DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Jahangir Ethanol Factory Protest Enters Day 47: ਪੁਲੀਸ ਵੱਲੋਂ 46 ਕਾਮੇ ਬਾਹਰ ਕੱਢਣ ਦਾ ਦਾਅਵਾ

ਵਾਰੰਟ ਅਫ਼ਸਰ ਦੀ ਮੌਜੂਦਗੀ ’ਚ ਰਾਤ ਸਮੇਂ ਫੈਕਟਰੀ ਦੇ ਬੰਦ ਗੇਟ ਖੁਲ੍ਹਵਾਏ; ਕਮੇਟੀ ਵੱਲੋਂ ਕਾਮਿਆਂ ਨੂੰ ਬੰਦੀ ਬਣਾਉਣ ਦੇ ਦੋਸ਼ ਰੱਦ

  • fb
  • twitter
  • whatsapp
  • whatsapp
featured-img featured-img
ਜਹਾਂਗੀਰ ਫੈਕਟਰੀ ’ਚੋਂ ਰਾਤ ਸਮੇਂ ਬਾਹਰ ਲਿਆਂਦੇ ਗਏ ਕਾਮੇ।
Advertisement

ਈਥਾਨੌਲ ਤਿਆਰ ਕਰਦੀ ਜਹਾਂਗੀਰ ਫੈਕਟਰੀ ਅੱਗੇ ਵਾਤਾਵਰਨ ਪਲੀਤ ਕੀਤੇ ਜਾਣ ਵਿਰੁੱਧ ਚੱਲ ਰਹੇ ਸੰਘਰਸ਼ ਦੇ 47ਵੇਂ ਦਿਨ ਉਦੋਂ ਨਵਾਂ ਮੋੜ ਆਇਆ ਜਦੋਂ ਰਾਤ ਸਮੇਂ ਉੱਚ ਅਦਾਲਤ ਵੱਲੋਂ ਨਿਯੁਕਤ ਕੀਤੇ ਵਾਰੰਟ ਅਫ਼ਸਰ ਦੀ ਮੌਜੂਦਗੀ ’ਚ ਡੀ ਐੱਸ ਪੀ ਧੂਰੀ ਗੁਰਪ੍ਰੀਤ ਸਿੰਘ ਅਤੇ ਐੱਸ ਐੱਚ ਓ ਸਦਰ ਕਰਨਬੀਰ ਸਿੰਘ ਸੰਧੂ ਦੀ ਸਾਂਝੀ ਅਗਵਾਈ ਹੇਠਲੀ ਪੁਲੀਸ ਫੋਰਸ ਨੇ ਫੈਕਟਰੀ ਦੇ 46 ਕਾਮਿਆਂ, ਟਰੈਕਟਰ ਟਰਾਲੀਆਂ ਤੇ ਹੋਰ ਸੰਦਾਂ ਨੂੰ ਫੈਕਟਰੀ ਤੋਂ ਬਾਹਰ ਕਢਵਾਇਆ। ਜਾਣਕਾਰੀ ਅਨੁਸਾਰ 13 ਅਤੇ 14 ਅਕਤੂਬਰ ਦੀ ਦਰਮਿਆਨੀ ਰਾਤ ਤਕਰੀਬਨ 12 ਵਜੇ ਪਿੰਡ ਘਨੌਰੀ ਕਲਾਂ, ਘਨੌਰ ਕਲਾਂ, ਘਨੌਰ ਖੁਰਦ, ਬਮਾਲ, ਕਹੇਰੂ, ਜਹਾਂਗੀਰ ਸਮੇਤ ਹੋਰਨਾਂ ਪਿੰਡਾਂ ਦੇ ਧਾਰਮਿਕ ਸਥਾਨਾਂ ਦੇ ਸਪੀਕਰਾਂ ਤੋਂ ਲੋਕਾਂ ਨੂੰ ਜਹਾਂਗੀਰ ਧਰਨੇ ਵਿੱਚ ਪੁਲੀਸ ਆਉਣ ਦੀ ਜਾਣਕਾਰੀ ਦਿੰਦਿਆਂ ਧਰਨੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਸੀ। ਅੱਜ ਸੰਘਰਸ਼ ਕਮੇਟੀ ਦੇ ਆਗੂ ਲਖਬੀਰ ਸਿੰਘ ਜਹਾਂਗੀਰ, ਡਾ. ਵਿਨੇਪਾਲ ਸਿੰਘ, ਜਸਪਾਲ ਸਿੰਘ ਜੱਸਾ ਅਤੇ ਗੁਰਕੀਰਤਨ ਸਿੰਘ ਬਮਾਲ ਨੇ ਦੋਸ਼ ਲਾਇਆ ਕਿ ਪੁਲੀਸ ਨੇ ਰਾਤ ਸਮੇਂ ਉਨ੍ਹਾਂ ਨੂੰ ਉਠਾਇਆ ਅਤੇ ਅਦਾਲਤੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਫੈਕਟਰੀ ਅੰਦਰ ਮੌਜੂਦ ਵਿਅਕਤੀਆਂ ਨੂੰ ਬਾਹਰ ਕੱਢਣ ਲਈ ਕਥਿਤ ਤੌਰ ’ਤੇ ਕਮੇਟੀ ਨੂੰ ਦਬਕੇ ਮਾਰੇ। ਆਗੂਆਂ ਨੇ ਕਿਸੇ ਵੀ ਫੈਕਟਰੀ ਕਾਮੇ ਨੂੰ ਬੰਦੀ ਬਣਾ ਕੇ ਰੱਖੇ ਜਾਣ ਤੋਂ ਕੋਰਾ ਇਨਕਾਰ ਕਰਦਿਆਂ ਫੈਕਟਰੀ ਦੇ ਇਸ ਦੋਸ਼ ਨੂੰ ਝੂਠਾ ਤੇ ਬੇਬੁਨਿਆਦ ਦੱਸਿਆ।

ਡੀ ਐੱਸ ਪੀ ਗੁਰਪ੍ਰੀਤ ਸਿੰਘ ਨੇ ਬੀਤੀ ਰਾਤ ਦੇ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਚੜ੍ਹਦੀ ਕਲਾ ਐਗਰੋ ਵੱਲੋਂ ਉੱਚ ਅਦਾਲਤ ਵਿੱਚ ਦਾਇਰ ਕੀਤੀ ਪਟੀਸ਼ਨ ਦੇ ਮੱਦੇਨਜ਼ਰ ਅਦਾਲਤ ਵੱਲੋਂ ਨਿਯੁਕਤ ਵਾਰੰਟ ਅਫਸਰ ਦੀ ਮੌਜੂਦਗੀ ਵਿੱਚ ਪੁਲੀਸ ਨੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ। ਪੁਲੀਸ ਅਧਿਕਾਰੀ ਅਨੁਸਾਰ ਫੈਕਟਰੀ ਵਿੱਚੋਂ 46 ਮੁਲਾਜ਼ਮਾਂ ਤੋਂ ਇਲਾਵਾ ਟਰੈਕਟਰ-ਟਰਾਲੀਆਂ ਅਤੇ ਹੋਰ ਸੰਦ ਵੀ ਬਾਹਰ ਕਢਵਾਏ ਗਏ। ਉਂਝ, ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਰੱਖਣ ਵਰਗੀ ਕੋਈ ਗੱਲ ਨਹੀਂ ਜਾਪੀ।

Advertisement

ਫੈਕਟਰੀ ਅੱਗੇ ਵੱਡਾ ਧਰਨਾ 20 ਨੂੰ

ਜਹਾਂਗੀਰ ਸਥਿਤ ਈਥਾਨੋਲ ਫੈਕਟਰੀ ਵਿਰੁੱਧ ਇਲਾਕੇ ਦੇ ਲੋਕਾਂ ਦਾ ਸੰਘਰਸ਼ ਅੱਜ 47ਵੇਂ ਦਿਨ ਵੀ ਪੱਕਾ ਧਰਨਾ ਜਾਰੀ ਰਿਹਾ। ਐਕਸ਼ਨ ਕਮੇਟੀ ਨੇ ਮੀਟਿੰਗ ਕਰ ਕੇ 20 ਅਕਤੂਬਰ ਨੂੰ ਫੈਕਟਰੀ ਅੱਗੇ ਵੱਡਾ ਰੋਸ ਪ੍ਰਦਰਸ਼ਨ ਕੀਤੇ ਜਾਣ ਸਬੰਧੀ ਲਏ ਫੈਸਲੇ ਦਾ ਖੁਲਾਸਾ ਕੀਤਾ।

Advertisement
Advertisement
×