DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਹਿਰਾਗਾਗਾ ’ਚ ਪੀਲੀਏ ਦਾ ਕਹਿਰ: ਗੰਦੇ ਪਾਣੀ ਦੀ ਸਪਲਾਈ ਨੇ ਲੋਕਾਂ ’ਚ ਫੈਲਾਈ ਦਹਿਸ਼ਤ

ਪਿਛਲੇ 6 ਮਹੀਨਿਆਂ ’ਚ ਕਈ ਮੌਤਾਂ; ਲੋਕ ਚੇਤਨਾ ਮੰਚ ਵੱਲੋਂ 7 ਜਨਵਰੀ ਨੂੰ ਹੰਗਾਮੀ ਮੀਟਿੰਗ

  • fb
  • twitter
  • whatsapp
  • whatsapp
Advertisement

ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਜੱਦੀ ਸ਼ਹਿਰ ਲਹਿਰਾਗਾਗਾ ਵਿੱਚ ਪੀਣ ਵਾਲੇ ਪਾਣੀ ਦੀ ਮਾੜੀ ਹਾਲਤ ਨੇ ਲੋਕਾਂ ਦੀ ਜਾਨ ਜ਼ੋਖਮ ਵਿੱਚ ਪਾ ਦਿੱਤੀ ਹੈ। ਸ਼ਹਿਰ ਵਾਸੀ ਵਾਟਰ ਵਰਕਸ ਰਾਹੀਂ ਸਪਲਾਈ ਕੀਤੇ ਜਾ ਰਹੇ ਬਦਬੂਦਾਰ ਅਤੇ ਸੀਵਰੇਜ ਮਿਲੇ ਪਾਣੀ ਨੂੰ ਪੀਣ ਲਈ ਮਜਬੂਰ ਹਨ।

Advertisement

ਲੋਕ ਚੇਤਨਾ ਮੰਚ ਅਨੁਸਾਰ, ਇਸ ਪ੍ਰਦੂਸ਼ਿਤ ਪਾਣੀ ਕਾਰਨ ਸ਼ਹਿਰ ਵਿੱਚ ਪੀਲੀਆ ਮਹਾਂਮਾਰੀ ਦਾ ਰੂਪ ਧਾਰ ਰਿਹਾ ਹੈ ਅਤੇ ਪਿਛਲੇ ਛੇ ਮਹੀਨਿਆਂ ਵਿੱਚ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਇਸ ਗੰਭੀਰ ਮਸਲੇ ’ਤੇ ਪ੍ਰਸ਼ਾਸਨ ਖ਼ਿਲਾਫ਼ ਰਣਨੀਤੀ ਉਲੀਕਣ ਲਈ ਮੰਚ ਵੱਲੋਂ 7 ਜਨਵਰੀ ਨੂੰ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਹੈ।

Advertisement

ਦੂਜੇ ਪਾਸੇ, ਮਾਮਲਾ ਗਰਮਾਉਣ ਤੋਂ ਬਾਅਦ ਨਗਰ ਕੌਂਸਲ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਰਕਤ ਵਿੱਚ ਆ ਗਏ ਹਨ। ਐਸ.ਡੀ.ਐਮ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਸ਼ਹਿਰ ਵਿੱਚ ਸਫ਼ਾਈ, ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਅਧਿਕਾਰੀਆਂ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ।

ਉਨ੍ਹਾਂ ਨੇ ਦੋ ਦਿਨਾਂ ਦੇ ਅੰਦਰ ਇਸ ਸਮੱਸਿਆ ਦਾ ਹੱਲ ਕਰਨ ਦੀ ਹਦਾਇਤ ਦਿੱਤੀ ਹੈ। ਨਗਰ ਕੌਂਸਲ ਦੀਆਂ ਟੀਮਾਂ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਪਾਈਪਾਂ ਅਤੇ ਪਾਣੀ ਦੀ ਗੁਣਵੱਤਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਜੋ ਲੋਕਾਂ ਨੂੰ ਜਲਦ ਰਾਹਤ ਮਿਲ ਸਕੇ।

Advertisement
×