DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਨੋਈ ਖ਼ੁਦਕੁਸ਼ੀ ਮਾਮਲਾ: ਦੂਜੇ ਦਿਨ ਵੀ ਨਾ ਹੋਇਆ ਪੋਸਟਮਾਰਟਮ

ਮੁਰਦਾਘਰ ਅੱਗੇ ਧਰਨੇ ’ਤੇ ਡਟਿਆ ਪੀਡ਼ਤ ਪਰਿਵਾਰ; ਪਿੰਡ ਦੇ ਸਰਪੰਚ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ;

  • fb
  • twitter
  • whatsapp
  • whatsapp
Advertisement

ਨੇੜਲੇ ਪਿੰਡ ਕਨੋਈ ਦੇ 23 ਸਾਲਾ ਨੌਜਵਾਨ ਵੱਲੋਂ ਕਥਿਤ ਤੌਰ ’ਤੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਗਰਮਾ ਗਿਆ ਹੈ। ਅੱਜ ਦੂਜੇ ਦਿਨ ਵੀ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਨਹੀਂ ਹੋ ਸਕਿਆ ਅਤੇ ਪੀੜਤ ਪਰਿਵਾਰ ਸਿਵਲ ਹਸਪਤਾਲ ਵਿਚ ਮੁਰਦਾਘਰ ਅੱਗੇ ਰੋਸ ਧਰਨੇ ’ਤੇ ਡਟਿਆ ਹੋਇਆ ਹੈ ਜਿਥੇ ਨੌਜਵਾਨ ਦੀ ਮ੍ਰਿਤਕ ਦੇਹ ਪਈ ਹੈ। ਪੀੜਤ ਪਰਿਵਾਰ ਪਿੰਡ ਦੇ ਸਰਪੰਚ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰ ਰਿਹਾ ਹੈ। ਇਸ ਦੌਰਾਨ ਕਾਂਗਰਸੀ ਪਾਰਟੀ ਦੇ ਆਗੂ ਰਾਜਿੰਦਰ ਦੀਪਾ, ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਅਤੇ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਥਿੰਦ ਬਾਜਵਾ ਪੀੜਤ ਪਰਿਵਾਰ ਦੀ ਹਮਾਇਤ ਵਿਚ ਧਰਨੇ ’ਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਪਿੰਡ ਕਨੋਈ ਦੇ ਨੌਜਵਾਨ ਸਨਮਦੀਪ ਸਿੰਘ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਸੀ। ਮ੍ਰਿਤਕ ਦਾ ਪਰਿਵਾਰ ਸਰਪੰਚ ਸਮੇਤ ਚਾਰ ਵਿਅਕਤੀਆਂ ’ਤੇ ਨੌਜਵਾਨ ਨੂੰ ਧਮਕਾਉਣ ਦੇ ਦੋਸ਼ ਲਾਉਂਦਿਆਂ ਕੇਸ ਦਰਜ ਕਰਨ ਦੀ ਮੰਗ ਕਰ ਰਿਹਾ ਹੈ ਅਤੇ ਕੱਲ੍ਹ ਤੋਂ ਹੀ ਪੀੜਤ ਪਰਿਵਾਰ ਤੇ ਸਕੇ ਸਬੰਧੀ ਸਿਵਲ ਹਸਪਤਾਲ ਵਿੱਚ ਮੌਰਚਰੀ ਅੱਗੇ ਰੋਸ ਧਰਨੇ ’ਤੇ ਬੈਠੇ ਹਨ। ਉਨ੍ਹਾਂ ਐਲਾਨ ਕੀਤਾ ਹੈ ਕਿ ਜਦੋਂ ਤੱਕ ਪੁਲੀਸ ਵੱਲੋਂ ਕੇਸ ਦਰਜ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਨਾ ਪੋਸਟ ਮਾਰਟਮ ਕਰਾਉਣਗੇ ਅਤੇ ਨਾ ਹੀ ਅੰਤਿਮ ਸੰਸਕਾਰ ਕਰਨਗੇ। ਮ੍ਰਿਤਕ ਦੇ ਮਾਮਾ ਸੰਦੀਪ ਸਿੰਘ, ਦਾਦਾ ਹੰਸਾ ਸਿੰਘ ਅਤੇ ਪਿਤਾ ਪਰਮਜੀਤ ਸਿੰਘ ਨੇ ਕਿਹਾ ਕਿ ਅੱਜ ਪੁਲੀਸ ਅਧਿਕਾਰੀ ਹਸਪਤਾਲ ਆਏ ਸਨ ਅਤੇ ਸਰਪੰਚ ਖਿਲਾਫ਼ ਸਬੂਤ ਮੰਗ ਰਹੇ ਸਨ। ਮ੍ਰਿਤਕ ਦੇ ਮਾਮਾ ਦਾ ਕਹਿਣਾ ਹੈ ਕਿ ਪਰਿਵਾਰ ਦੋਸ਼ ਲਾ ਰਿਹਾ ਹੈ ਪਰ ਪੁਲੀਸ ਕੇਸ ਦਰਜ ਨਹੀਂ ਕਰ ਰਹੀ। ਇਸ ਸਬੰਧੀ ਡੀ ਐੱਸ ਪੀ ਦਲਵੀਰ ਸਿੰਘ ਨੇ ਸੰਪਰਕ ਕਰਨ ’ਤੇ ਸਿਰਫ਼ ਏਨਾ ਹੀ ਕਿਹਾ ਕਿ ਪੀੜਤ ਪਰਿਵਾਰ ਨਾਲ ਗੱਲਬਾਤ ਚੱਲ ਰਹੀ ਹੈ।

Advertisement

ਸਰਪੰਚ ਦੇ ਹੱਕ ਵਿੱਚ ਨਿੱਤਰੀ ਯੂਨੀਅਨ

ਜ਼ਿਲ੍ਹਾ ਸਰਪੰਚ ਯੂਨੀਅਨ ਪਿੰਡ ਕਨੋਈ ਦੇ ਸਰਪੰਚ ਦੇ ਹੱਕ ਵਿਚ ਨਿੱਤਰ ਆਈ ਹੈ। ਸਰਪੰਚ ਯੂਨੀਅਨ ਸੰਗਰੂਰ ਨੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ ਦੀ ਅਗਵਾਈ ਹੇਠ ਜ਼ਿਲ੍ਹਾ ਪੁਲੀਸ ਮੁਖੀ ਨੂੰ ਦਰਖਾਸਤ ਸੌਂਪੀ ਹੈ। ਉਨ੍ਹਾਂ ਕਿਹਾ ਕਿ ਕੁੱਝ ਗ਼ੈਰ-ਸਮਾਜੀ ਤੱਤ ਤੇ ਪਿੰਡ ਦੇ ਸਿਆਸੀ ਵਿਰੋਧੀ ਮਾਮਲੇ ਨੂੰ ਗ਼ਲਤ ਰੰਗਤ ਦੇ ਕੇ ਕਨੋਈ ਦੇ ਸਰਪੰਚ ਖ਼ਿਲਾਫ਼ ਝੂਠਾ ਕੇਸ ਦਰਜ ਕਰਾਉਣਾ ਚਾਹੁੰਦੇ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਪਿੰਡ ਕਨੋਈ ਦੇ ਸਰਪੰਚ ਖ਼ਿਲਾਫ਼ ਕੋਈ ਝੂਠੀ ਕਾਰਵਾਈ ਹੋਈ ਤਾਂ ਜ਼ਿਲ੍ਹੇ ਦੇ ਸਮੁੱਚੇ ਸਰਪੰਚ ਵੱਡੀ ਮੁਹਿੰਮ ਖੜ੍ਹੀ ਕਰਨ ਲਈ ਮਜ਼ਬੂਰ ਹੋਣਗੇ।

Advertisement

Advertisement
×