ਕੁਲਵਿੰਦਰ ਝੁਨੇਰ ਤੇ ਅਕਰਮ ਲਿਬੜਾ ਮੁੜ ਬਲਾਕ ਕਾਂਗਰਸ ਪ੍ਰਧਾਨ ਬਣੇ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ (ਸੰਗਠਨ) ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਅੱਜ ਪੰਜਾਬ ਦੇ 103 ਬਲਾਕ ਕਾਂਗਰਸ ਪ੍ਰਧਾਨਾਂ ਦੀ ਜਾਰੀ ਸੂਚੀ ਮੁਤਾਬਿਕ ਕੁਲਵਿੰਦਰ ਸਿੰਘ ਝੁਨੇਰ ਨੂੰ ਬਲਾਕ ਕਾਂਗਰਸ ਦਿਹਾਤੀ ਮਾਲੇਰਕੋਟਲਾ ਅਤੇ ਅਕਰਮ ਲਿਬੜਾ ਨੂੰ ਬਲਾਕ ਕਾਂਗਰਸ ਸ਼ਹਿਰੀ...
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ (ਸੰਗਠਨ) ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਅੱਜ ਪੰਜਾਬ ਦੇ 103 ਬਲਾਕ ਕਾਂਗਰਸ ਪ੍ਰਧਾਨਾਂ ਦੀ ਜਾਰੀ ਸੂਚੀ ਮੁਤਾਬਿਕ ਕੁਲਵਿੰਦਰ ਸਿੰਘ ਝੁਨੇਰ ਨੂੰ ਬਲਾਕ ਕਾਂਗਰਸ ਦਿਹਾਤੀ ਮਾਲੇਰਕੋਟਲਾ ਅਤੇ ਅਕਰਮ ਲਿਬੜਾ ਨੂੰ ਬਲਾਕ ਕਾਂਗਰਸ ਸ਼ਹਿਰੀ ਮਾਲੇਰਕੋਟਲਾ ਦਾ ਮੁੜ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਹਲਕਾ ਮਾਲੇਰਕੋਟਲਾ ਨਾਲ ਸਬੰਧਤ ਦੋਵੇਂ ਬਲਾਕ ਕਾਂਗਰਸ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਬੀਬਾ ਨਿਸ਼ਾਤ ਅਖ਼ਤਰ ਦੇ ਭਰੋਸੇਯੋਗ ਆਗੂ ਹਨ। ਕੁਲਵਿੰਦਰ ਸਿੰਘ ਝੁਨੇਰ ਅਤੇ ਅਕਰਮ ਲਿਬੜਾ ਪਹਿਲਾਂ ਵੀ ਲੰਬੇ ਸਮੇਂ ਤੋਂ ਬਲਾਕ ਕਾਂਗਰਸ ਪ੍ਰਧਾਨ ਵਜੋਂ ਸੇਵਾ ਨਿਭਾਉਂਦੇ ਆ ਰਹੇ ਹਨ। ਕੁਲਵਿੰਦਰ ਸਿੰਘ ਝੁਨੇਰ ਅਤੇ ਅਕਰਮ ਲਿਬੜਾ ਮੁੜ ਬਲਾਕ ਪ੍ਰਧਾਨ ਨਿਯੁਕਤ ਕਰਨ ’ਤੇ ਕਾਂਗਰਸੀ ਆਗੂਆਂ ਮੁਹੰਮਦ ਅਨਵਾਰ ਮਹਿਬੂਬ, ਕਾਮਰੇਡ ਸੁਲੇਮਾਨ ਜੋਸ਼, ਬਾਬੂ ਸੁਭਾਸ਼ ਚੰਦਰ ਸਿੰਗਲਾ, ਜ਼ਿਲ੍ਹਾ ਪਰਿਸ਼ਦ ਮੈਂਬਰ ਮਨਿੰਦਰ ਸਿੰਘ ਚਹਿਲ, ਸਾਬਕਾ ਸਰਪੰਚ ਗੁਰਲਵਲੀਨ ਸਿੰਘ ਚਹਿਲ, ਸਾਬਕਾ ਸਰਪੰਚ ਜਸਵਿੰਦਰ ਸਿੰਘ ਕੁਠਾਲਾ, ਸਾਬਕਾ ਚੇਅਰਮੈਨ ਕਰਮਜੀਤ ਸਿੰਘ ਭੂਦਨ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਮੇਜਰ ਸਿੰਘ ਬੁਰਜ, ਸਾਬਕਾ ਸਰਪੰਚ ਗੁਰਪਰੀਤ ਸਿੰਘ ਚੀਮਾ ਅਤੇ ਸੁੱਖਾ ਦਸੌਂਧਾ ਸਿੰਘ ਵਾਲਾ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ।

