ਜੱਸੀ ਸੇਖੋਂ ਵੱਲੋਂ ਰਾਸ਼ਨ ਡਿਪੂਆਂ ਦੀ ਅਚਾਨਕ ਪੜਤਾਲ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਮੈਂਬਰ ਫੂਡ ਰਾਜ ਕਮਿਸ਼ਨ ਪੰਜਾਬ ਜਸਵੀਰ ਸਿੰਘ ਜੱਸੀ ਸੇਖੋਂ ਨੇ ਨੈਸ਼ਨਲ ਫੂਡ ਸਕਿਉਰਿਟੀ ਐਕਟ-2013 ਦੇ ਪ੍ਰਭਾਵਸ਼ਾਲੀ ਅਮਲ ਦਾ ਜਾਇਜ਼ਾ ਲੈਣ ਲਈ ਹਲਕਾ ਧੂਰੀ ਦੇ ਪਿੰਡ ਬੁਰਜ ਸੇਢਾ, ਜੱਖਲਾ ਅਤੇ ਪਿੰਡ ਭੁਰਥਲਾ ਮੰਡੇਰ ਵਿੱਚ...
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਮੈਂਬਰ ਫੂਡ ਰਾਜ ਕਮਿਸ਼ਨ ਪੰਜਾਬ ਜਸਵੀਰ ਸਿੰਘ ਜੱਸੀ ਸੇਖੋਂ ਨੇ ਨੈਸ਼ਨਲ ਫੂਡ ਸਕਿਉਰਿਟੀ ਐਕਟ-2013 ਦੇ ਪ੍ਰਭਾਵਸ਼ਾਲੀ ਅਮਲ ਦਾ ਜਾਇਜ਼ਾ ਲੈਣ ਲਈ ਹਲਕਾ ਧੂਰੀ ਦੇ ਪਿੰਡ ਬੁਰਜ ਸੇਢਾ, ਜੱਖਲਾ ਅਤੇ ਪਿੰਡ ਭੁਰਥਲਾ ਮੰਡੇਰ ਵਿੱਚ ਸਰਕਾਰੀ ਰਾਸ਼ਨ ਡਿਪੂਆਂ ਦਾ ਅਚਨਚੇਤ ਨਿਰੀਖਣ ਕੀਤਾ।
ਉਨ੍ਹਾਂ ਡਿਪੂਆਂ ਵਿੱਚ ਪ੍ਰਾਪਤ ਅਨਾਜ ਦੀ ਗੁਣਵੱਤਾ, ਭਾਰ, ਨਮੀ ਦੀ ਮਾਤਰਾ ਅਤੇ ਰਾਸ਼ਨ ਵੰਡ ਪ੍ਰਣਾਲੀ ਨਾਲ ਸਬੰਧਤ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਇਸ ਮੌਕੇ ਅਨਾਜ ਦੀਆਂ ਵੱਖ-ਵੱਖ ਬੋਰੀਆਂ ਨੂੰ ਕੰਡੇ ’ਤੇ ਤੋਲਣ ਦੇ ਨਾਲ-ਨਾਲ ਨਮੀ ਮਾਪਣ ਵਾਲੇ ਮੀਟਰ ਰਾਹੀਂ ਤਕਨੀਕੀ ਜਾਂਚ ਵੀ ਕੀਤੀ ਗਈ। ਜਾਂਚ ਦੌਰਾਨ ਅਨਾਜ ਦੀ ਗੁਣਵੱਤਾ ਅਤੇ ਨਮੀ ਨਾਲ ਸਬੰਧਤ ਭਾਵੇਂ ਕੁਝ ਤਕਨੀਕੀ ਪਹਿਲੂ ਸਾਹਮਣੇ ਆਏ, ਜਿਨ੍ਹਾਂ ਦੇ ਮੱਦੇਨਜ਼ਰ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਲੋੜੀਂਦੀ ਸੁਧਾਰਾਤਮਕ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਜਿਨ੍ਹਾਂ ਡਿਪੂਆਂ ਵਿੱਚ ਪੰਜਾਬ ਰਾਜ ਖੁਰਾਕ ਕਮਿਸ਼ਨ ਦਾ ਹੈਲਪਲਾਈਨ ਨੰਬਰ 98767-64545 ਅਤੇ ਹੋਰ ਲੋੜੀਂਦੀ ਜਾਣਕਾਰੀ ਪ੍ਰਦਰਸ਼ਿਤ ਨਹੀਂ ਕੀਤੀ ਗਈ ਸੀ, ਉੱਥੇ ਸੂਚਨਾ ਬੋਰਡ ਤੁਰੰਤ ਲਗਾਉਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਕੋਈ ਸਮੱਸਿਆ ਨਾ ਆਵੇ ਇਸ ਸਬੰਧੀ ਸਬੰਧਤ ਅਧਿਕਾਰੀਆਂ ਦੀ ਛੇਤੀ ਮੀਟਿੰਗ ਰੱਖੀ ਜਾਵੇਗੀ।
