ਕਾਂਗਰਸ ਵੱਲੋਂ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਤੇ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫ਼ਾ ਦੀ ਬੇਟੀ ਨਿਸ਼ਾਤ ਅਖ਼ਤਰ ਨੂੰ ਜ਼ਿਲ੍ਹਾ ਕਾਂਗਰਸ ਮਾਲੇਰਕੋਟਲਾ ਦੀ ਪ੍ਰਧਾਨ ਬਣਾਉਣ ’ਤੇ ਅੱਜ ਮਲੇਰਕੋਟਲਾ ਅਤੇ ਅਮਰਗੜ੍ਹ ਹਲਕਿਆਂ ਦੇ ਕਾਂਗਰਸੀ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ। ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਇੰਚਾਰਜ ਸੁਮਿਤ ਮਾਨ, ਓਵਰਸੀਜ ਕਾਂਗਰਸ ਦੇ ਪ੍ਰਧਾਨ ਕਮਲ ਧਾਲੀਵਾਲ ਅਤੇ ਕਾਂਗਰਸੀ ਆਗੂ ਗੁਰਜੋਤ ਸਿੰਘ ਢੀਂਡਸਾ ਨੇ ਬੀਬਾ ਨਿਸ਼ਾਤ ਅਖ਼ਤਰ ਨੂੰ ਵਧਾਈ ਦਿੰਦਿਆਂ ਫ਼ੈਸਲੇ ਨੂੰ ਪਾਰਟੀ ਦੀ ਦੂਰਅੰਦੇਸ਼ੀ ਸੋਚ ਕਰਾਰ ਦਿੱਤਾ। ਉੱਧਰ ਸਥਾਨਕ ਮਾਲੇਰਕੋਟਲਾ ਹਾਊਸ ਵਿੱਚ ਜ਼ਿਲ੍ਹੇ ਭਰ ਤੋਂ ਆਏ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਨਿਸ਼ਾਤ ਅਖ਼ਤਰ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮਾਲੇਰਕੋਟਲਾ ਦੀ ਧੀ ਨੂੰ ਮਾਣ ਬਖਸ਼ਣ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਤੇ ਲੱਡੂ ਵੰਡੇ। ਇਸ ਮੌਕੇ ਬੀਬੀ ਰਜ਼ੀਆ ਸੁਲਤਾਨਾ ਦੇ ਪੀ ਏ ਦਰਬਾਰਾ ਸਿੰਘ, ਮਾਲੇਰਕੋਟਲਾ ਹਾਊਸ ਦੇ ਮੁੱਖ ਬੁਲਾਰੇ ਮੁਹੰਮਦ ਅਨਵਾਰ ਮਹਿਬੂਬ, ਸਾਬਕਾ ਚੇਅਰਮੈਨ ਕਰਮਜੀਤ ਸਿੰਘ ਭੂਦਨ, ਬਾਬੂ ਸੁਭਾਸ਼ ਚੰਦਰ ਕੁਠਾਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਿੰਦਰ ਸਿੰਘ ਚਹਿਲ, ਕੌਂਸਲਰ ਅਬਦੁਲ ਰਹਿਮਾਨ ਪੱਪਾ, ਫਾਰੂਕ ਅਨਸਾਰੀ, ਬਲਾਕ ਪ੍ਰਧਾਨ ਅਕਰਮ ਲਿਬੜਾ, ਕੌਂਸਲਰ ਰਜ਼ੀਆ ਪਰਵੀਨ ਮੁਹੰੰਮਦ ਸਬੀਰ, ਨਸੀਮ ਅਹਿਮਦ, ਸਾਬਕਾ ਕੌਂਸਲਰ ਅਬਦੁੱਲ ਸਤਾਰ ਕਾਲਾ, ਗੁਲਜ਼ਾਰ ਖਾਂ ਪ੍ਰਾਪਰਟੀ ਡੀਲਰ, ਹਾਜੀ ਮੁਹੰਮਦ ਹੁਸੈਨ ਲਾਲੀ, ਹਾਜੀ ਮੁਹੰਮਦ ਰਫੀ, ਪੱਪੂ ਠੇਕੇਦਾਰ, ਸਾਬਕਾ ਸਰਪੰਚ ਗੁਰਲਵਲੀਨ ਸਿੰਘ ਚਹਿਲ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਲਾਲੀ ਖੁਰਦ, ਮਹਿਲਾ ਕਾਂਗਰਸ ਪ੍ਰਧਾਨ ਸੀਮਾ ਕਲਿਆਣ, ਬੀਬੀ ਸਾਬਰੀ, ਮਾਸਟਰ ਮੇਲਾ ਸਿੰਘ, ਮੁਹੰਮਦ ਅਕਰਮ ਬੱਗਾ, ਸਾਬਕਾ ਕੌਂਸਲਰ ਤਨਵੀਰ ਅਹਿਮਦ, ਮੁਹੰਮਦ ਸਾਬਰ ਬਰਨਾਲਾ, ਇਕਬਾਲ ਢਿੱਲੋਂ ਤੇ ਸਈਅਦ ਅਹਿਮਦ ਆਦਿ ਮੌਜੂਦ ਸਨ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

