਾਜ਼ਰੀ

  • fb
  • twitter
  • whatsapp
  • whatsapp
featured-img featured-img
ਸਮਾਗਮ ’ਚ ਕਥਾ ਕਰਦੇ ਹੋਏ ਗਿਆਨੀ ਮਨਪ੍ਰੀਤ ਸਿੰਘ ਦਿੱਲੀ ਵਾਲੇ। -ਫੋਟੋ: ਸੱਤੀ
Advertisement

ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ 99ਵੀਂ ਬਰਸੀ ਮੌਕੇ ਕਰਵਾਏ ਜਾ ਰਹੇ ਸਾਲਾਨਾ ਜੋੜ ਮੇਲੇ ਦੌਰਾਨ ਦੇਸ਼-ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ’ਚ ਸੰਗਤ ਨੇ ਮੱਥਾ ਟੇਕਿਆ। ਜੋੜ ਮੇਲੇ ਦੌਰਾਨ ਖੁੱਲ੍ਹੇ ਪੰਡਾਲ ਵਿੱਚ ਸਟੇਜ ਤੋਂ ਸਿਆਸੀ ਆਗੂਆਂ ਤੋਂ ਇਲਾਵਾ ਅਕਾਲ ਕਾਲਜ ਕੌਂਸਲ ਦੇ ਪ੍ਰਧਾਨ ਸੰਤ ਕਾਕਾ ਸਿੰਘ ਦਮਦਮਾ ਸਾਹਿਬ, ਸਕੱਤਰ ਜਸਵੰਤ ਸਿੰਘ ਖਹਿਰਾ, ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ‘ਆਪ’ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਐੱਮ ਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਰਾਗੀ-ਢਾਡੀ ਜਥਿਆਂ ਤੋਂ ਇਲਾਵਾ ਸਾਧੂ, ਸੰਤਾਂ, ਮਹਾਤਮਾਵਾਂ ਅਤੇ ਸਿੱਖ ਵਿਦਵਾਨਾਂ ਨੇ ਸੰਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮੋਹਤਬਰਾਂ ਨੂੰ ਅਕਾਲ ਕਾਲਜ ਕੌਂਸਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ, ਕੌਂਸਲ ਪ੍ਰਧਾਨ ਸੰਤ ਕਾਕਾ ਸਿੰਘ, ਕੌਂਸਲ ਸਕੱਤਰ ਜਸਵੰਤ ਸਿੰਘ ਖਹਿਰਾ, ਬਾਬਾ ਬਲਜੀਤ ਸਿੰਘ ਫੱਕਰ, ਜਥੇਦਾਰ ਹਰਜੀਤ ਸਿੰਘ ਸੰਜੂਮਾ, ਬਲਦੇਵ ਸਿੰਘ ਭੰਮਾਵੱਦੀ, ਜਸਪਾਲ ਸਿੰਘ ਸਿੱਧੂ, ਜਥੇਦਾਰ ਬਹਾਦਰ ਸਿੰਘ ਭਸੌੜ, ਡਾ ਗੁਰਵੀਰ ਸਿੰਘ ਸੋਹੀ, ਗੁਲਜ਼ਾਰ ਸਿੰਘ ਕੱਟੂ, ਜੀਤ ਸਿੰਘ ਢੀਂਡਸਾ, ਮਨਜੀਤ ਸਿੰਘ ਬਾਲੀਆਂ, ਹਰਬੰਸ ਸਿੰਘ ਅਕੋਈ ਸਾਹਿਬ, ਜਗਰੂਪ ਸਿੰਘ ਲੱਡਾ, ਜਥੇਦਾਰ ਮੇਵਾ ਸਿੰਘ ਉੱਪਲੀ, ਭਾਈ ਅਵਤਾਰ ਸਿੰਘ ਬਡਰੁੱਖਾਂ ਸਮੇਤ ਹੋਰ ਕੌਂਸਲ ਮੈਂਬਰ ਹਾਜ਼ਰ ਸਨ। ਇਸ ਤੋਂ ਪਹਿਲਾਂ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਸੰਤ ਅਤਰ ਸਿੰਘ ਟਰੱਸਟ ਅਤੇ ਅਕਾਲ ਕਾਲਜ ਕੌਂਸਲ ਅਧੀਨ ਚਲਾਈਆਂ ਜਾ ਰਹੀਆਂ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਸਾਲਾਨਾ ਰਿਪੋਰਟ ਪੇਸ਼ ਕੀਤੀ।

ਧਰਮ ’ਤੇ ਪਹਿਰਾ ਦੇਣ ਵਾਲਿਆਂ ਦੀ ਹਮੇਸ਼ਾ ਜਿੱਤ ਹੁੰਦੀ ਹੈ: ਹਰਪ੍ਰੀਤ ਸਿੰਘ

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਹਾਭਾਰਤ ਤੋਂ ਲੈ ਕੇ ਹੁਣ ਤੱਕ ਜਿੱਤ ਕੇਵਲ ਸਿਧਾਂਤਾਂ ਅਨੁਸਾਰ ਧਰਮ ’ਤੇ ਪਹਿਰਾ ਦੇਣ ਵਾਲੇ ਲੋਕਾਂ ਦੀ ਹੋਈ ਹੈ ਜਦਕਿ ਕੌਰਵਾਂ ਕੋਲ ਬਿਹਤਰ ਸਾਧਨ ਸਨ ਪਰ ਧਰਮ ਪਾਂਡਵਾਂ ਦੇ ਪੱਖ ਵਿੱਚ ਹੋਣ ਕਾਰਨ ਉਨ੍ਹਾਂ ਦੀ ਜਿੱਤ ਹੋਈ, ਬੇਸ਼ੱਕ ਇਤਿਹਾਸ ਦੇ ਪੰਨੇ ਫਰੋਲ ਕੇ ਦੇਖ ਲਿਆ ਜਾਵੇ। ਜਥੇਦਾਰ ਹਰਪ੍ਰੀਤ ਸਿੰਘ ਗੁਰਦੁਆਰਾ ਗੁਰਸਾਗਰ ਸਾਹਿਬ ਵਿਖੇ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ ਯਾਦ ’ਚ ਕਰਵਾਏ ਜਾ ਰਹੇ 99ਵੇਂ ਬਰਸੀ ਸਮਾਗਮ ਵਿੱਚ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰੇ ਜੰਗਾਂ ਧਰਮ ਦੇ ਸਹਾਰੇ ਲੜੀਆਂ ਤੇ ਮੁਗਲ ਫੌਜਾਂ ਨੂੰ ਹਰਾਇਆ। ਇਸੇ ਤਰੀਕੇ ਹੁਣ ਵੀ ਸਿਧਾਂਤਕ ਲੋਕਾਂ ਦੀ ਜਿੱਤ ਹੋਣੀ ਯਕੀਨੀ ਹੈ। ਭਗੌੜਾ ਦਲ ਕੋਲ ਸਾਧਨ ਹੋ ਸਕਦੇ ਨੇ ਪਰ ਧਰਮ ਅਤੇ ਸਿਧਾਂਤ ਨਹੀਂ।

Advertisement
Advertisement
×