ਭਾਰਤੀ ਕਿਸਾਨ ਯੂਨੀਅਨ ਵੱਲੋਂ ਚੀਮਾ ਥਾਣੇ ਦਾ ਘਿਰਾਓ

ਭਾਰਤੀ ਕਿਸਾਨ ਯੂਨੀਅਨ ਵੱਲੋਂ ਚੀਮਾ ਥਾਣੇ ਦਾ ਘਿਰਾਓ

ਚੀਮਾ ਥਾਣੇ ਅੱਗੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਦਿੱਤੇ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਇਕ ਆਗੂ।

ਜਗਤਾਰ ਸਿੰਘ ਨਹਿਲ

ਲੌਂਗੋਵਾਲ, 10 ਅਗਸਤ

ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਬਲਾਕ ਸੰਗਰੂਰ ਦੇ ਇਕਾਈ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਦੀ ਅਗਵਾਈ ਹੇਠ ਥਾਣਾ ਚੀਮਾ ਦਾ ਘਿਰਾਓ ਕਰਦਿਆਂ ਧਰਨਾ ਦਿੱਤਾ। ਧਰਨੇ ’ਚ ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਸੋਮਾ ਲੌਂਗੋਵਾਲ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਿਸਾਨ ਜੋਗਿੰਦਰ ਸਿੰਘ ਪਿੰਡ ਸੇਰੋਂ ਦੀਆਂ ਰਾਤ ਨੂੰ ਮੱਝਾਂ ਚੋਰੀ ਹੋ ਗਈਆਂ ਸਨ, ਜਿਸ ਸਬੰਧੀ ਥਾਣਾ ਚੀਮਾ ’ਚ ਰਿਪੋਰਟ ਦਰਜ ਕਰਵਾਈ ਗਈ ਸੀ। ਪਿੰਡ ਦੇ ਕਿਸਾਨਾਂ ਨੇ ਇਲਾਕੇ ਤੇ ਟੌਲ ਪਲਾਜ਼ਾ ਕਾਲਾ ਝਾੜ ਦੇ ਕੈਮਰਿਆਂ ਦੀ ਮਦਦ ਨਾਲ ਚੋਰੀ ਨਾਲ ਸੰਬੰਧਿਤ ਗੱਡੀ ਦੀ ਪਛਾਣ ਕਰਕੇ ਪ੍ਰਸ਼ਾਸਨ ਨੂੰ ਚੋਰਾਂ ਦੇ ਜ਼ਿਲ੍ਹਾ ਮੁਜ਼ੱਫਰ ਨਗਰ ਦੇ ਪਿੰਡ ਬਾਗਰਾ ਤੱਕ ਪਹੁੰਚਦਾ ਕੀਤਾ ਸੀ ਪਰ ਕਈ ਮਹੀਨਿਆਂ ਦਾ ਸਮਾਂ ਲੰਘ ਜਾਣ ਦੇ ਬਾਵਜੂਦ ਪੁਲੀਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ,15 ਦਿਨ ਪਹਿਲਾਂ ਸਬੰਧਿਤ ਥਾਣਾ ਮੁਖੀ ਤੇ ਡੀਐੱਸਪੀ ਸੁਨਾਮ ਨੇ ਕਿਸਾਨ ਜਥੇਬੰਦੀ ਨਾਲ ਮੀਟਿੰਗ ਕਰਕੇ ਵਿਸ਼ਵਾਸ ਦਵਾਇਆ ਸੀ ਕਿ ਹਫ਼ਤੇ ’ਚ ਚੋਰਾਂ ਨੂੰ ਫੜ ਕੇ ਮੱਝਾਂ ਦੀ ਬਰਾਮਦਗੀ ਕਰਵਾ ਦਿੱਤੀ ਜਾਵੇਗੀ। ਕਿਸਾਨ ਆਗੂਆਂ ਨੇ ਦੱਸਿਆ ਕਿ ਮੱਝਾਂ ਚੋਰੀ ਕਰਨ ਵਾਲੇ ਚੋਰਾਂ ਨੂੰ ਕਿਸਾਨਾਂ ਨੇ ਪੁਲੀਸ ਨਾਲ ਜਾ ਕੇ ਫੜਾਇਆ ਸੀ ਜਿਨ੍ਹਾਂ ਨੂੰ ਪੁਲੀਸ ਨੇ ਬਾਆਦ ’ਚ ਛੱਡ ਦਿੱਤਾ ਪਰ ਹੁਣ ਜਿੰਨਾ ਸਮਾਂ ਚੋਰਾਂ ਨੂੰ ਫੜ ਕੇ ਚੋਰੀ ਹੋਈਆਂ ਮੱਝਾਂ ਦੀ ਬਰਾਮਦਗੀ ਨਹੀਂ ਕਰਵਾਉਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਥਾਣੇ ਦੇ ਮੁੱਖ ਅਫ਼ਸਰ ਜਸਵੀਰ ਸਿੰਘ ਤੂਰ ਨੇ ਕਿਹਾ ਕਿ ਸਬੰਧਿਤ ਘਟਨਾ ਨਾਲ ਇੱਕ ਦੋਸ਼ੀ ਨੂੰ ਫੜ ਕੇ ਜੇਲ੍ਹ ਭੇਜਿਆ ਗਿਆ ਹੈ ਤੇ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ। ਜਲਦੀ ਸਾਰੇ ਮੁਲਜ਼ਮਾਂ ਨੂੰ ਫੜ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਕਿਸਾਨਾਂ ਨੂੰ ਚੋਰੀ ਮੱਝਾਂ ਬਰਾਮਦ ਕਰਵਾਈਆਂ ਜਾਣਗੀਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All