ਸੰਤ ਅਤਰ ਸਿੰਘ ਦੇ ਬਰਸੀ ਸਮਾਗਮ ’ਤੇ ਲੱਖਾਂ ਸ਼ਰਧਾਲੂ ਨਤਮਸਤਕ
ਪੰਜ ਰੋਜ਼ਾ ਸਮਾਗਮ ਦੌਰਾਨ ਸਿੱਖ ਵਿਦਵਾਨਾਂ ਨੇ ਸੰਗਤ ਨੂੰ ਨਾਮ ਬਾਣੀ ਨਾਲ ਜੋਡ਼ਿਆ
ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ 99ਵੀਂ ਬਰਸੀ ਮੌਕੇ ਪੰਜ ਰੋਜ਼ਾ ਸਮਾਗਮ ਦੌਰਾਨ ਸਿੱਖ ਵਿਦਵਾਨਾਂ ਨੇ ਸੰਗਤ ਨੂੰ ਨਾਮ ਬਾਣੀ ਨਾਲ ਜੋੜਿਆ। ਅਕਾਲ ਕਾਲਜ ਕੌਂਸਲ ਅਤੇ ਸੰਤ ਸੇਵਕ ਜੱਥਾ ਮਸਤੂਆਣਾ ਸਾਹਿਬ ਦੀ ਨਿਗਰਾਨੀ ਹੇਠ ਇਲਾਕੇ ਅਤੇ ਦੇਸ਼-ਵਿਦੇਸ਼ ਦੀਆਂ ਲੱਖਾਂ ਦੀ ਗਿਣਤੀ ’ਚ ਸ਼ਰਧਾਲੂਆਂ ਵੱਲੋਂ ਸੰਤ ਅਤਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਗੁਰਦੁਆਰਾ ਗੁਰਸਾਗਰ ਸਾਹਿਬ ਵਿੱਚ ਧਾਰਮਿਕ ਅਤੇ ਰਾਜਨੀਤਕ ਆਗੂਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਭਾਜਪਾ ਆਗੂ ਅਰਵਿੰਦ ਖੰਨਾ, ਪ੍ਰੋ. ਅਰੁਣ ਸਰਾਂ, ਏ ਡੀ ਸੀ ਸੁਖਚੈਨ ਸਿੰਘ ਪਾਪੜਾ, ‘ਆਪ’ ਆਗੂ ਸਰਪੰਚ ਰਣਦੀਪ ਸਿੰਘ ਮਿੰਟੂ ਅਤੇ ਹੋਰ ਮੋਹਤਬਰਾਂ ਵੱਲੋਂ ਹਾਜ਼ਰੀ ਭਰੀ। ਇਸੇ ਤਰ੍ਹਾਂ ਗੁਰਦੁਆਰਾ ਮਾਤਾ ਭੋਲੀ ਜੀ ਵਿੱਚ ਮੁੱਖ ਸੇਵਾਦਾਰ ਬਾਬਾ ਹਰਬੇਅੰਤ ਸਿੰਘ ਦੀ ਨਿਗਰਾਨੀ ਹੇਠ ਸੰਤ ਅਤਰ ਸਿੰਘ ਦੀ ਯਾਦ ਵਿੱਚ ਚੱਲੇ ਸਮਾਗਮਾਂ ਦੌਰਾਨ ਬਾਬਾ ਹਰਨੇਕ ਸਿੰਘ ਲੰਗਰਾਂ ਵਾਲੇ, ਬਾਬਾ ਅਵਤਾਰ ਸਿੰਘ ਧੂਰਕੋਟ ਵਾਲੇ, ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲੇ, ਕਥਾਵਾਚਕ ਮਨਪ੍ਰੀਤ ਸਿੰਘ ਦਿੱਲੀ ਵਾਲੇ, ਬਾਬਾ ਸੱਤਪਾਲ ਸਿੰਘ ਭੂਰੇ, ਭਾਈ ਮਲਕੀਤ ਸਿੰਘ ਦਮਦਮਾ ਸਾਹਿਬ ਵਾਲੇ, ਬਾਬਾ ਸੁਖਦੇਵ ਸਿੰਘ ਸਿਧਾਣਾ ਸਾਹਿਬ, ਬਾਬਾ ਗੋਰਾ ਸਿੰਘ ਬੁੱਗਰਾਂ ਵਾਲੇ, ਬਾਬਾ ਗੁਰਜੰਟ ਸਿੰਘ ਤਪਾ ਦਰਾਜ, ਬਾਬਾ ਹਰਦੀਪਕ ਸਿੰਘ ਟਿੱਬੇ ਵਾਲੇ, ਬਾਬਾ ਰਾਜ ਸਿੰਘ ਹਰੀਗੜ੍ਹ ਵਾਲੇ, ਬਾਬਾ ਰਾਜਵਰਿੰਦਰ ਸਿੰਘ ਟਿੱਬੇ ਵਾਲੇ, ਬਾਬਾ ਇਕਬਾਲ ਸਿੰਘ ਬਰੇਟੇ ਵਾਲੇ, ਬਾਬਾ ਜਰਨੈਲ ਸਿੰਘ ਭੀਮ ਜੀ, ਬਾਬਾ ਵਾਹਿਗੁਰੂ ਸਿੰਘ ਰਾਜਪੁਰਾ ਮਸਾਣੀ ਵਾਲੇ ਸਮੇਤ ਵੱਡੀ ਗਿਣਤੀ ਵਿੱਚ ਸੰਤਾਂ ਵੱਲੋਂ ਕਥਾ ਕੀਰਤਨ ਕਰ ਕੇ ਸੰਗਤ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ ਜਦਕਿ ਉੱਚ ਕੋਟੀ ਦੇ ਰਾਗੀ-ਢਾਡੀ ਜਥਿਆਂ ਨੇ ਸੰਗਤ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਰਾਗੀ ਤੇ ਢਾਡੀ ਜਥਿਆਂ ਤੋਂ ਇਲਾਵਾ ਸਾਧੂ-ਸੰਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਹਰਬੇਅੰਤ ਸਿੰਘ, ਬਾਬਾ ਸੁਖਦੇਵ ਸਿੰਘ, ਬਾਬਾ ਸਤਪਾਲ ਸਿੰਘ, ਬਾਬਾ ਰਾਜਵੀਰ ਸਿੰਘ ਬਠਿੰਡਾ, ਬਾਬਾ ਗੋਰਾ ਸਿੰਘ ਬੁਗਰਾਂ ਵਾਲੇ, ਗੁਰਜੰਟ ਸਿੰਘ ਦੁੱਗਾਂ, ਭੁਪਿੰਦਰ ਸਿੰਘ ਗਰੇਵਾਲ, ਜਸਪਾਲ ਸਿੰਘ ਸਿੱਧੂ, ਹਰਬੰਸ ਸਿੰਘ ਅਕੋਈ ਸਾਹਿਬ, ਜਗਰੂਪ ਸਿੰਘ ਲੱਡਾ, ਸਤਨਾਮ ਸਿੰਘ ਮਸਤੂਆਣਾ ਅਤੇ ਹੋਰ ਪ੍ਰਬੰਧਕ ਹਾਜ਼ਰ ਸਨ।

