DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੌਲਸੇੜੀ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੋਇਆ

ਪਿੰਡ ’ਚ 175 ਅੈੱਲ ਈ ਡੀ ਲਾਈਟਾਂ ਅਤੇ 26 ਸੀ ਸੀ ਟੀ ਵੀ ਲਾਏ

  • fb
  • twitter
  • whatsapp
  • whatsapp
featured-img featured-img
ਪਿੰਡ ਕੌਲਸੇੜੀ ਦੇ ਵਿਕਾਸ ਬਾਰੇ ਦੱਸਦੇ ਹੋਏ ਪਤਵੰਤੇ।
Advertisement

ਹਲਕਾ ਧੂਰੀ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਤਹਿਤ ਪਿੰਡਾਂ ਨੂੰ ਬੁਨਿਆਦੀ ਸਹੂਲਤਾਂ ਨਾਲ ਲੈੱਸ ਕਰਦਿਆਂ ਐੱਲ ਈ ਡੀ ਲਾਈਟਾਂ ਅਤੇ ਸੀ ਸੀ ਟੀ ਵੀ ਜਿਹੀਆਂ ਆਧੁਨਿਕ ਸਹੂਲਤਾਂ ਨਾਲ ਹਾਈਟੈੱਕ ਵੀ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਹਲਕਾ ਧੂਰੀ ਦਾ ਪਿੰਡ ਕੌਲਸੇੜੀ ਵੀ ਮਿਸਾਲ ਹੈ ਜਿੱਥੇ 14 ਲੱਖ ਰੁਪਏ ਦੀ ਲਾਗਤ ਨਾਲ 175 ਸੋਲਰ ਐੱਲ ਈ ਡੀ ਲਾਈਟਾਂ ਲਗਾਈਆਂ ਗਈਆਂ ਹਨ, ਜਿਸ ਨਾਲ ਪਿੰਡ ਦੀਆਂ ਗਲੀਆਂ ਅਤੇ ਸੜਕਾਂ ਰਾਤ ਸਮੇਂ ਰੌਸ਼ਨ ਹੋ ਰਹੀਆਂ ਹਨ। ਇਸ ਦੇ ਨਾਲ ਹੀ 5 ਲੱਖ ਰੁਪਏ ਦੀ ਲਾਗਤ ਨਾਲ 26 ਸੀ ਸੀ ਟੀ ਵੀ ਲਾਏ ਗਏ ਹਨ। ਪਿੰਡ ਕੌਲਸੇੜੀ ਦੀ ਸਰਪੰਚ ਬੀਬੀ ਵੀਰਪਾਲ ਕੌਰ ਨੇ ਅਨੁਸਾਰ ਪਿੰਡ ਦੀ ਫਿਰਨੀ ’ਤੇ ਲਗਭਗ 20 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਲਾਈਆਂ ਜਾ ਰਹੀਆਂ ਹਨ, ਜਿਸ ਨਾਲ ਆਵਾਜਾਈ ਸੁਖਾਲੀ ਹੋਵੇਗੀ। ਇਸ ਤੋਂ ਇਲਾਵਾ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਲਈ 32 ਲੱਖ ਰੁਪਏ ਨਾਲ ‘ਸੀਚੇਵਾਲ ਮਾਡਲ’ ਤਹਿਤ ਪ੍ਰਾਜੈਕਟ ਲਗਾਇਆ ਜਾ ਰਿਹਾ ਹੈ, ਜੋ ਸਫ਼ਾਈ ਅਤੇ ਵਾਤਾਵਰਨ ਸੁਰੱਖਿਆ ਵੱਲ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਸ਼ਹੀਦ ਮਨਿੰਦਰ ਸਿੰਘ ਦੀ ਯਾਦ ਵਿੱਚ 10 ਲੱਖ ਰੁਪਏ ਦੀ ਲਾਗਤ ਨਾਲ ਯਾਦਗਾਰੀ ਗੇਟ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ 10 ਲੱਖ ਰੁਪਏ ਨਾਲ ਪਿੰਡ ਵਿੱਚ ਧਰਮਸ਼ਾਲਾ ਦਾ ਨਿਰਮਾਣ ਵੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦਾ ਟੋਭਾ ਜਿਸ ਵਿੱਚ ਮਮਟੀ ਵੀ ਬਣਾਈ ਗਈ ਹੈ, ਉਹ ਆਲੇ-ਦੁਆਲੇ ਦੇ ਪਿੰਡਾਂ ਲਈ ਖਿੱਚ ਦਾ ਕੇਂਦਰ ਬਣ ਗਈ ਹੈ। ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜਾਂ ਨੇ ਕੌਲਸੇੜੀ ਸਮੇਤ ਹੋਰ ਪਿੰਡਾਂ ਦੇ ਵਿਕਾਸ ਸਬੰਧੀ ਕਿਹਾ ਕਿ ਪੰਚਾਇਤ ਅਤੇ ਪਤਵੰਤਿਆਂ ਵੱਲੋਂ ਪਿੰਡਾਂ ਵਿੱਚ ਹੋਣ ਵਾਲੇ ਤਰਜੀਹੀ ਕੰਮ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਹੀ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਂਜ, ਮੁੱਖ ਮੰਤਰੀ ਖੁਦ ਇਕੱਲੇ-ਇਕੱਲੇ ਪਿੰਡ ਦੇ ਵਿਕਾਸ ਦੀ ਰਿਪੋਰਟ ਪ੍ਰਾਪਤ ਕਰਦੇ ਹਨ।

Advertisement
Advertisement
×