ਪਿੰਡ ਭੁੱਨਰਹੇੜੀ ਦੇ ਸਰਪੰਚ ਵਕੀਲ ਮਸਾਲ ਨੂੰ ਪੰਚਾਇਤੀ ਕੰਮਾਂ ਵਿੱਚ ਖ਼ਾਮੀਆਂ ਅਤੇ ਨਾਜਾਇਜ਼ ਕਬਜ਼ਿਆਂ ਦੇ ਦੋਸ਼ਾਂ ਹੇਠ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਲਗਪਗ ਸਾਢੇ ਤਿੰਨ ਮਹੀਨੇ ਪਹਿਲਾਂ 11 ਫਰਵਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਦਿਲਚਸਪ ਗੱਲ ਹੈ ਕਿ ਮੁਅੱਤਲੀ ਦੇ ਬਾਵਜੂਦ ਇਹ ਸਰਪੰਚ ਬਿਨਾਂ ਕਿਸੇ ਡਰ ਦੇ ਪਹਿਲੀ ਜੂਨ 2026 ਤੱਕ ਲਗਾਤਾਰ ਪੰਚਾਇਤ ਦੇ ਕੰਮ ਕਰਦਾ ਰਿਹਾ। ਬੀ ਡੀ ਪੀ ਓ ਦਫ਼ਤਰ ਨੂੰ ਇਸ ਮਾਮਲੇ ਦੀ ਭਿਣਕ ਸਾਢੇ ਤਿੰਨ ਮਹੀਨੇ ਬਾਅਦ ਲੱਗੀ, ਜਿਸ ਨੇ ਪੰਚਾਇਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਪਿੰਡ ਦੇ ਵਸਨੀਕ ਬਲਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਸਰਪੰਚ ਨੇ ਪਿੰਡ ਦੀ ਪੰਚਾਇਤੀ ਜ਼ਮੀਨ ’ਤੇ ਕੁਝ ਲੋਕਾਂ ਨੂੰ ਨਾਜਾਇਜ਼ ਕਬਜ਼ੇ ਕਰਵਾਏ ਹਨ। ਇਸ ’ਤੇ ਕਾਰਵਾਈ ਕਰਦਿਆਂ ਡੀ ਡੀ ਪੀ ਓ ਪਟਿਆਲਾ ਨੇ ਸਰਪੰਚ ਵਕੀਲ ਮਸਾਲ ਨੂੰ ਮੁਅੱਤਲ ਕਰ ਦਿੱਤਾ। ਹਾਲਾਂਕਿ, ਸਰਪੰਚ ਦੀ ਅਪੀਲ ’ਤੇ ਕੁੱਝ ਸਮਾਂ ਉਸ ਨੂੰ ਰਾਹਤ ਮਿਲ ਗਈ, ਪਰ 11 ਫਰਵਰੀ ਨੂੰ ਉੱਚ ਅਧਿਕਾਰੀ ਨੇ ਉਸ ਨੂੰ ਮੁੜ ਮੁਅੱਤਲ ਕਰ ਦਿੱਤਾ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਸਰਪੰਚ ਮੁਅੱਤਲੀ ਦੇ ਬਾਵਜੂਦ ਪਹਿਲੀ ਜੂਨ ਤੱਕ ਲਗਾਤਾਰ ਪੰਚਾਇਤ ਦੇ ਕੰਮ ਕਰਦਾ ਰਿਹਾ। ਮਾਮਲਾ ਸਾਹਮਣੇ ਆਉਣ ਮਗਰੋਂ ਬੀ ਡੀ ਪੀ ਓ ਸੰਦੀਪ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਗ੍ਰਾਮ ਪੰਚਾਇਤ ਦੇ ਖਾਤੇ ਬੰਦ ਕਰ ਦਿੱਤੇ ਹਨ ਅਤੇ ਸਰਪੰਚ ਨੂੰ ਪੰਚਾਇਤੀ ਰਿਕਾਰਡ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਹਨ। ਬੀ ਡੀ ਪੀ ਓ ਅਨੁਸਾਰ, ਜਲਦੀ ਹੀ ਪਿੰਡ ਵਿੱਚ ਨਵਾਂ ਪ੍ਰਬੰਧਕ ਲਗਾਇਆ ਜਾਵੇਗਾ ਅਤੇ ਮਾਲ ਵਿਭਾਗ ਰਾਹੀਂ ਨਿਸ਼ਾਨਦੇਹੀ ਕਰਵਾ ਕੇ ਨਜਾਇਜ਼ ਕਬਜ਼ੇ ਹਟਾਏ ਜਾਣਗੇ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

