ਜੱਸੀ ਸੇਖੋਂ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਨਿਯੁਕਤ
ਪੱਤਰ ਪ੍ਰੇਰਕਧੂਰੀ, 28 ਜੂਨ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀਆਂ ਸਮਝੇ ਜਾਂਦੇ ਸੀਨੀਅਰ ‘ਆਪ’ ਆਗੂ ਜਸਵੀਰ ਸਿੰਘ ਜੱਸੀ ਸੇਖੋਂ ਦੀ ਸਰਕਾਰ ਨੇ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵਜੋਂ ਨਿਯੁਕਤੀ ਕੀਤੀ ਹੈ। ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵਜੋਂ ਇਸ...
Advertisement
ਪੱਤਰ ਪ੍ਰੇਰਕਧੂਰੀ, 28 ਜੂਨ
ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀਆਂ ਸਮਝੇ ਜਾਂਦੇ ਸੀਨੀਅਰ ‘ਆਪ’ ਆਗੂ ਜਸਵੀਰ ਸਿੰਘ ਜੱਸੀ ਸੇਖੋਂ ਦੀ ਸਰਕਾਰ ਨੇ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵਜੋਂ ਨਿਯੁਕਤੀ ਕੀਤੀ ਹੈ। ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵਜੋਂ ਇਸ ਨਵੀਂ ਨਿਯੁਕਤੀ ਦੀ ਉਨ੍ਹਾਂ ਖੁਦ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਦੱਸਿਆ ਜਾਂਦਾ ਹੈ ਕਿ ਫੂਡ ਕਮਿਸ਼ਨ ਪੰਜਾਬ ਦੀ ਏਜੰਸੀਆਂ ਵੱਲੋਂ ਤੈਹਿ ਮਾਪਦੰਡਾਂ ਦੀ ਗੁਣਵੱਤਾ ਦੀ ਮਿਆਰਤਾ ਦਾ ਨਿਰੀਖ਼ਣ ਕਰਨ ਦਾ ਅਹਿਮ ਜ਼ਿੰਮਾ ਹੁੰਦਾ ਹੈ। ਇਸ ਨਿਯੁਕਤੀ ਨਾਲ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਵਰਨਣਯੋਗ ਹੈ ਕਿ ਜਸਵੀਰ ਸਿੰਘ ਜੱਸੀ ਸੇਖੋਂ ‘ਆਪ’ ਦੀ ਟਿਕਟ ’ਤੇ ਧੂਰੀ ਤੋਂ ਵਿਧਾਨ ਸਭਾ ਚੋਣ ਵੀ ਲੜੇ ਸਨ ਪਰ ਬਹੁਤ ਥੋੜੀਆਂ ਵੋਟਾਂ ਦੇ ਫਰਕ ਨਾਲ ਉਹ ਆਪਣੇ ਸਿਆਸੀ ਵਿਰੋਧੀ ਕਾਂਗਰਸੀ ਆਗੂ ਦਲਵੀਰ ਸਿੰਘ ਗੋਲਡੀ ਖੰਗੂੜਾ ਤੋਂ ਹਾਰ ਗਏ ਸਨ।
Advertisement
Advertisement
×