DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰਗੜ੍ਹ ਨਗਰ ਪੰਚਾਇਤ ਵਿੱਚ ਝੂੰਦਾਂ ਧੜੇ ਨੂੰ ਬਹੁਮਤ

11 ਵਿੱਚੋਂ 6 ਵਾਰਡਾਂ ’ਤੇ ਮਾਰੀ ਬਾਜ਼ੀ; ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਵੀ ਜਿੱਤਿਆ

  • fb
  • twitter
  • whatsapp
  • whatsapp
featured-img featured-img
ਜੇਤੂ ਉਮੀਦਵਾਰਾਂ ਨਾਲ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ।
Advertisement

ਨਗਰ ਪੰਚਾਇਤ ਅਮਰਗੜ੍ਹ ਦੇ ਐਲਾਨੇ ਗਏ ਚੋਣ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦੇ ਧੜੇ ਨੇ 6 ਵਾਰਡਾਂ ਵਿੱਚ ਜਿੱਤ ਪ੍ਰਾਪਤ ਕਰ ਕੇ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ। ਇਸ ਦੇ ਨਾਲ ਹੀ ਵਾਰਡ ਨੰਬਰ 9 ਤੋਂ ਝੂੰਦਾਂ ਧੜੇ ਦੀ ਹਮਾਇਤ ਵਾਲਾ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਵੀ ਜੇਤੂ ਰਿਹਾ। ਬਾਕੀ ਬਚੇ ਚਾਰ ਵਾਰਡਾਂ ’ਚੋਂ 3 ’ਤੇ ਆਮ ਆਦਮੀ ਪਾਰਟੀ ਅਤੇ ਸਿਰਫ਼ ਇੱਕ ਵਾਰਡ ਵਿੱਚ ਕਾਂਗਰਸੀ ਉਮੀਦਵਾਰ ਜਿੱਤ ਦਰਜ ਕਰ ਸਕਿਆ।

ਚੋਣਾਂ ਦੌਰਾਨ ਵਾਰਡ ਨੰਬਰ 2 ਸਭ ਤੋਂ ਵੱਕਾਰੀ ਸੀਟ ਬਣਿਆ ਹੋਇਆ ਸੀ। ਇੱਥੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਬਾਵਾ ਦਾ ਮੁਕਾਬਲਾ ਮੌਜੂਦਾ ਪ੍ਰਧਾਨ ਜਸਪਾਲ ਕੌਰ ਦੇ ਪਤੀ ਅਤੇ ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ ਨਾਲ ਸੀ, ਜਿਸ ਵਿੱਚ ਮਨਜਿੰਦਰ ਸਿੰਘ ਬਾਵਾ ਨੇ 23 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। ਚੋਣਾਂ ਦੌਰਾਨ ਇੱਕ ਹੈਰਾਨੀਜਨਕ ਅੰਕੜਾ ਇਹ ਸਾਹਮਣੇ ਆਇਆ ਕਿ ਭਾਰਤੀ ਜਨਤਾ ਪਾਰਟੀ ਦੇ ਹਿੱਸੇ 274 ਵੋਟਾਂ ਆਈਆਂ, ਜਦਕਿ ਸ਼੍ਰੋਮਣੀ ਅਕਾਲੀ ਦਲ ਮਹਿਜ਼ 122 ਵੋਟਾਂ ’ਤੇ ਹੀ ਸਿਮਟ ਕੇ ਰਹਿ ਗਿਆ।

Advertisement

Advertisement
Advertisement
×