ਗਊਸ਼ਾਲਾਵਾਂ ਲਈ ਗੁੜ ਤੇ ਖਲ ਵੰਡੀ
ਸਥਾਨਕ ਜੈ ਸ੍ਰੀ ਮਹਾਕਾਲੀ ਮੰਦਰ ਕਮੇਟੀ ਅਤੇ ਕੀਰਤਨ ਮੰਡਲ ਲਹਿਰਾਗਾਗਾ ਵੱਲੋਂ ਮਾਨਵਤਾ ਅਤੇ ਜੀਵ ਸੇਵਾ ਨੂੰ ਸਮਰਪਿਤ 15ਵਾਂ ਗੁੜ ਅਤੇ ਖਲ ਵੰਡ ਗਊ ਸੇਵਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਇਲਾਕੇ ਦੇ 13 ਪਿੰਡਾਂ ਦੀਆਂ ਗਊਸ਼ਾਲਾਵਾਂ ਲਈ ਪਸ਼ੂ ਖੁਰਾਕ (ਗੁੜ...
Advertisement
ਸਥਾਨਕ ਜੈ ਸ੍ਰੀ ਮਹਾਕਾਲੀ ਮੰਦਰ ਕਮੇਟੀ ਅਤੇ ਕੀਰਤਨ ਮੰਡਲ ਲਹਿਰਾਗਾਗਾ ਵੱਲੋਂ ਮਾਨਵਤਾ ਅਤੇ ਜੀਵ ਸੇਵਾ ਨੂੰ ਸਮਰਪਿਤ 15ਵਾਂ ਗੁੜ ਅਤੇ ਖਲ ਵੰਡ ਗਊ ਸੇਵਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਇਲਾਕੇ ਦੇ 13 ਪਿੰਡਾਂ ਦੀਆਂ ਗਊਸ਼ਾਲਾਵਾਂ ਲਈ ਪਸ਼ੂ ਖੁਰਾਕ (ਗੁੜ ਅਤੇ ਖਲ) ਵੱਡੀ ਗਈ। ਇਸ ਸਮਾਗਮ ਵਿੱਚ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਪਤਨੀ ਸੀਮਾ ਗੋਇਲ ਅਤੇ ਨਗਰ ਕੌਂਸਲ ਦੀ ਪ੍ਰਧਾਨ ਕਾਂਤਾ ਗੋਇਲ ਨੇ ਸ਼ਿਰਕਤ ਕੀਤੀ। ਇਸ ਦੌਰਾਨ ਕੌਂਸਲ ਪ੍ਰਧਾਨ ਕਾਂਤਾ ਗੋਇਲ ਨੇ ਕਮੇਟੀ ਵੱਲੋਂ ਪਿਛਲੇ 15 ਸਾਲਾਂ ਤੋਂ ਲਗਾਤਾਰ ਕੀਤੀ ਜਾ ਰਹੀ ਇਸ ਸੇਵਾ ਦੀ ਵਧਾਈ ਦਿੱਤੀ।
Advertisement
Advertisement
×

